Priyanka Chopra Miss World: ਫਿਕਸ ਸੀ ਮਿਸ ਵਰਲਡ 2000? 22 ਸਾਲ ਬਾਅਦ ਪ੍ਰਿਯੰਕਾ ਚੋਪੜਾ ਦੀ ਜਿੱਤ 'ਤੇ ਉੱਠੇ ਸਵਾਲ

Reported by: PTC Punjabi Desk | Edited by: Lajwinder kaur  |  November 04th 2022 03:03 PM |  Updated: November 04th 2022 03:09 PM

Priyanka Chopra Miss World: ਫਿਕਸ ਸੀ ਮਿਸ ਵਰਲਡ 2000? 22 ਸਾਲ ਬਾਅਦ ਪ੍ਰਿਯੰਕਾ ਚੋਪੜਾ ਦੀ ਜਿੱਤ 'ਤੇ ਉੱਠੇ ਸਵਾਲ

Priyanka Chopra News: ਬਾਲੀਵੁੱਡ ਦੀ 'ਦੇਸੀ ਗਰਲ' ਬਣਨ ਤੋਂ ਲੈ ਕੇ ਗਲੋਬਲ ਸਟਾਰ ਬਣਨ ਤੱਕ ਪ੍ਰਿਯੰਕਾ ਚੋਪੜਾ ਨੇ ਇੱਕ ਲੰਮਾ ਸਫ਼ਰ ਤੈਅ ਕੀਤਾ ਹੈ। ਉਸਨੇ ਸਾਲ 2000 ਵਿੱਚ ਮਿਸ ਵਰਲਡ ਬਣ ਕੇ ਦੇਸ਼ ਦਾ ਨਾਮ ਰੌਸ਼ਨ ਕੀਤਾ ਸੀ। ਪਰ ਇੰਨੇ ਸਾਲਾਂ ਬਾਅਦ ਹੁਣ ਉਸ ਦੀ ਜਿੱਤ 'ਤੇ ਗੰਭੀਰ ਦੋਸ਼ ਲਗਾਏ ਜਾ ਰਹੇ ਹਨ।

ਇਹ ਦੋਸ਼ ਸਾਬਕਾ ਮਿਸ ਬਾਰਬਾਡੋਸ ਲੀਲਾਨੀ ਮੈਕਕੇਨ ਨੇ ਲਗਾਇਆ ਹੈ। ਉਹ ਉਸ ਸਮੇਂ ਮੁਕਾਬਲੇ ਦਾ ਹਿੱਸਾ ਸੀ। ਉਨ੍ਹਾਂ ਨੇ ਪ੍ਰਿਯੰਕਾ ਦੀ ਜਿੱਤ ਨੂੰ 'ਫਿਕਸ' ਕਹਿ ਕੇ ਸਨਸਨੀ ਮਚਾ ਦਿੱਤੀ ਹੈ। ਇਹ ਵੀ ਕਿਹਾ ਗਿਆ ਹੈ ਕਿ ਪੂਰੇ ਮੁਕਾਬਲੇ ਦੌਰਾਨ ਪ੍ਰਿਯੰਕਾ ਨੂੰ ਸਪੈਸ਼ਲ ਟ੍ਰੀਟਮੈਂਟ ਦਿੱਤਾ ਗਿਆ।

inside image of priyanka chopra

Image Source : Instagram

ਹੋਰ ਪੜ੍ਹੋ : Mili Screening: ਕਾਫੀ ਸਮੇਂ ਬਾਅਦ ਨਜ਼ਰ ਆਈ ਬਾਲੀਵੁੱਡ ਦੀ ਦਿੱਗਜ ਅਦਾਕਾਰਾ ਰੇਖਾ, ਜਾਨ੍ਹਵੀ ਕਪੂਰ ‘ਤੇ ਲੁਟਾਇਆ ਖੂਬ ਪਿਆਰ

ਲੀਲਾਨੀ ਮੈਕਕਨੀ, ਜੋ ਕਿ ਪ੍ਰਿਯੰਕਾ ਚੋਪੜਾ ਮਿਸ ਵਰਲਡ 2000 ਦੇ ਨਾਲ ਮਿਸ ਵਰਲਡ 2000 ਦੀ ਦੌੜ ਵਿੱਚ ਸੀ, ਹੁਣ ਇੱਕ YouTuber ਹੈ। ਉਸ ਨੇ ਕਰੀਬ 22 ਸਾਲ ਬਾਅਦ ਇੱਕ ਵੀਡੀਓ ਰਾਹੀਂ ਇਹ ਖੁਲਾਸਾ ਕੀਤਾ ਹੈ। ਇੰਨੇ ਸਾਲਾਂ ਬਾਅਦ ਕਿਉਂ ਬੋਲਿਆ? ਅਜਿਹਾ ਇਸ ਲਈ ਕਿਉਂਕਿ, ਮਿਸ ਯੂਐਸਏ ਸੁੰਦਰਤਾ ਮੁਕਾਬਲੇ ਵਿੱਚ ਇੱਕ ਪ੍ਰਤੀਯੋਗੀ ਦੀ ਜਿੱਤ ਨੂੰ ਲੈ ਕੇ ਵਿਵਾਦ ਹੈ। ਇਸ ਦੌਰਾਨ ਬਿਊਟੀ ਕੰਪੀਟੀਸ਼ਨ ਨੂੰ 'ਫਿਕਸ' ਕਰਨ ਦੀ ਵੀ ਚਰਚਾ ਹੋਈ। ਅਜਿਹੇ 'ਚ ਲੀਲਾਨੀ ਨੇ ਵੱਗਦੀ ਗੰਗਾ ਵਿੱਚ ਹੱਥ ਧੋਣ ਦੀ ਕੋਸ਼ਿਸ਼ ਕੀਤੀ ਤੇ ਇੰਨੇ ਸਾਲਾਂ ਬਾਅਦ ਮਿਸ ਵਰਲਡ 2000 'ਤੇ ਆਪਣੀ ਚੁੱਪੀ ਤੋੜੀ ਹੈ।

priyanka chopra image Image Source : Instagram

ਲੀਲਾਨੀ ਮੈਕਕਨੀ ਦਾ ਕਹਿਣਾ ਹੈ ਕਿ ਉਹ Miss Barbados  ਸੀ ਅਤੇ ਜਦੋਂ ਉਸ ਨੇ ਮਿਸ ਵਰਲਡ ਪ੍ਰਤੀਯੋਗਿਤਾ ਵਿੱਚ ਹਿੱਸਾ ਲਿਆ ਸੀ ਤਾਂ ਜੇਤੂ ਇੱਕ ਭਾਰਤੀ ਸੀ ਅਤੇ ਸਾਲ 1999 ਵਿੱਚ ਵੀ ਜੇਤੂ ਇੱਕ ਭਾਰਤੀ ਸੀ। ਉਸ ਸਮੇਂ ਸਿਰਫ ਇੱਕ ਭਾਰਤੀ ਕੰਪਨੀ ਨੇ ਸ਼ੋਅ ਨੂੰ ਸਪਾਂਸਰ ਕੀਤਾ ਸੀ।

Former Miss Barbados priyanka Image Source : Instagram

 

 


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network