ਹਿਜਾਬ ਦਾ ਵਿਰੋਧ ਕਰ ਰਹੀ ਈਰਾਨੀ ਮਹਿਲਾਵਾਂ ਦੇ ਸਮਰਥਨ 'ਚ ਆਈ ਪ੍ਰਿਯੰਕਾ ਚੋਪੜਾ, ਕਿਹਾ 'ਮੈਂ ਤੁਹਾਡੇ ਨਾਲ ਹਾਂ'
Priyanka Chopra support of Irani womens protested against hijab: ਬੀਤੇ ਲੰਮੇਂ ਸਮੇਂ ਤੋਂ ਈਰਾਨ ਵਿੱਚ ਮਹਿਲਾਵਾਂ ਹਿਜ਼ਾਬ ਦੇ ਖਿਲਾਫ ਰੋਸ ਪ੍ਰਦਰਸ਼ਨ ਕਰ ਰਹੀਆਂ ਹਨ। ਹੁਣ ਮਸ਼ਹੂਰ ਬਾਲੀਵੁੱਡ ਅਦਾਕਾਰਾ ਪ੍ਰਿਯੰਕਾ ਚੋਪੜਾ ਵੀ ਈਰਾਨ ਵਿੱਚ ਹਿਜਾਬ ਦਾ ਵਿਰੋਧ ਕਰ ਰਹੀਆਂ ਔਰਤਾਂ ਦੇ ਸਮਰਥਨ ਵਿੱਚ ਸਾਹਮਣੇ ਆਈ ਹੈ।
Image Source: Instagram
ਹਾਲ ਹੀ ਵਿੱਚ ਪ੍ਰਿਯੰਕਾ ਚੋਪੜਾ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਉੱਤੇ ਈਰਾਨ ਵਿੱਚ ਹਿਜ਼ਾਬ ਦੇ ਖਿਲਾਫ ਵਿਰੋਧ ਕਰਨ ਵਾਲੀਆਂ ਮਹਿਲਾਵਾਂ ਦੇ ਸਮਰਥਨ ਵਿੱਚ ਇੱਕ ਪੋਸਟ ਸ਼ੇਅਰ ਕੀਤੀ ਹੈ। ਆਪਣੀ ਪੋਸਟ ਦੇ ਵਿੱਚ ਪ੍ਰਿਯੰਕਾ ਨੇ ਆਪਣੇ ਅਧਿਕਾਰਾਂ ਲਈ ਸੰਘਰਸ਼ ਕਰਨ ਵਾਲੀ ਮਹਿਲਾਵਾਂ ਦੇ ਹੌਂਸਲੇ ਦੀ ਤਾਰੀਫ ਕੀਤੀ ਹੈ। ਪ੍ਰਿਯੰਕਾ ਨੇ ਆਪਣੇ ਪੋਸਟ ਵਿੱਚ ਲਿਖਿਆ, "ਮੈਂ ਤੁਹਾਡੇ ਨਾਲ ਖੜ੍ਹੀ ਹਾਂ। ਜਿਨ, ਜਿਆਨ, ਅਜ਼ਾਦੀ... ਔਰਤਾਂ, ਜੀਵਨ, ਆਜ਼ਾਦੀ।"
ਪ੍ਰਿਯੰਕਾ ਚੋਪੜਾ ਨੇ ਅੱਗੇ ਕਿਹਾ, " ਇਹ ਯਕੀਨੀ ਬਣਾਉਣ ਲਈ ਕਿ ਇਸ ਅੰਦੋਲਨ ਦਾ ਸਥਾਈ ਪ੍ਰਭਾਵ ਹੋਵੇ, ਸਾਨੂੰ ਉਨ੍ਹਾਂ ਦੇ ਸੱਦੇ ਨੂੰ ਸੁਣਨਾ ਚਾਹੀਦਾ ਹੈ, ਮੁੱਦਿਆਂ ਨੂੰ ਸਮਝਣਾ ਚਾਹੀਦਾ ਹੈ ਅਤੇ ਫਿਰ ਸਾਡੀਆਂ ਸਮੂਹਿਕ ਆਵਾਜ਼ਾਂ ਨਾਲ ਜੁੜਨਾ ਚਾਹੀਦਾ ਹੈ। ਪ੍ਰਿਯੰਕਾ ਚੋਪੜਾ ਸਮੂਹ ਲੋਕਾਂ ਨੂੰ ਇਸ ਅੰਦੋਲਨ ਨਾਲ ਜੁੜਨ ਦੀ ਅਪੀਲ ਕੀਤੀ। “ਬੋਲੋ, ਤਾਂ ਜੋ ਇਹ ਆਵਾਜ਼ਾਂ ਹੁਣ ਚੁੱਪ ਰਹਿਣ ਲਈ ਮਜਬੂਰ ਨਾ ਹੋਣ।”
Image Source: Instagram
ਵੱਡੀ ਗਿਣਤੀ ਵਿੱਚ ਫੈਨਜ਼ ਪ੍ਰਿਯੰਕਾ ਦੇ ਵਿਚਾਰਾਂ ਦਾ ਸਮਰਥਨ ਕਰਦੇ ਹੋਏ ਨਜ਼ਰ ਆ ਰਹੇ ਹਨ। ਕਈ ਲੋਕ ਪ੍ਰਿਯੰਕਾ ਦੀ ਇਸ ਪੋਸਟ ਉੱਤੇ ਕਮੈਂਟ ਕਰਕੇ ਆਪੋ ਆਪਣੇ ਵਿਚਾਰ ਸਾਂਝੇ ਕਰ ਰਹੇ ਹਨ। ਬਾਲੀਵੁੱਡ ਦੇ ਨਾਲ-ਨਾਲ ਪੰਜਾਬੀ ਫ਼ਿਲਮ ਤੇ ਮਿਊਜ਼ਿਕ ਇੰਡਸਟਰੀ ਤੋਂ ਗਾਇਕ ਗਿੱਪੀ ਗਰੇਵਾਲ ਅਤੇ ਦਿਲਜੀਤ ਦੋਸਾਂਝ ਨੇ ਵੀ ਔਰਤਾਂ ਦਾ ਸਮਰਥਨ ਕੀਤਾ ਸੀ।
ਗੌਰਤਲਬ ਹੈਕਿ ਈਰਾਨ `ਚ ਪਿਛਲੇ ਲੰਮੇ ਸਮੇਂ ਤੋਂ ਹਿਜਾਬ ਨੂੰ ਲੈਕੇ ਵਿਰੋਧ ਚੱਲ ਰਿਹਾ ਸੀ। ਮਹਿਲਾਵਾਂ ਵੱਲੋਂ ਆਪਣੇ ਅਧਿਕਾਰਾਂ ਦੀ ਲੜਾਈ ਲੜੀ ਜਾ ਰਹੀ ਹੈ। ਇਸ ਲੜਾਈ `ਚ ਮਹਿਸਾ ਅਮੀਨੀ ਆਗੂ ਸੀ, ਜਿਸ ਦੀ ਪੁਲਿਸ ਹਿਰਾਸਤ ਵਿੱਚ ਮੌਤ ਹੋ ਗਈ ਸੀ। ਉਸ ਦੀ ਮੌਤ ਤੋਂ ਬਾਅਦ ਈਰਾਨ ਦੀਆਂ ਔਰਤਾਂ ਸਣੇ ਪੂਰੀ ਦੁਨੀਆਂ ਵਿੱਚ ਰੋਸ ਲਹਿਰ ਹੈ। ਈਰਾਨ `ਚ ਸੜਕਾਂ ਤੇ ਪ੍ਰਦਰਸ਼ਨਕਾਰੀ ਸੰਘਰਸ਼ ਕਰਕੇ ਮਹਿਸਾ ਲਈ ਇਨਸਾਫ਼ ਦੀ ਮੰਗ ਕਰ ਰਹੇ ਹਨ।
Image Source: Instagram
ਹੋਰ ਪੜ੍ਹੋ: ਮਸ਼ਹੂਰ ਅਦਾਕਾਰ ਅਰੂਣ ਬਾਲੀ ਦਾ ਹੋਇਆ ਦਿਹਾਂਤ, 79 ਸਾਲ ਦੀ ਉਮਰ 'ਚ ਲਏ ਆਖ਼ਰੀ ਸਾਹ
ਸ਼ਾਸਨ ਅਤੇ ਰੂੜੀਵਾਦੀ ਕਾਨੂੰਨ ਦੇ ਖਿਲਾਫ ਈਰਾਨ `ਚ ਵਿਆਪਕ ਵਿਰੋਧ ਪ੍ਰਦਰਸ਼ਨ ਹੋ ਰਹੇ ਹਨ। ਇਨ੍ਹਾਂ ਵਿਰੋਧ ਪ੍ਰਦਰਸ਼ਨ ਵਿੱਚ ਔਰਤਾਂ ਨੇ ਹਿਜਾਬ ਪਾ ਕੇ ਅਤੇ ਵਾਲ ਕਟਵਾ ਕੇ ਰੋਸ ਪ੍ਰਗਟਾਇਆ ਹੈ। ਇਨ੍ਹਾਂ ਪ੍ਰਦਰਸ਼ਨਾਂ 'ਚ ਕਈ ਲੋਕਾਂ ਦੀ ਮੌਤ ਵੀ ਹੋ ਚੁੱਕੀ ਹੈ।
View this post on Instagram