ਪ੍ਰਿੰਸ ਨਰੂਲਾ ਨੇ ਸਾਰਿਆਂ ਸਾਹਮਣੇ ਕੀਤਾ ਪਿਆਰ ਦਾ ਇਜ਼ਹਾਰ, ਮਿਲਿਆ ਇਹ ਜਵਾਬ

Reported by: PTC Punjabi Desk | Edited by: Gourav Kochhar  |  May 21st 2018 08:21 AM |  Updated: May 21st 2018 08:21 AM

ਪ੍ਰਿੰਸ ਨਰੂਲਾ ਨੇ ਸਾਰਿਆਂ ਸਾਹਮਣੇ ਕੀਤਾ ਪਿਆਰ ਦਾ ਇਜ਼ਹਾਰ, ਮਿਲਿਆ ਇਹ ਜਵਾਬ

ਪੀਟੀਸੀ ਪੰਜਾਬੀ ਦੇ ਮਿਸਟਰ ਪੰਜਾਬ ਦੇ ਜੇਤੂ ਅਤੇ ਕਈ ਰਿਐਲਟੀ ਸ਼ੋਅਜ਼ ਕਰ ਚੁੱਕੇ ਟੀ.ਵੀ. ਐਕਟਰ ਪ੍ਰਿੰਸ ਨਰੂਲਾ Prince Narula ਦਾ ਇਕ ਵੀਡੀਓ ਸਾਹਮਣੇ ਆਇਆ ਹੈ, ਜਿਸ ਵਿਚ ਉਹ ਆਪਣੀ ਗਰਲਫਰੈਂਡ ਯੁਵਿਕਾ ਚੌਧਰੀ ਸਾਹਮਣੇ ਗੋਡਿਆਂ ਭਾਰ ਬੈਠ ਕੇ ਆਪਣੇ ਪਿਆਰ ਦਾ ਇਜ਼ਹਾਰ ਕਰਦੇ ਨਜ਼ਰ ਆ ਰਹੇ ਹਨ।

yuvika chaudhary

ਦੱਸ ਦੇਈਏ ਕਿ ਇਹ ਵੀਡੀਓ ਇਕ ਫ਼ੈਸ਼ਨ ਸ਼ੋਅ ਦੌਰਾਨ ਦਾ ਹੈ, ਜਿਸ ਵਿਚ ਯੁਵਿਕਾ ਚੌਧਰੀ ਸ਼ੋਅ ਸਟਾਪਰ ਦੇ ਤੌਰ 'ਤੇ ਸ਼ਾਮਿਲ ਹੋਈ ਸੀ ਅਤੇ ਰੈਂਪ ਵਾਕ ਕਰ ਰਹੀ ਸੀ। ਇਸ ਦੌਰਾਨ ਰੈਂਪ 'ਤੇ ਪ੍ਰਿੰਸ Prince Narula ਗੋਡਿਆਂ ਦੇ ਭਾਰ ਬੈਠ ਕੇ ਯੁਵਿਕਾ ਨੂੰ ਗੁਲਦਸਤਾ ਦਿੰਦੇ ਅਤੇ ਆਪਣੇ ਪਿਆਰ ਦਾ ਇਜ਼ਹਾਰ ਕਰਦੇ ਦਿਖੇ।

ਇਸ ਤੋਂ ਬਾਅਦ ਯੁਵਿਕਾ ਅਤੇ ਪ੍ਰਿੰਸ ਨੇ ਇਕੱਠੇ ਡਾਂਸ ਵੀ ਕੀਤਾ। ਫੈਸ਼ਨ ਸ਼ੋਅ ਦਾ ਹਿੱਸਾ ਬਣੀ ਯੁਵਿਕਾ Yuvika Chaudhary ਨੇ ਗੋਲਡਨ ਅਤੇ ਨੀਲੇ ਰੰਗ ਦਾ ਖੂਬਸੂਰਤ ਲਹਿੰਗਾ ਪਾਇਆ ਹੋਇਆ ਸੀ ਅਤੇ ਸਿਰ 'ਤੇ ਗੁਲਾਬੀ ਰੰਗ ਦਾ ਦੁਪੱਟਾ ਲਿਆ ਹੋਇਆ ਸੀ। ਇਸ ਲੁੱਕ 'ਚ ਯੁਵਿਕਾ ਕਾਫ਼ੀ ਖੂਬਸੂਰਤ ਲੱਗ ਰਹੀ ਸੀ।

Last night show was fun ? @preetyagarwal event by. @kanikasindhi

A post shared by Yuvikachaudhary (@yuvikachaudhary) on

ਧਿਆਨ ਯੋਗ ਹੈ ਕਿ ਯੁਵਿਕਾ ਅਤੇ ਪ੍ਰਿੰਸ Prince Narula 'ਬਿੱਗ ਬੌਸ' ਦੇ ਸੀਜ਼ਨ 9 'ਚ ਇਕੱਠੇ ਨਜ਼ਰ ਆਏ ਸਨ। ਉਦੋਂ ਤੋਂ ਹੀ ਦੋਵੇਂ ਇਕ-ਦੂੱਜੇ ਨੂੰ ਡੇਟ ਕਰ ਰਹੇ ਹਨ। ਇਸ ਸਾਲ ਜਨਵਰੀ ਵਿਚ ਪ੍ਰਿੰਸ ਨੇ ਤਸਵੀਰ ਸ਼ੇਅਰ ਕਰ ਕੇ ਇਸ ਗੱਲ ਨੂੰ ਵੀ ਮੰਨ ਲਿਆ ਸੀ ਕਿ ਉਨ੍ਹਾਂ ਨੇ ਯੁਵਿਕਾ ਨਾਲ ਮੰਗਣੀ ਕਰ ਲਈ ਸੀ। ਇਸ ਦੇ ਨਾਲ ਹੀ ਇਹ ਵੀ ਚਰਚਾ ਹੈ ਕਿ ਯੁਵਿਕਾ ਅਤੇ ਪ੍ਰਿੰਸ ਇਸ ਸਾਲ ਵਿਆਹ ਦੇ ਬੰਧਨ 'ਚ ਬੱਝ ਸਕਦੇ ਹਨ।

yuvika and prince


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network