ਪ੍ਰਿੰਸ ਨਰੂਲਾ-ਯੁਵਿਕਾ ਚੌਧਰੀ ਦੇ ਵਿਆਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ 

Reported by: PTC Punjabi Desk | Edited by: Shaminder  |  October 12th 2018 12:58 PM |  Updated: October 12th 2018 12:58 PM

ਪ੍ਰਿੰਸ ਨਰੂਲਾ-ਯੁਵਿਕਾ ਚੌਧਰੀ ਦੇ ਵਿਆਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ 

ਪ੍ਰਿੰਸ ਨਰੂਲਾ ਅਤੇ ਯੁਵਿਕਾ ਚੌਧਰੀ ਨੇ ਆਪਣੇ ਵਿਆਹ ਦੇ ਦੌਰਾਨ ਖੂਬ ਮਸਤੀ ਕੀਤੀ ।ਦੋਨਾਂ ਦੇ ਵਿਆਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਨੇ ।ਪ੍ਰਿੰਸ ਨਰੂਲਾ-ਯੁਵਿਕਾ ਚੌਧਰੀ ਨੇ ਆਪਣੇ ਵਿਆਹ ਦੌਰਾਨ ਖੂਬ ਮਸਤੀ ਕੀਤੀ ।ਪ੍ਰਿੰਸ ਅਤੇ ਯੁਵਿਕਾ ਨੇ ਖੂਬ ਡਾਂਸ ਕੀਤਾ ਅਤੇ ਕੋਕਟੇਲ ਪਾਰਟੀ 'ਚ ਵੱਡੀ ਗਿਣਤੀ 'ਚ ਬਾਲੀਵੁੱਡ ਅਤੇ ਟੀਵੀ ਇੰਡਸਟਰੀ ਦੇ ਨਾਲ ਜੁੜੀਆਂ ਹਸਤੀਆਂ ਨੇ ਵੀ ਸ਼ਿਰਕਤ ਕੀਤੀ ।

ਹੋਰ ਵੇਖੋ : ਪ੍ਰਿੰਸ ਨਰੂਲਾ ਨੇ ਸਾਰਿਆਂ ਸਾਹਮਣੇ ਕੀਤਾ ਪਿਆਰ ਦਾ ਇਜ਼ਹਾਰ, ਮਿਲਿਆ ਇਹ ਜਵਾਬ

https://www.instagram.com/p/Bo0qTNxnRca/?hl=en&taken-by=princenarula

ਇਹ ਜੋੜੀ ਬਹੁਤ ਹੀ ਖੂਬਸੂਰਤ ਲੱਗ ਰਹੀ ਸੀ । ਯੁਵਿਕਾ ਦੀ ਖੂਬਸੂਰਤੀ ਡੁੱਲ –ਡੁੱਲ ਪੈ ਰਹੀ ਸੀ । ਇਸ ਸਮਾਗਮ 'ਚ ਕਈ ਸੈਲੀਬਰੇਟੀ ਵੀ ਪਹੁੰਚੇ ਹੋਏ ਸਨ ।ਇਸ ਕੋਕਟੇਲ ਪਾਰਟੀ 'ਚ ਦੋਨਾਂ ਨੇ ਖੂਬ ਡਾਂਸ ਕੀਤਾ ।

ਕਰਨ ਕੁੰਦਰਾ ਸਣੇ ਹੋਰ ਕਈ ਸੈਲਬਰੇਟੀਜ਼ ਇਸ ਕਾਕਟੇਲ ਪਾਰਟੀ 'ਚ ਨਜ਼ਰ ਆਏ । ਆਉ ਅਸੀਂ ਵੀ ਤੁਹਾਨੂੰ ਵਿਖਾਉਂਦੇ ਹਾਂ ਦੋਨਾਂ ਦੇ ਵਿਆਹ ਦੀਆਂ ਕੁਝ ਤਸਵੀਰਾਂ ।ਤੁਹਾਨੁੰ ਦੱਸ ਦਈਏ ਕਿ ਇਸ ਤੋਂ ਪਹਿਲਾਂ ਦੋਨਾਂ ਨੇ ਮੁੰਬਈ ਦੇ ਇੱਕ ਰਿਜ਼ਾਰਟ 'ਚ ਪ੍ਰੀਵੈਡਿੰਗ ਫੋਟੋ ਸ਼ੂਟ ਵੀ ਕਰਵਾਇਆ ਸੀ ।

ਦੋਨਾਂ ਦਾ ਪਿਆਰ ਬਿੱਗ ਬਾਸ ਦੇ ਘਰ 'ਚ ਸ਼ੁਰੂ ਹੋਇਆ ਸੀ ਅਤੇ ਇਸ ਦੌਰਾਨ ਦੋਨਾਂ ਦੀ ਦੋਸਤੀ ਹੋਈ ਸੀ ਅਤੇ ਇਹ ਦੋਸਤੀ ਕਦੋਂ ਪਿਆਰ 'ਚ ਤਬਦੀਲ ਹੋ ਗਈ ਦੋਨਾਂ ਨੂੰ ਪਤਾ ਹੀ ਨਹੀਂ ਲੱਗਿਆ ਦੋਨਾਂ ਦਾ ਇਹ ਪਿਆਰ ਬਿੱਗ ਬੌਸ ਤੋਂ ਬਾਹਰ ਵੀ ਜਾਰੀ ਰਿਹਾ ਅਤੇ ਆਖਿਰਕਾਰ ਇਹ ਜੋੜੀ ਹੁਣ ਵਿਆਹ ਦੇ ਪਵਿੱਤਰ ਬੰਧਨ 'ਚ ਨੂੰ ਬੱਝ ਗਈ  ਹੈ ।

ਦੋਵੇਂ ਇੱਕ ਦੂਜੇ ਦਾ ਸਾਥ ਪਾ ਕੇ ਖੁਸ਼ ਵੀ ਨਜ਼ਰ ਆ ਰਹੇ ਨੇ । ਕਿਉਂਕਿ ਦੋਨਾਂ ਦਾ ਪਿਆਰ ਪਰਵਾਨ ਚੜ੍ਹ ਚੁੱਕਿਆ ਹੈ ਅਤੇ ਹੁਣ ਦੋਵੇਂ ਆਪਣੀ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਕਰਨ ਜਾ ਰਹੇ ਨੇ ।

ਦੋਨਾਂ ਦੇ ਵਿਆਹ ਨੂੰ ਲੈ ਕੇ ਉਨ੍ਹਾਂ ਦੇ ਫੈਨਸ ਵੀ ਖੁਸ਼ ਨੇ ਅਤੇ ਐਕਸਾਈਟਿਡ ਵੀ । ਉਨ੍ਹਾਂ ਦੇ ਫੈਨਸ ਦੋਨਾਂ ਦੇ ਵਿਆਹ ਦੀ ਅਪਡੇਟਸ ਲਈ ਵੀ ਉਤਾਵਲੇ ਨੇ ਤਾਂ ਅਸੀਂ ਵਿਖਾ ਰਹੇ ਹਾਂ ਉਨ੍ਹਾਂ ਦੇ ਵਿਆਹ ਦੀਆਂ ਕੁਝ ਤਸਵੀਰਾਂ ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network