ਪ੍ਰਿਯੰਕਾ ਚੋਪੜਾ ਅਤੇ ਲਾਰਾ ਦੱਤਾ ਨੇ ਹਰਨਾਜ਼ ਸੰਧੂ ਨੂੰ ਮਿਸ ਯੂਨੀਵਰਸ 2021 ਦਾ ਖਿਤਾਬ ਜਿੱਤਣ ਲਈ ਦਿੱਤੀ ਵਧਾਈ

Reported by: PTC Punjabi Desk | Edited by: Lajwinder kaur  |  December 13th 2021 01:15 PM |  Updated: December 13th 2021 01:15 PM

ਪ੍ਰਿਯੰਕਾ ਚੋਪੜਾ ਅਤੇ ਲਾਰਾ ਦੱਤਾ ਨੇ ਹਰਨਾਜ਼ ਸੰਧੂ ਨੂੰ ਮਿਸ ਯੂਨੀਵਰਸ 2021 ਦਾ ਖਿਤਾਬ ਜਿੱਤਣ ਲਈ ਦਿੱਤੀ ਵਧਾਈ

ਅੱਜ ਦੀ ਸਵੇਰ ਭਾਰਤ ਵਾਸੀਆਂ ਦੇ ਲਈ ਬਹੁਤ ਹੀ ਖ਼ਾਸ ਰਹੀ ਹੈ। ਜੀ ਹਾਂ ਅੱਜ ਪੰਜਾਬ ਦੀ ਕੁੜੀ ਹਰਨਾਜ਼ ਕੌਰ ਸੰਧੂ ਨੇ ਪੰਜਾਬ ਅਤੇ ਦੇਸ਼ ਦਾ ਨਾਂਅ ਦੁਨੀਆ ਭਰ ‘ਚ ਰੌਸ਼ਨ ਕਰ ਦਿੱਤਾ ਹੈ। ਹਰਨਾਜ਼ ਕੌਰ ਸੰਧੂ ਨੇ ਮਿਸ ਯੂਨੀਵਰਸ 2021 ਦਾ ਖਿਤਾਬ ਜਿੱਤ ਲਿਆ ਹੈ (Harnaaz Sandhu, Miss Universe 2021। ਸੋਸ਼ਲ ਮੀਡੀਆ 'ਤੇ ਹਰਨਾਜ਼ ਲਈ ਵਧਾਈਆਂ ਵਾਲੇ ਮੈਸੇਜਾਂ ਦਾ ਤਾਂਤਾ ਲੱਗਿਆ ਹੋਇਆ ਹੈ। ਬਾਲੀਵੁੱਡ ਅਦਾਕਾਰਾ ਪ੍ਰਿਯੰਕਾ ਚੋਪੜਾ ਨੇ ਟਵੀਟ ਕਰਕੇ ਹਰਨਾਜ਼ ਕੌਰ ਸੰਧੂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਹਨ। ਪ੍ਰਿਯੰਕਾ ਚੋਪੜਾ ਨੇ ਲਿਖਿਆ, 'ਅਤੇ ਨਵੀਂ ਮਿਸ ਯੂਨੀਵਰਸ ਹੈ... ਮਿਸ ਇੰਡੀਆ। ਹਰਨਾਜ਼ ਕੌਰ ਸੰਧੂ ਨੂੰ ਸ਼ੁਭਕਾਮਨਾਵਾਂ। 21 ਸਾਲਾਂ ਬਾਅਦ ਤੁਸੀਂ ਭਾਰਤ ‘ਚ ਤਾਜ ਲੈ ਕੇ ਆ ਰਹੇ ਹੋ। ਇਸ ਟਵਿਟ ਉੱਤੇ ਪ੍ਰਸ਼ੰਸਕ ਵੀ ਰੀਟਵਿਟ ਕਰਕੇ ਹਰਨਾਜ਼ ਨੂੰ ਮੁਬਾਰਕਾਂ ਦੇ ਰਹੇ ਨੇ।

ਹੋਰ ਪੜ੍ਹੋ : ਭਰਾਵਾਂ ਦੇ ਪਿਆਰ ਨੂੰ ਬਿਆਨ ਕਰਦਾ ਗਗਨ ਕੋਕਰੀ ਦਾ ਨਵਾਂ ਗੀਤ ‘Blessings Of Brother’ ਜਿੱਤ ਰਿਹਾ ਹੈ ਦਰਸ਼ਕਾਂ ਦਾ ਦਿਲ, ਦੇਖੋ ਵੀਡੀਓ

ਉੱਧਰ ਸਾਬਕਾ ਮਿਸ ਯੂਨੀਵਰਸ ਲਾਰਾ ਦੱਤਾ ਭੂਪਤੀ ਨੇ ਵੀ ਹਰਨਾਜ਼ ਕੌਰ ਸੰਧੂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਹਨ। ਲਾਰਾ ਦੱਤਾ ਨੇ ਟਵੀਟ ਕੀਤਾ, 'ਸ਼ੁਭਕਾਮਨਾਵਾਂ ਹਰਨਾਜ਼। ਕਲੱਬ ‘ਚ ਤੁਹਾਡਾ ਸੁਆਗਤ ਹੈ ਅਸੀਂ ਪਿਛਲੇ 21 ਸਾਲਾਂ ਤੋਂ ਇਸ ਦੀ ਉਡੀਕ ਕਰ ਰਹੇ ਹਾਂ। ਤੁਸੀਂ ਸਾਨੂੰ ਬਹੁਤ ਮਾਣ ਦਿੱਤਾ ਹੈ। ਲੱਖਾਂ ਸੁਫਨੇ ਇੱਕੋ ਵਾਰ ਸਾਕਾਰ ਹੋਏ। ਬਾਲੀਵੁੱਡ ਅਤੇ ਪਾਲੀਵੁੱਡ ਜਗਤ ਦੀਆਂ ਕਈ ਹੋਰ ਹਸਤੀਆਂ ਨੇ ਵੀ ਪੋਸਟਾਂ ਪਾ ਕੇ ਹਰਨਾਜ਼ ਸੰਧੂ ਨੂੰ ਵਧੀਆਂ ਦੇ ਰਹੇ ਨੇ।

ਹੋਰ ਪੜ੍ਹੋ : ਫ਼ਿਲਮ ਸ਼ਾਵਾ ਨੀ ਗਿਰਧਾਰੀ ਲਾਲ’ ਦਾ ਨਵਾਂ ਗੀਤ ‘Kuljeete’ ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ, ਦੇਖੋ ਵੀਡੀਓ

miss universe 2021 Harnaaz Sandhu

ਮਿਸ ਯੂਨੀਵਰਸ 2021 ਦੀ ਘੋਸ਼ਣਾ ਦਾ ਮੌਕਾ ਆਪਣੇ ਆਪ ਵਿੱਚ ਬਹੁਤ ਖਾਸ ਸੀ। ਵਿਜੇਤਾ ਦਾ ਨਾਂ ਸੁਣ ਕੇ ਹਰਨਾਜ਼ ਕੌਰ ਉੱਚੀ-ਉੱਚੀ ਰੋਣ ਲੱਗ ਪਈ। ਦੱਸ ਦਈਏ ਇਹ ਖ਼ਾਸ ਮੌਕਾ ਇੰਡੀਆ ਨੂੰ 21 ਸਾਲਾਂ ਦੇ ਲੰਬੇ ਇੰਤਜ਼ਾਰ ਤੋਂ ਬਾਅਦ ਮਿਲਿਆ । ਪੂਰਾ ਦੇਸ਼ ਇਸ ਜਿੱਤ ਨੂੰ ਸੈਲੀਬ੍ਰੇਟ ਕਰ ਰਿਹਾ ਹੈ। ਦੱਸ ਦਈਏ ਹਰਨਾਜ਼ ਕੌਰ ਸੰਧੂ ਤੀਜੀ ਭਾਰਤੀ ਮਹਿਲਾ ਹੈ ਜੋ ਕਿ ਦੇਸ਼ ਦੇ ਲਈ ਮਿਸ ਯੂਨੀਵਰਸ ਦਾ ਖਿਤਾਬ ਲੈ ਕੇ ਆਈ ਹੈ। ਸਭ ਤੋਂ ਪਹਿਲਾ ਇਹ ਇੰਡੀਆ ਨੂੰ ਇਹ ਗੌਰਵ ਦਿਵਾਉਣ ਵਾਲੀ ਰਹੀ ਹੈ ਸੁਸ਼ਮਿਤਾ ਸੇਨ ਜੋ ਕਿ ਸਾਲ 1994 ਵਿੱਚ ਪਹਿਲੀ ਵਾਰ ਮਿਸ ਯੂਨੀਵਰਸ ਦਾ ਤਾਜ ਆਪਣੇ ਨਾਂਅ ਕਰਵਾਉਣ ਚ ਕਾਮਯਾਬ ਰਹੀ ਸੀ। ਇਸ ਤੋਂ ਬਾਅਦ ਸਾਲ 2000 ਵਿੱਚ ਅਦਾਕਾਰਾ ਲਾਰਾ ਦੱਤਾ ਨੇ ਮਿਸ ਯੂਨੀਵਰਸ ਦਾ ਖਿਤਾਬ ਆਪਣੇ ਨਾਂ ਕੀਤਾ ਸੀ।

lara dutta gives her best wishes to harnaaz sandhu

 

 


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network