ਨਿਊਯਾਰਕ 'ਚ ਇਲਾਜ਼ ਕਰਵਾ ਰਹੀ ਸੋਨਾਲੀ ਬੇਂਦਰੇ ਨੂੰ ਮਿਲਣ ਪਹੁੰਚੀ ਪ੍ਰਿਯੰਕਾ ਚੋਪੜਾ

Reported by: PTC Punjabi Desk | Edited by: Shaminder  |  October 13th 2018 07:56 AM |  Updated: October 13th 2018 07:56 AM

ਨਿਊਯਾਰਕ 'ਚ ਇਲਾਜ਼ ਕਰਵਾ ਰਹੀ ਸੋਨਾਲੀ ਬੇਂਦਰੇ ਨੂੰ ਮਿਲਣ ਪਹੁੰਚੀ ਪ੍ਰਿਯੰਕਾ ਚੋਪੜਾ

ਨਿਊਯਾਰਕ 'ਚ ਕੈਂਸਰ ਦਾ ਇਲਾਜ਼ ਕਰਵਾ ਰਹੀ ਸੋਨਾਲੀ ਬੇਂਦਰੇ ਦਾ ਹਾਲਚਾਲ ਜਾਨਣ ਲਈ ਕਈ ਸਟਾਰਸ ਉਨ੍ਹਾਂ ਕੋਲ ਪਹੁੰਚ ਰਹੇ ਨੇ । ਹਾਲ ਵਿੱਚ ਹੀ ਪ੍ਰਿਯੰਕਾ ਚੋਪੜਾ ਉਨ੍ਹਾਂ ਨੂੰ ਮਿਲਣ ਲਈ ਪਹੁੰਚੀ । ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਲਗਾਤਾਰ ਵਾਇਰਲ ਹੋ ਰਹੀਆਂ ਨੇ ।ਅਜਿਹੀ ਹੀ ਇੱਕ ਫੋਟੋ ਤੇਜ਼ੀ ਨਾਲ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ । ਇਸ ਤਸਵੀਰ 'ਚ ਪ੍ਰਿਯੰਕਾ –ਸੋਨਾਲੀ ਦੇ ਨਾਲ ਨਾਲ ਹੋਰ ਕੁੜੀਆਂ ਵੀ ਨਜ਼ਰ ਆ ਰਹੀਆਂ ਨੇ । ਇਸ ਤੋਂ ਪਹਿਲਾਂ ਇਨਾਂ ਸਭ ਦੀ ਇੱਕਠਿਆਂ ਦੀ ਤਸਵੀਰ ਸਾਹਮਣੇ ਆਈ ਸੀ ਜਿਸ 'ਚ ਸੋਨਾਲੀ ਬੇਂਦਰੇ,ਪ੍ਰਿਯੰਕਾ ,ਰਿਸ਼ੀ ਕਪੂਰ ਅਤੇ ਨੀਤੂ ਸਿੰਘ ਇੱਕਠਿਆਂ ਬੈਠੇ ਨਜ਼ਰ ਆ ਰਹੇ ਸਨ ।

ਹੋਰ ਵੇਖੋ : ਕਾਲਾ-ਹਿਰਨ ਮਾਮਲਾ: ਸਲਮਾਨ ਖਾਨ ਅਦਾਲਤ ਵਿਚ ਹੋਏ ਪੇਸ਼, ਕਿੱਤੀ ਇਹ ਬੇਨਤੀ

ਇਸ ਤੋਂ ਪਹਿਲਾਂ ਸੋਨਾਲੀ ਨੇ ਇੱਕ ਭਾਵੁਕ ਪੋਸਟ ਕਰਦੇ ਹੋਏ ਲਿਖਿਆ ਸੀ ਕਿ 'ਪਿਛਲੇ ਕੁਝ ਮਹੀਨਿਆਂ ਤੋਂ ਮੇਰੀ ਜ਼ਿੰਦਗੀ 'ਚ ਕਦੇ ਅੱਛੇ ਦਿਨ ਆਏ ਅਤੇ ਕਦੇ ਬੁਰੇ। ਕੁਝ ਦਿਨ ਅਜਿਹੇ ਵੀ ਰਹੇ ਕਿ ਮੈਂ ਏਨਾ ਥੱਕ ਜਾਂਦੀ ਸੀ ਅਤੇ ਮੈਨੂੰ ਏਨਾ ਦਰਦ ਹੁੰਦਾ ਸੀ ਕਿ ਇੱਕ ਉਂਗਲੀ ਵੀ ਉਠਾਉਣਾ ਵੀ ਮੇਰੇ ਲਈ ਮੁਸ਼ਕਿਲ ਹੋ ਜਾਂਦਾ ਸੀ। ਮੈਨੂੰ ਲੱਗਦਾ ਹੈ ਕਿ ਇਹ ਇੱਕ ਪੂਰਾ ਸਾਈਕਲ ਹੈ ਜਿਸ ਨਾਲ ਦਰਦ ਸਰੀਰ ਤੋਂ ਸ਼ੁਰੂ ਹੋ ਕੇ ਦਿਮਾਗ ਅਤੇ ਫਿਰ ਭਾਵਨਾਵਾਂ ਤੱਕ ਪਹੁੰਚ ਜਾਂਦਾ ਹੈ।

ਕੀਮੋ ਅਤੇ ਸਰਜਰੀ ਤੋਂ ਬਾਅਦ ਹੱਸਣਾ ਵੀ ਮੁਸ਼ਕਿਲ ਹੋ ਗਿਆ ਸੀ'।ਸੋਨਾਲੀ ਨੇ ਅੱਗੇ ਲਿਖਿਆ ਕਿ 'ਮੈਂ ਇਸ ਲੰਬੀ ਅਤੇ ਥਕਾ ਦੇਣ ਵਾਲੀ ਲੜਾਈ ਨੂੰ ਲੜਦੀ ਰਹੀ ਕਿਉਂਕਿ ਮੈਂ ਜਾਣਦੀ ਸੀ ਕਿ ਇਹ ਲੜਾਈ ਲੜਨ ਲਾਇਕ ਹੈ'। ਸੋਨਾਲੀ ਬੇਂਦਰੇ ਨੇ ਘਰ ਜਤਾਉਣ ਦੀ ਇੱਛਾ ਜਤਾਉਂਦਿਆਂ ਕਿਹਾ ਕਿ 'ਫਿਲਹਾਲ ਮੇਰਾ ਇਲਾਜ਼ ਜਾਰੀ ਹੈ ਅਤੇ ਮੇਰਾ ਪੂਰਾ ਧਿਆਨ ਸਿਰਫ ਇਸ ਗੱਲ 'ਤੇ ਹੀ ਹੈ ਕਿ ਮੈਂ ਬਿਹਤਰ ਹੋ ਕੁ ਘਰ ਵਾਪਸ ਜਾਣਾ ਚਾਹੁੰਦੀ ਹਾਂ'। ਬੇਸ਼ੱਕ ਸੋਨਾਲੀ ਤੁਸੀਂ ਆਪਣਾ ਇਲਾਜ਼ ਕਰਵਾਓ । ਪ੍ਰਮਾਤਮਾ ਤੁਹਾਨੂੰ ਸਿਹਤਮੰਦ ਜ਼ਿੰਦਗੀ ਦੇਵੇ । ਇਹੀ ਸਾਡੀ ਵੀ ਖਾਹਿਸ਼ ਹੈ । ਸੋਨਾਲੀ ਬੇਂਦਰੇ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਲਗਾਤਾਰ ਵਾਇਰਲ ਹੋ ਰਹੀਆਂ ਨੇ ਅਤੇ ਉਨ੍ਹਾਂ ਦੇ ਪ੍ਰਸੰਸਕ ਵੀ ਜਲਦ ਹੀ ਉਨ੍ਹਾਂ ਦੀ ਤੰਦਰੁਸਤੀ ਲਈ ਦੁਆ ਕਰ ਰਹੇ ਨੇ ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network