ਪ੍ਰਿਯੰਕਾ ਚੋਪੜਾ ਨੇ ਸੱਸ ਨਾਲ ਨਿਊਯਾਰਕ 'ਚ ਲਗਾਏ ਠੁਮਕੇ ਵੀਡਿਓ ਹੋਈ ਵਾਇਰਲ 

Reported by: PTC Punjabi Desk | Edited by: Shaminder  |  October 30th 2018 09:03 AM |  Updated: October 30th 2018 09:03 AM

ਪ੍ਰਿਯੰਕਾ ਚੋਪੜਾ ਨੇ ਸੱਸ ਨਾਲ ਨਿਊਯਾਰਕ 'ਚ ਲਗਾਏ ਠੁਮਕੇ ਵੀਡਿਓ ਹੋਈ ਵਾਇਰਲ 

ਪ੍ਰਿਯੰਕਾ ਚੋਪੜਾ ਅਤੇ ਨਿਕ ਜੋਨਸ ਜਲਦ ਹੀ ਵਿਆਹ ਦੇ ਬੰਧਨ 'ਚ ਬੱਝਣ ਜਾ ਰਹੇ ਨੇ । ਹਾਲਾਂਕਿ ਉਨ੍ਹਾਂ ਦੇ ਵਿਆਹ ਦੀ ਤਰੀਕ ਨੂੰ ਲੈ ਕੇ ਅਜੇ ਵੀ ਸਸਪੈਂਸ ਬਰਕਰਾਰ ਹੈ । ਪਰ ਦੋਨਾਂ ਨੇ ਵਿਆਹ ਦੀ ਸੈਲੀਬਰੇਸ਼ਨ ਸ਼ੁਰੂ ਕਰ ਦਿੱਤੀ ਹੈ । ਹਾਲ 'ਚ ਹੀ ਪ੍ਰਿਯੰਕਾ ਨੇ ਬਰਾਈਡਲ ਸ਼ਾਵਰ ਪਾਰਟੀ ਮਨਾਈ । ਪ੍ਰਿਯੰਕਾ ਚੋਪੜਾ ਏਨੀਂ ਦਿਨੀਂ ਆਪਣੀ ਬੈਚਲਰ ਪਾਰਟੀ ਨੂੰ ਮਾਣ ਰਹੀ ਹੈ ਅਤੇ ਹੁਣ ਉਨ੍ਹਾਂ ਦੀ ਬਰਾਈਡਲ ਸ਼ਾਵਰ ਪਾਰਟੀ ਦਾ ਇੱਕ ਵੀਡਿਓ ਵਾਇਰਲ ਹੋ ਰਿਹਾ ਹੈ ।

ਹੋਰ ਵੇਖੋ  : ਯੂ.ਐੱਸ. ‘ਚ 47ਕਰੋੜ ਦੇ ਆਲੀਸ਼ਾਨ ਬਸੇਰੇ ‘ਚ ਰਹਿਣਗੇ ਪ੍ਰਿਯੰਕਾ ਚੋਪੜਾ ਅਤੇ ਨਿਕ ਜੋਨਸ ,ਵੇਖੋ ਤਸਵੀਰਾਂ

https://www.instagram.com/p/BpiN5z1nJAn/?hl=en&taken-by=priyankachopra

ਇਸ ਵੀਡਿਓ 'ਚ ਉਹ ਡਾਂਸ ਕਰਦੀ ਨਜ਼ਰ ਆ ਰਹੀ ਹੈ ।ਪਾਰਟੀ 'ਚ ਉਨ੍ਹਾਂ ਨੇ ਮਸਤੀ ਕੀਤੀ ।ਪਾਰਟੀ 'ਚ ਪ੍ਰਿਯੰਕਾ ਚਿੱਟੇ ਰੰਗ ਦੀ ਡਰੈੱਸ 'ਚ ਨਜ਼ਰ ਆਈ ਸੀ । ਇਸ ਪਾਰਟੀ 'ਚ ਪ੍ਰਿਯੰਕਾ ਦੀ ਮਾਂ ਮਧੁ ਚੋਪੜਾ ਅਤੇ ਉਨ੍ਹਾਂ ਦੀ ਹੋਣ ਵਾਲੀ ਸੱਸ ਨੇ ਵੀ ਡਾਂਸ ਕੀਤਾ । ਦੱਸ ਦਈਏ ਕਿ ਬੀਤੇ ਦਿਨੀਂ ਪ੍ਰਿਯੰਕਾ ਦੀ ਬਰਾਈਡਲ ਸ਼ਾਵਰ ਪਾਰਟੀ ਦਾ ਪ੍ਰਬੰਧ ਵੀ ਨਿਊਯਾਰਕ 'ਚ ਕੀਤਾ ਗਿਆ ਸੀ ।

https://twitter.com/PriyankaDailyFC/status/1057098723837296640

ਜਿਸ 'ਚ ਪ੍ਰਿਯੰਕਾ ਦੇ ਕਰੀਬੀ ਦੋਸਤ ਹੀ ਸ਼ਾਮਿਲ ਹੋਏ ਸਨ । ਹਾਲਾਂਕਿ ਪ੍ਰਿਯੰਕਾ ਦੇ ਵਿਆਹ ਦੀ ਤਰੀਕ ਅਜੇ ਜਨਤਕ ਨਹੀਂ ਹੋਈ ਹੈ । ਖਬਰਾਂ ਦੀ ਮੰਨੀਏ ਤਾਂ ਪ੍ਰਿਯੰਕਾ ਅਤੇ ਨਿਕ ਦਸੰਬਰ ਮਹੀਨੇ 'ਚ ਵਿਆਹ ਦੇ ਪਵਿੱਤਰ ਬੰਧਨ 'ਚ ਬੱਝਣਗੇ। ਦੋਨਾਂ ਦਾ ਵਿਆਹ ਇੱਕ ਦਸੰਬਰ ਨੂੰ ਜੋਧਪੁਰ ਦੇ ਉਮੇਦ ਭਵਨ 'ਚ ਹੋਣ ਦੀ ਸੰਭਾਵਨਾ ਹੈ । ਨਿਕ ਨੇ ਪ੍ਰਿਯੰਕਾ ਲਈ ਲਾਸ ਐਂਜਲਸ 'ਚ ਇੱਕ ਘਰ ਵੀ ਖਰੀਦ ਲਿਆ ਹੈ ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network