ਫੇਸਬੁੱਕ ਨਾਲ ਬਾਲੀਵੁੱਡ ਅਦਾਕਾਰ ਪ੍ਰਿਯੰਕਾ ਚੋਪੜਾ ਵੱਲੋਂ ਮਿਲਾਇਆ ਗਿਆ ਵੱਡੇ ਇਵੈਂਟ ਲਈ ਹੱਥ

Reported by: PTC Punjabi Desk | Edited by: Lajwinder kaur  |  November 20th 2018 10:46 AM |  Updated: November 22nd 2018 02:30 PM

ਫੇਸਬੁੱਕ ਨਾਲ ਬਾਲੀਵੁੱਡ ਅਦਾਕਾਰ ਪ੍ਰਿਯੰਕਾ ਚੋਪੜਾ ਵੱਲੋਂ ਮਿਲਾਇਆ ਗਿਆ ਵੱਡੇ ਇਵੈਂਟ ਲਈ ਹੱਥ

ਫੇਸਬੁੱਕ ਨਾਲ ਬਾਲੀਵੁੱਡ ਅਦਾਕਾਰ ਪ੍ਰਿਯੰਕਾ ਚੋਪੜਾ ਵੱਲੋਂ ਮਿਲਾਇਆ ਗਿਆ ਵੱਡੇ ਇਵੈਂਟ ਲਈ ਹੱਥ: ਬਾਲੀਵੁੱਡ ਦੀ ਦੇਸੀ ਗਰਲ ਪ੍ਰਿਯੰਕਾ ਚੋਪੜਾ ਫੇਸਬੁੱਕ ਦੇ ਨਾਲ ਪਾਰਟਨਰਸ਼ਿਪ ‘ਚ ਅਹਿਮ ਸੋਸ਼ਲ ਮੁੱਦਿਆਂ ਉੱਤੇ ਇੱਕ ਫੇਸਬੁੱਕ ਲਾਈਵ ਇਵੈਂਟ ਕਰਵਾਉਣ ਜਾ ਰਹੇ ਨੇ।

priyanka chopra facebook social good campaign, ਪ੍ਰਿਯੰਕਾ ਚੋਪੜਾ

ਕੁੱਝ ਦਿਨ ਪਹਿਲਾਂ ਹੀ ਪ੍ਰਿਯੰਕਾ ਚੋਪੜਾ ਨੇ ਆਪਣੇ ਫੇਸਬੁੱਕ ਅਕਾਊਂਟ ਤੇ ਇਸ ਹੋਣ ਵਾਲੇ ਇਵੈਂਟ ਦੇ ਬਾਰੇ ਸਭ ਨਾਲ ਜਾਣਕਾਰੀ ਸ਼ੇਅਰ ਕਰਦੇ ਹੋਏ ਲਿਖਿਆ ਕਿ ਕਿਵੇਂ ਸੋਸ਼ਲ ਮੀਡੀਆ ਇੱਕ ਮਜ਼ਬੂਤ ਪਲੇਟਫਾਰਮ ਹੈ ਜਿਸ ਦੁਆਰਾ ਅਸੀਂ ਸਭ ਨੂੰ ਜਾਗਰੂਕ ਕਰ ਸਕਦੇ ਹਾਂ। ਇਸ ਦੇ ਨਾਲ ਹੀ ਪ੍ਰਿਯੰਕਾ ਚੋਪੜ ਨੇ ਇਕ ਤਸਵੀਰ ਵੀ ਸ਼ੇਅਰ ਕੀਤੀ ਜਿਸ ਵਿਚ ਪ੍ਰਿਯੰਕਾ ਨਜ਼ਰ ਆ ਰਹੇ ਹਨ ਇਸ ਇਵੈਂਟ ਦੇ ਟਾਈਟਲ #SocialForGood ਤੇ ਇਹ ਦੱਸਦੇ ਹੋਏ ਇਹ ਲਾਈਵ ਇਵੈਂਟ 27 ਨਵੰਬਰ 2018 ਨੂੰ ਚਾਰ ਘੰਟੇ ਲਈ ਹੋਵੇਗਾ।

priyanka chopra facebook social good campaign, ਪ੍ਰਿਯੰਕਾ ਚੋਪੜਾ

ਇਸ ਇਵੈਂਟ ‘ਚ ਪ੍ਰਿਯੰਕਾ ਚੋਪੜਾ ਦੇ ਨਾਲ ਬਾਲੀਵੁੱਡ ਸਟਾਰ ਆਯੁਸ਼ਮਾਨ ਖੁਰਾਨਾ, ਪੰਜਾਬੀ ਗਾਇਕ ਤੇ ਬਾਲੀਵੁੱਡ ਅਦਾਕਾਰ ਦਿਲਜੀਤ ਦੋਸਾਂਝ ਤੇ ਕਈ ਹੋਰ ਸੋਸ਼ਲ ਵਰਕਾਰ ਵੀ ਸ਼ਾਮਿਲ ਹੋਣਗੇ। ਦੱਸ ਦੇਈਏ ਕਿ ਕਿਹੜੇ ਅਹਿਮ ਮੁੱਦਿਆਂ ਤੇ ਗੱਲ ਹੋਵੇਗੀ ਇਸ ਦੌਰਾਨ ਉਹਨਾਂ ਵਿੱਚੋ ਪਹਿਲਾਂ ਮੁੱਦਾ ਹੈ ਮੈਂਟਲ ਹੈਲਥ ਦਾ ਮੁੱਦਾ ਹੈ ਇਸ ਤੋਂ ਇਲਾਵਾ ਹੋਰ ਮੁੱਦੇ ਜਿਵੇਂ ਸਾਈਬਰ ਬੁਲਿੰਗ, ਸੈਲੀਬ੍ਰੇਟਿੰਗ ਵੂਮੈਨ ਇੰਟਰੇਪ੍ਰੇਨੇਊਰਸ਼ਿਪ ਹਨ। ਇਸ ਇਵੈਂਟ 'ਚ ਇਹਨਾਂ ਸਾਰਿਆਂ ਮੁੱਦਿਆਂ ਨੂੰ ਲੈਕੇ ਜਾਗਰੂਕਤਾ ਪੈਦਾ ਕਰਨਾ ਇਸ ਇਵੈਂਟ ਦਾ ਅਹਿਮ ਯਤਨ ਹੈ। ਦੱਸ ਦੇਈਏ ਕਿ ਗਲੋਬਲ ਆਇਕਨ ਪ੍ਰਿਯੰਕਾ ਚੋਪੜਾ ਬੱਚਿਆਂ ਤੇ ਲੋਕ ਭਲਾਈ ਦੇ ਕੰਮਾਂ 'ਚ ਹਮੇਸ਼ਾ ਮੋਹਰੀ ਰਹਿੰਦੀ ਹੈ।priyanka chopra facebook social good campaign, ਪ੍ਰਿਯੰਕਾ ਚੋਪੜਾ

-PTC Punjabi


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network