ਪ੍ਰਿਯੰਕਾ ਚੋਪੜਾ ਦੇ ਪਤੀ ਨਿੱਕ ਜੋਨਸ ਦਾ ਅੱਜ ਹੈ ਜਨਮ ਦਿਨ, ਅਦਾਕਾਰਾ ਨੇ ਪਤੀ ਨੂੰ ਦਿੱਤੀ ਵਧਾਈ
ਪ੍ਰਿਯੰਕਾ ਚੋਪੜਾ (Priyanka Chopra) ਦੇ ਪਤੀ ਨਿੱਕ ਜੋਨਸ (Nick jonas) ਦਾ ਅੱਜ ਜਨਮਦਿਨ (Birthday) ਹੈ । ਇਸ ਮੌਕੇ ‘ਤੇ ਨਿੱਕ ਜੋਨਸ ਨੇ ਇੱਕ ਵੀਡੀਓ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ । ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਜਹਾਜ਼ ‘ਚ ਪ੍ਰਿਯੰਕਾ ਚੋਪੜਾ ਬੈਠੀ ਦਿਖਾਈ ਦੇ ਰਹੀ ਹੈ । ਅਦਾਕਾਰਾ ਫੋਨ ‘ਤੇ ਬਿਜ਼ੀ ਹੈ ਅਤੇ ਨਿੱਕ ਜੋਨਸ ਉਸ ਦਾ ਵੀਡੀਓ ਬਣਾ ਰਹੇ ਹਨ ।ਇਸ ਦੌਰਾਨ ਉਨ੍ਹਾਂ ਦੇ ਪ੍ਰਾਈਵੇਟ ਜੈੱਟ ਦੇ ਅੰਦਰ ਹੈਪੀ ਬਰਥਡੇ ਦਾ ਬੈਨਰ ਵੀ ਨਜ਼ਰ ਆ ਰਿਹਾ ਹੈ।
Image Source : Instagram
ਹੋਰ ਪੜ੍ਹੋ : ਪ੍ਰਮਿੰਦਰ ਗਿੱਲ ਨੇ ਆਪਣੀ ਧੀ ਦੇ ਵਿਆਹ ਦੀਆਂ ਨਵੀਆਂ ਤਸਵੀਰਾਂ ਕੀਤੀਆਂ ਸਾਂਝੀਆਂ, ਧੀ ਨੂੰ ਵਿਆਹੁਤਾ ਜੀਵਨ ਦੇ ਲਈ ਦਿੱਤੀਆਂ ਅਸੀਸਾਂ
ਪ੍ਰਿਯੰਕਾ ਚੋਪੜਾ ਨੇ ਅਮਰੀਕੀ ਮੂਲ ਦੇ ਗਾਇਕ ਨਿੱਕ ਜੋਨਸ ਦੇ ਨਾਲ ਵਿਆਹ ਕਰਵਾਇਆ ਹੈ । ਜਿਸ ਤੋਂ ਬਾਅਦ ਇਸ ਜੋੜੀ ਦੇ ਘਰ ਕੁਝ ਮਹੀਨੇ ਪਹਿਲਾਂ ਹੀ ਧੀ ਨੇ ਜਨਮ ਲਿਆ ਸੀ ।ਜਿਸ ਦੇ ਨਾਲ ਉਹ ਅਕਸਰ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕਰਦੀ ਰਹਿੰਦੀ ਹੈ ।
Image Source : Instagram
ਪ੍ਰਿਯੰਕਾ ਚੋਪੜਾ ਬਾਲੀਵੁੱਡ ਦੀਆਂ ਪ੍ਰਮੁੱਖ ਹੀਰੋਇਨਾਂ ਚੋਂ ਇੱਕ ਹੈ ਅਤੇ ਹੁਣ ਤੱਕ ਉਹ ਬਾਲੀਵੁੱਡ ਦੀਆਂ ਕਈ ਫ਼ਿਲਮਾਂ ‘ਚ ਨਜ਼ਰ ਆ ਚੁੱਕੀ ਹੈ । ਪ੍ਰਿਯੰਕਾ ਚੋਪੜਾ ਨੇ ਬਾਲੀਵੁੱਡ ਇੰਡਸਟਰੀ ਨੂੰ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ । ਇਨ੍ਹਾਂ ਫ਼ਿਲਮਾਂ ‘ਚ ਹਰ ਤਰ੍ਹਾਂ ਦੇ ਕਿਰਦਾਰ ਉਨ੍ਹਾਂ ਨੇ ਨਿਭਾਏ ਹਨ ।
Image Source : Instagram
ਪ੍ਰਿਯੰਕਾ ਚੋਪੜਾ ਬੇਸ਼ੱਕ ਵਿਦੇਸ਼ ਜਾ ਕੇ ਵੱਸ ਗਈ ਹੈ । ਪਰ ਇਸ ਦੇ ਬਾਵਜੂਦ ਉਹ ਆਪਣੀਆਂ ਰਸਮਾਂ ਅਤੇ ਰੀਤੀ ਰਿਵਾਜ਼ਾਂ ਦੇ ਨਾਲ ਜੁੜੀ ਹੋਈ ਹੈ । ਪ੍ਰਿਯੰਕਾ ਚੋਪੜਾ ਫ਼ਿਲਮ ‘ਬਰਫੀ’, ‘ਬਾਜੀਰਾਵ ਮਸਤਾਨੀ’ ਸਣੇ ਕਈ ਫ਼ਿਲਮਾਂ ‘ਚ ਅਦਾਕਾਰੀ ਕਰ ਚੁੱਕੀ ਹੈ । ਆਖਰੀ ਵਾਰ ਉਨ੍ਹਾਂ ਨੂੰ ਫ਼ਿਲਮ ‘ਦ ਸਕਾਈ ਇਜ਼ ਪਿੰਕ’ ‘ਚ ਵੇਖਿਆ ਗਿਆ ਸੀ ।
View this post on Instagram