ਪ੍ਰਿੰਸ ਨਰੂਲਾ ਨੇ ਯੁਵਿਕਾ ਨੂੰ ਗਿਫਟ 'ਚ ਦਿੱਤੀ ਕਰੋੜਾਂ ਦੀ ਬੀਐੱਮਡਬਲਿਊ ਕਾਰ 

Reported by: PTC Punjabi Desk | Edited by: Shaminder  |  October 15th 2018 09:26 AM |  Updated: October 15th 2018 09:26 AM

ਪ੍ਰਿੰਸ ਨਰੂਲਾ ਨੇ ਯੁਵਿਕਾ ਨੂੰ ਗਿਫਟ 'ਚ ਦਿੱਤੀ ਕਰੋੜਾਂ ਦੀ ਬੀਐੱਮਡਬਲਿਊ ਕਾਰ 

ਪ੍ਰਿੰਸ ਨਰੂਲਾ ਅਤੇ ਯੁਵਿਕਾ ਚੌਧਰੀ ਦਾ ਵਿਆਹ ਹੋ ਚੁੱਕਿਆ ਹੈ ਅਤੇ ਇਨ੍ਹਾਂ ਦੋਨਾਂ ਦੀ ਰਿਸੈਪਸ਼ਨ ਪਾਰਟੀ ਇੱਕੀ ਅਕਤੂਬਰ ਨੂੰ ਚੰਡੀਗੜ੍ਹ 'ਚ ਹੋਵੇਗੀ । ਦੋਨਾਂ ਦਾ ਵਿਆਹ ਪੰਜਾਬੀ ਰੀਤੀ ਰਿਵਾਜ਼ ਨਾਲ ਹੋਇਆ । ਦੋਨ੍ਹਾਂ ਦੇ ਵਿਆਹ ਦੀਆਂ ਰਸਮਾਂ ਅਤੇ ਵਿਆਹ ਦੇ ਕਈ ਵੀਡਿਓ ਵਾਇਰਲ ਹੋ ਰਹੇ ਨੇ । ਵਿਆਹ ਵਾਲੇ ਦਿਨ ਹੀ ਪ੍ਰਿੰਸ ਨਰੂਲਾ ਨੇ ਆਪਣੀ ਪਤਨੀ ਯੁਵਿਕਾ ਨੂੰ ਕਰੋੜਾਂ ਦੀ ਬੀਐੱਮਡਬਲਿਊ ਕਾਰ ਗਿਫਟ ਕੀਤੀ ਹੈ । ਇਹ ਕਾਰ ਪ੍ਰਿੰਸ ਵੱਲੋਂ ਯੁਵਿਕਾ ਨੂੰ ਵਿਆਹ 'ਚ ਦਿੱਤਾ ਗਿਆ ਪਹਿਲਾ ਤੋਹਫਾ ਹੈ ਅਤੇ ਇਸ 'ਚ ਉਹ ਯੁਵਿਕਾ ਦੀ ਡੋਲੀ ਲੈ ਕੇ ਆਏ ਸਨ ।

ਹੋਰ ਵੇਖੋ : ਪ੍ਰਿੰਸ ਨਰੂਲਾ-ਯੁਵਿਕਾ ਚੌਧਰੀ ਦੇ ਵਿਆਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ

ਦੱਸ ਦਈਏ ਕਿ ਬੀਤੇ ਦਿਨ ਦੋਨਾਂ ਦਾ ਵਿਆਹ ਹੋਇਆ ਸੀ ਜਿਸ ਦੀਆਂ ਕਈ ਤਸਵੀਰਾਂ ਅਤੇ ਵੀਡਿਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੇ ਸਨ ।ਵਿਆਹ 'ਚ ਸੋਹੇਲ ਖਾਨ,ਇਰਫਾਨ ਪਠਾਣ ,ਤੱਬੂ,ਪ੍ਰਿਆਂਕ ਸ਼ਰਮਾ ,ਤੱਬੂ ਸਣੇ ਕਈ ਹਸਤੀਆਂ ਪਹੁੰਚੀਆਂ ਸਨ । ਹੁਣ ਇਸ ਜੋੜੇ ਦੀ ਰਿਸੈਪਸ਼ਨ ਚੰਡੀਗੜ 'ਚ ੨੧ ਅਕਤੂਬਰ ਨੂੰ ਹੋਣ ਜਾ ਰਹੀ ਹੈ । ਜਿਸ 'ਚ ਪ੍ਰਿੰਸ ਨਰੂਲਾ ਦੇ ਕਈ ਦੋਸਤ ਮਿੱਤਰ ਅਤੇ ਸੈਲੇਬਰੇਟੀਜ਼ ਦੇ ਪਹੁੰਚਣ ਦੀ ਉਮੀਦ ਹੈ । ਪ੍ਰਿੰਸ ਨਰੂਲਾ ਅਤੇ ਯਿਵਕਾ ਦੀ ਦੋਸਤੀ ਬਿਗ ਬੌਸ ਸ਼ੋਅ ਦੇ ਦੌਰਾਨ ਹੋਈ ਸੀ ਅਤੇ ਦੋਨਾਂ ਦਰਮਿਆਨ ਪਿਆਰ ਹੋਇਆ ਅਤੇ ਇਹ ਪਿਆਰ ਪਰਵਾਨ ਚੜਿਆ । ਦੋਵੇਂ ਇੱਕ ਦੂਜੇ ਦਾ ਸਾਥ ਪਾ ਕੇ ਬੇਹੱਦ ਖੁਸ਼ ਨਜ਼ਰ ਆ ਰਹੇ ਨੇ । ਪੀਟੀਸੀ ਪੰਜਾਬੀ ਵੱਲੋਂ ਤੁਹਾਨੂੰ ਸਮੇਂ –ਸਮੇਂ ਦੋਨਾਂ ਦੇ ਵਿਆਹ ਦੀਆਂ ਤਸਵੀਰਾਂ ਅਤੇ ਅਪਡੇਟਸ ਖਬਰਾਂ ਦਿੱਤੀਆਂ ਗਈਆਂ ਅਤੇ ਹੁਣ ਪ੍ਰਿੰਸ ਨਰੂਲਾ ਵੱਲੋਂ ਵਿਆਹ 'ਚ ਆਪਣੀ ਪਤਨੀ ਨੂੰ ਗਿਫਟ ਕੀਤੀ ਗਈ ਇਸ ਕਾਰ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network