ਪ੍ਰਿੰਸ ਨਰੂਲਾ ਨੇ ‘ਟੁੰਗ-ਟੁੰਗ’ ‘ਤੇ ਪਾਇਆ ਜੰਮ ਕੇ ਭੰਗੜਾ, ਦੇਖੋ ਵੀਡੀਓ

Reported by: PTC Punjabi Desk | Edited by: Lajwinder kaur  |  February 12th 2019 06:47 PM |  Updated: February 12th 2019 06:47 PM

ਪ੍ਰਿੰਸ ਨਰੂਲਾ ਨੇ ‘ਟੁੰਗ-ਟੁੰਗ’ ‘ਤੇ ਪਾਇਆ ਜੰਮ ਕੇ ਭੰਗੜਾ, ਦੇਖੋ ਵੀਡੀਓ

ਪ੍ਰਿੰਸ ਨਰੂਲਾ ਜਿਹਨਾਂ ਨੇ ਛੋਟੀ ਉਮਰ ‘ਚ ਵੱਡੀਆਂ ਕਾਮਯਾਬੀਆਂ ਨੂੰ ਹਾਸਿਲ ਕੀਤਾ ਹੈ। ਪ੍ਰਿੰਸ ਨਰੂਲਾ ਜੋ ਕਿ ਆਪਣੇ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਹਨ ਤੇ ਇਸ ਵਾਰ ਉਹਨਾਂ ਨੇ ਆਪਣੇ ਇੰਸਟਾਗ੍ਰਾਮ ਉੱਤੇ ਭੰਗੜੇ ਪਾਉਂਦੇ ਦੀ ਵੀਡੀਓ ਸ਼ੇਅਰ ਕੀਤੀ ਹੈ। ਵੀਡੀਓ ‘ਚ ਤੁਸੀਂ ਦੇਖ ਸਕਦੇ ਹੋ ਕਿ ਪ੍ਰਿੰਸ ਨਰੂਲਾ ਅਕਸ਼ੈ ਕੁਮਾਰ ਦੀ ਸੁਪਰ ਹਿੱਟ ਮੂਵੀ 'ਸਿੰਘ ਇਜ਼ ਬਲਿੰਗ' ਦਾ ਸੁਪਰ ਹਿੱਟ ਗੀਤ ‘ਟੁੰਗ ਟੁੰਗ’ ਉੱਤੇ ਜੰਮ ਕੇ ਭੰਗੜਾ ਪਾ ਰਹੇ ਹਨ। ਇਸ ਵੀਡੀਓ ‘ਚ ਉਹ ਪੂਰੀ ਮਸਤੀ ਕਰਦੇ ਨਜ਼ਰ ਆ ਰਹੇ ਹਨ। ਪ੍ਰਿੰਸ ਨਰੂਲਾ ਦੇ ਨਾਲ ਉਹਨਾਂ ਦੇ ਬਾਕੀ ਸਾਥੀ ਬਾਲੀਵੁੱਡ ਅਦਾਕਾਰਾ ਨੇਹਾ ਧੂਪੀਆ, ਬਾਲੀਵੁੱਡ ਤੇ ਪਾਲੀਵੁੱਡ ਅਦਾਕਾਰ ਰਣਵਿਜੇ ਸਿੰਘ, ਬਾਲੀਵੁੱਡ ਰੈਪਰ ਰਫਤਾਰ ਤੇ ਪੰਜਾਬ ਦਾ ਸ਼ੇਰ ਪੁੱਤਰ ਹਾਕੀ ਖਿਡਾਰੀ ਸੰਦੀਪ ਸਿੰਘ ਨਜ਼ਰ ਆ ਰਹੇ ਹਨ। ਇਸ ਵੀਡੀਓ ਨੂੰ ਉਹਨਾਂ ਦੇ ਫੈਨਜ਼ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ, ਹੁਣ ਤੱਕ ਇਸ ਵੀਡੀਓ ਨੂੰ ਚਾਰ ਲੱਖ ਤੋਂ ਵੀ ਵੱਧ ਵਿਊਜ਼ ਮਿਲ ਚੁੱਕੇ ਹਨ।

 

View this post on Instagram

 

MTV beats blood main hai beat or humare blood main toh sab hai kuch bhe karvao @mtvindia #roadiesrealheroes

A post shared by Prince Yuvika Narula (@princenarula) on

ਹੋਰ ਵੇਖੋ: ਸੁੱਖੀ ਦਾ ਗੀਤ ‘ਕੋਕਾ’ ਹੋਇਆ ਇੰਟਰਨੈਸ਼ਨਲ, ਵੀਡੀਓ ‘ਚ ਦੇਖੋ ਕਿਵੇਂ ਵਿਦੇਸ਼ੀਆਂ ਨੂੰ ਵੀ ਚੜ੍ਹਿਆ ‘ਕੋਕਾ’ ਗੀਤ ਦਾ ਬੁਖਾਰ

ਦੱਸ ਦਈਏ ਪ੍ਰਿੰਸ ਨਰੂਲਾ ਨੇ ਬਹੁਤ ਸਾਰੇ ਰਿਐਲਟੀ ਸ਼ੋਅਜ਼, ਜਿਵੇਂ ਪੀਟੀਸੀ ਪੰਜਾਬੀ ਦਾ ਮਿਸਟਰ ਪੰਜਾਬ, ਰੋਡੀਜ਼, ਬਿੱਗ ਬਾਸ ਤੇ ਕਈ ਹੋਰ ਸ਼ੋਅ ਜਿੱਤੇ ਹਨ। ਪ੍ਰਿੰਸ ਨਰੂਲਾ ਜੋ ਕਿ ਇਸ ਵਾਰ ਵੀ ਟੀ.ਵੀ ਦੇ ਮਸ਼ਹੂਰ ਸ਼ੋਅ ਰੋਡੀਜ਼ ‘ਚ ਜੱਜ ਦੀ ਭੂਮਿਕਾ ਨਿਭਾ ਰਹੇ ਹਨ। ਹਾਲ ਹੀ ‘ਚ ਪ੍ਰਿੰਸ ਨਰੂਲਾ ਆਪਣਾ ਗੀਤ ਜੈ ਵੀਰੂ ਲੈ ਕੇ ਆਏ ਸਨ ਜਿਸ ਚ ਪ੍ਰਿੰਸ ਦਾ ਸਾਥ ਉਨ੍ਹਾਂ ਦੇ ਦੋਸਤ ਸੁਯਾਸ਼ ਰਾਏ ਨੇ ਦਿੱਤਾ ਹੈ। ਲੋਕਾਂ ਵੱਲੋਂ ਇਸ ਗੀਤ ਨੂੰ ਭਰਵਾਂ ਹੁੰਗਾਰਾ ਮਿਲਿਆ ਹੈ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network