Trending:
Ukrainian Refugees: ਬੇਘਰ ਤੇ ਬੇਸਹਾਰਾ ਬੱਚਿਆਂ ਨੂੰ ਦੇਖ ਪ੍ਰਿਯੰਕਾ ਚੋਪੜਾ ਦਾ ਦਿਲ ਭਰ ਆਇਆ, ਹਾਲਾਤ ਦੇਖ ਕੇ ਨਿਕਲੇ ਹੰਝੂ
Priyanka Chopra gets emotional : ਬਾਲੀਵੁੱਡ ਤੋਂ ਹਾਲੀਵੁੱਡ 'ਚ ਆਪਣੀ ਪਛਾਣ ਬਣਾਉਣ ਵਾਲੀ ਪ੍ਰਿਯੰਕਾ ਚੋਪੜਾ ਆਏ ਦਿਨ ਸੁਰਖੀਆਂ 'ਚ ਰਹਿੰਦੀ ਹੈ। ਕਦੇ ਉਹ ਆਪਣੀਆਂ ਹੌਟ ਤਸਵੀਰਾਂ ਕਰਕੇ ਤੇ ਕਦੇ ਆਪਣੀ ਧੀ ਦੀਆਂ ਤਸਵੀਰਾਂ ਨੂੰ ਲੈ ਕੇ ਚਰਚਾ 'ਚ ਬਣੀ ਰਹਿੰਦੀ ਹੈ। ਪਰ ਇਸ ਵਾਰ ਉਸ ਨੇ ਕੁਝ ਅਜਿਹਾ ਸ਼ੇਅਰ ਕੀਤਾ ਹੈ ਕਿ ਲੋਕਾਂ ਦੀਆਂ ਅੱਖਾਂ ਨਮ ਹੋ ਗਈਆਂ ਹਨ। ਹਾਂ, ਪ੍ਰਿਯੰਕਾ ਚੋਪੜਾ ਹਾਲ ਹੀ 'ਚ ਬੇਸਹਾਰਾ ਬੱਚਿਆਂ ਨੂੰ ਮਿਲੀ ਅਤੇ ਉਨ੍ਹਾਂ ਨੂੰ ਮਿਲਣ ਤੋਂ ਬਾਅਦ ਅਭਿਨੇਤਰੀ ਖੁਸ਼ ਤਾਂ ਹੋਈ ਪਰ ਨਾਲ ਹੀ ਉਨ੍ਹਾਂ ਦੀਆਂ ਅੱਖਾਂ ਨਮ ਹੋ ਗਈਆਂ। ਪ੍ਰਿਯੰਕਾ ਦੀ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਸ਼ੇਅਰ ਹੋ ਰਹੀ ਹੈ।
ਰੂਸ ਅਤੇ ਯੂਕਰੇਨ ਵਿਚਾਲੇ ਜੰਗ ਅਜੇ ਵੀ ਜਾਰੀ ਹੈ। ਇਸ ਜੰਗ ਕਾਰਨ ਦੋਵਾਂ ਦੇਸ਼ਾਂ ਦੇ ਕਈ ਲੋਕਾਂ ਨੂੰ ਜਾਨ-ਮਾਲ ਦਾ ਨੁਕਸਾਨ ਝੱਲਣਾ ਪੈ ਰਿਹਾ ਹੈ। ਰੂਸ ਤੋਂ ਹਰ ਪੱਖੋਂ ਕਮਜ਼ੋਰ ਦੇਸ਼ ਯੂਕਰੇਨ ਭਾਵੇਂ ਜੰਗ ਵਿੱਚ ਨਹੀਂ ਝੁਕਿਆ ਪਰ ਇੱਥੋਂ ਦੇ ਨਾਗਰਿਕਾਂ ਨੂੰ ਭੱਜਣ ਲਈ ਮਜਬੂਰ ਕੀਤਾ ਜਾ ਰਿਹਾ ਹੈ।

ਹਾਲ ਹੀ 'ਚ ਬਾਲੀਵੁੱਡ ਅਭਿਨੇਤਰੀ ਪ੍ਰਿਯੰਕਾ ਚੋਪੜਾ ਯੂਕਰੇਨ ਦੇ ਕੁਝ ਸ਼ਰਨਾਰਥੀਆਂ ਨੂੰ ਮਿਲੀ ਅਤੇ ਉਨ੍ਹਾਂ ਦੀ ਹਾਲਤ ਦੇਖ ਕੇ ਅਦਾਕਾਰਾ ਭਾਵੁਕ ਹੋ ਗਈ। ਹਾਲ ਹੀ ਵਿੱਚ ਪ੍ਰਿਯੰਕਾ ਨੇ ਇੱਕ ਵੀਡੀਓ ਸ਼ੇਅਰ ਕੀਤੀ ਹੈ ਜਿਸ ਵਿੱਚ ਉਹ ਪੋਲੈਂਡ ‘ਚ ਯੂਕਰੇਨੀ ਸ਼ਰਨਾਰਥੀਆਂ ਦੇ ਕੋਲ ਪਹੁੰਚੀ ਅਤੇ ਉੱਥੇ ਦੇ ਲੋਕਾਂ ਅਤੇ ਬੱਚਿਆਂ ਦੇ ਨਾਲ ਮਿਲੀ।

ਜ਼ਿਕਰਯੋਗ ਹੈ ਕਿ ਪ੍ਰਿਯੰਕਾ ਚੋਪੜਾ ਯੂਨੀਸੇਫ ਦੀ ਗੁੱਡਵਿਲ ਅੰਬੈਸਡਰ ਵੀ ਹੈ। ਰੂਸੀ ਹਮਲੇ ਦੌਰਾਨ ਯੂਕਰੇਨ ਤੋਂ ਭੱਜਣ ਲਈ ਮਜਬੂਰ ਯੂਕਰੇਨੀ ਸ਼ਰਨਾਰਥੀਆਂ ਨੂੰ ਪੋਲੈਂਡ ਵਿੱਚ ਜਗ੍ਹਾ ਦਿੱਤੀ ਗਈ ਹੈ। ਜਿੱਥੇ ਪ੍ਰਿਯੰਕਾ ਚੋਪੜਾ ਨੇ ਯੂਨੀਸੇਫ ਦੀ ਤਰਫੋਂ ਯੂਕਰੇਨ ਦੇ ਬੱਚਿਆਂ ਨਾਲ ਗੱਲਬਾਤ ਕੀਤੀ। ਵੀਡੀਓ 'ਚ ਪ੍ਰਿਯੰਕਾ ਨੂੰ ਔਰਤਾਂ ਅਤੇ ਬੱਚਿਆਂ ਨਾਲ ਸਮਾਂ ਬਿਤਾਉਂਦੇ ਹੋਏ ਦੇਖਿਆ ਜਾ ਸਕਦਾ ਹੈ ਅਤੇ ਸੋਸ਼ਲ ਮੀਡੀਆ 'ਤੇ ਦੁਨੀਆ ਦੇ ਸਭ ਤੋਂ ਵੱਡੇ ਮਨੁੱਖੀ ਵਿਸਥਾਪਨ ਸੰਕਟ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ।

ਪ੍ਰਿਯੰਕਾ ਯੂਕਰੇਨ ਦੇ ਛੋਟੇ ਬੱਚਿਆਂ ਨਾਲ ਖੇਡਦੀ ਨਜ਼ਰ ਆ ਰਹੀ ਹੈ, ਨਾਲ ਹੀ ਡਰਾਇੰਗ ਅਤੇ ਪੇਂਟਿੰਗ ਵੀ ਕਰ ਰਹੀ ਹੈ। ਵੀਡੀਓ 'ਚ ਦੇਖੋਗੇ ਕਿ ਕੁਝ ਬੱਚਿਆਂ ਨੇ ਪ੍ਰਿਯੰਕਾ ਦੇ ਲਈ ਗੁੱਡੀਆਂ ਵੀ ਤਿਆਰ ਕੀਤੀਆਂ ਤੇ ਅਦਾਕਾਰਾ ਨੂੰ ਗਿਫਟ ਕੀਤੀਆਂ। ਵੀਡੀਓ ਚ ਦੇਖੋਗੇ ਕਿ ਜਦੋਂ ਉਹ ਰਫਿਊਜੀ ਔਰਤਾਂ ਦੇ ਨਾਲ ਗੱਲ ਬਾਤ ਕਰਦੀ ਹੈ ਤਾਂ ਪ੍ਰਿਯੰਕਾ ਦੀਆਂ ਅੱਖਾਂ ਵੀ ਨਮ ਹੋ ਜਾਂਦੀਆਂ ਨੇ ਤੇ ਉਹ ਆਪਣੇ ਹੰਝੂਆਂ ਨੂੰ ਰੋਕ ਨਹੀਂ ਪਾਉਂਦੀ।
View this post on Instagram