ਵਿਆਹ ਦੀ ਰਿਸੈਪਸ਼ਨ 'ਤੇ ਕਹਿਰ ਢਾਉਂਦੀ ਸੀ ਨਿਕ ਅਤੇ ਪ੍ਰਿਯੰਕਾ ਦੀ ਜੋੜੀ, ਦੇਖੋ ਵੀਡਿਓ
ਪ੍ਰਿਯੰਕਾ ਚੋਪੜਾ ਅਤੇ ਨਿਕ ਨੇ 2 ਦਸੰਬਰ ਨੂੰ ਜੋਧਪੁਰ ਵਿੱਚ ਵਿਆਹ ਕੀਤਾ ਸੀ ਇਸ ਤੋਂ ਬਾਅਦ ਉਹਨਾਂ ਨੇ ਦਿੱਲੀ ਦੇ ਵਿੱਚ ਵਿਆਹ ਦਾ ਜਸ਼ਨ ਰੱਖਿਆ ਸੀ । ਇਸ ਜਸ਼ਨ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਹਾਜ਼ਰੀ ਲਗਵਾਈ ਸੀ । ਇਸ ਤੋਂ ਬਾਅਦ ਮਾਹੌਲ ਸ਼ਾਂਤ ਹੋ ਗਿਆ ਸੀ ਕਿਸੇ ਨੂੰ ਵੀ ਇਹ ਖਬਰ ਨਹੀਂ ਸੀ ਕਿ ਇਹ ਜੋੜੀ ਮੁੰਬਈ ਵਿੱਚ ਰਿਸੈਪਸ਼ਨ ਕਰੇਗੀ ਜਾ ਨਹੀਂ। ਪਰ ਬੀਤੇ ਦਿਨ ਪ੍ਰਿਯੰਕਾ ਨੇ ਮੁੰਬਈ ਵਿੱਚ ਵੀ ਰਿਸੈਪਸ਼ਨ ਦੇ ਦਿੱਤਾ ਹੈ ।
ਹੋਰ ਵੇਖੋ : ਹੰਸ ਰਾਜ ਹੰਸ ਨੇ ‘ਪੰਜਾਬ’ ਗੀਤ ‘ਚ ਪੰਜਾਬ ਦੇ ਮੌਜੂਦਾ ਹਾਲਾਤਾਂ ਨੂੰ ਬਿਆਨ ਕਰਨ ਦੀ ਕੀਤੀ ਕੋਸ਼ਿਸ਼
https://www.instagram.com/p/BrlWvrjHUNb/
ਇਸ ਰਿਸੈਪਸ਼ਨ ਵਿੱਚ ਪ੍ਰਿਯੰਕਾ ਨੇ ਆਪਣੇ ਕਰੀਬੀਆਂ ਨੂੰ ਨੂੰ ਬੁਲਾਇਆ ਸੀ । ਇਸ ਰਿਸੈਪਸ਼ਨ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡਿਆ ਤੇ ਵਾਇਰਲ ਹੋ ਰਹੀਆਂ ਹਨ । ਜਿਹਨਾਂ ਨੂੰ ਉਹਨਾਂ ਦੇ ਪ੍ਰਸ਼ੰਸਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ । ਨਿਕ ਤੇ ਪ੍ਰਿਯੰਕਾ ਵਾਇਰਲ ਹੋ ਰਹੀਆਂ ਤਸਵੀਰਾਂ ਵਿੱਚ ਖੂਬ ਜੱਚ ਰਹੇ ਹਨ ।ਇਸ ਰਿਸੈਪਸ਼ਨ ਦੀਆਂ ਕੁਝ ਵੀਡਿਓ ਵੀ ਸਾਹਮਣੇ ਆਈਆਂ ਹਨ ।
ਹੋਰ ਵੇਖੋ : ਸਟ੍ਰਗਲ ਦੇ ਦਿਨਾਂ ਦੌਰਾਨ ਜੈਜ਼ੀ-ਬੀ ਨੂੰ ਭਾਂਡੇ ਵੀ ਪੈਂਦੇ ਸਨ ਮਾਂਜਣੇ, ਦੇਖੋ ਵੀਡਿਓ
https://www.instagram.com/p/BrlZiX-H3x4/
ਇੱਥੇ ਤੁਹਾਨੂੰ ਦੱਸ ਦਿੰਦੇ ਹਾ ਕਿ ਪ੍ਰਿਯੰਕਾ ਚੋਪੜਾ ਨੇ ਆਪਣੇ ਤੋਂ 10 ਸਾਲ ਛੋਟੇ ਨਿਕ ਨਾਲ ਵਿਆਹ ਕਰਵਾਇਆ ਹੈ ।ਪ੍ਰਿਯੰਕਾ ਨੇ ਇਹ ਵਿਆਹ ਹਿੰਦੂ ਤੇ ਇਸਾਈ ਰੀਤੀ ਰਿਵਾਜਾਂ ਨਾਲ ਕਰਵਾਇਆ ਸੀ । ਇਸ ਵਿਆਹ ਵਿੱਚ ਵੀ ਪ੍ਰਿਯੰਕਾ ਤੇ ਨਿਕ ਦੇ ਪਰਿਵਾਰ ਵਾਲੇ ਤੇ ਬਹੁਤ ਕਰੀਬ ਦੇ ਰਿਸ਼ਤੇਦਾਰ ਸ਼ਾਮਿਲ ਹੋਏ ਸਨ । ਬਾਲੀਵੁੱਡ ਵਿੱਚ ਇਹ ਵਿਆਹ ਕਾਫੀ ਚਰਚਾ ਵਿੱਚ ਰਿਹਾ ਹੈ ।
ਹੋਰ ਵੇਖੋ : ਸਾਨੀਆ ਮਿਰਜ਼ਾ ਆਪਣੇ ਨਵ-ਜਨਮੇ ਬੱਚੇ ਨਾਲ ਪਹੁੰਚੀ ਮੁੰਬਈ ,ਸੋਸ਼ਲ ਮੀਡੀਆ ‘ਤੇ ਵਾਇਰਲ ਵੀਡਿਓ
https://www.youtube.com/watch?v=_x4Ryqj8NMs