ਪ੍ਰਿੰਸ ਨਰੂਲਾ ਅਤੇ ਯੁਵਿਕਾ ਚੁਕਿਆ ਸੱਭ ਦੀ ਅੱਖਾਂ ਤੋਂ ਪਰਦਾ

Reported by: PTC Punjabi Desk | Edited by: PTC Buzz  |  November 18th 2017 07:56 PM |  Updated: November 18th 2017 07:56 PM

ਪ੍ਰਿੰਸ ਨਰੂਲਾ ਅਤੇ ਯੁਵਿਕਾ ਚੁਕਿਆ ਸੱਭ ਦੀ ਅੱਖਾਂ ਤੋਂ ਪਰਦਾ

ਮਿਸਟਰ ਪੰਜਾਬ ਤੋਂ ਨਾਮ ਤੇ ਪ੍ਰਸਿੱਧੀ ਹਾਸਿਲ ਕਰਨ ਵਾਲ਼ੇ ਗਬਰੂ ਪ੍ਰਿੰਸ ਨਰੂਲਾ ਨੂੰ ਕੌਣ ਨੀ ਜਾਣਦਾ | ਮਿਸਟਰ ਪੰਜਾਬ ਤੋਂ ਬਾਅਦ ਇਸ ਪ੍ਰਤਿਭਾਵਾਨ ਗਬਰੂ ਨੇ ਹੋਰ ਦੂਸਰੇ ਬਹੁਤ ਸਾਰੇ ਸ਼ੋ ਦੇ ਖਿਤਾਬ ਜਿੱਤੇ ਤੇ ਹੁਣ ਹਿੰਦੀ ਟੈਲੀਵਿਜ਼ਨ ਤੇ ਇਕ ਤੋਂ ਬਾਅਦ ਇਕ ਸੀਰੀਅਲ ਕਰਦੇ ਨਜ਼ਰ ਆ ਹੀ ਜਾਂਦੇ ਹੈ |

ਪ੍ਰਿੰਸ ਨਰੂਲਾ ਦੀ ਜ਼ਿੰਦਗੀ ਦਾ ਸੱਭ ਤੋਂ ਦਿਲਚਸਪ ਹਿੱਸਾ ਹੈ ਉਨ੍ਹਾਂ ਦਾ ਪਿਆਰ | ਹਮੇਸ਼ਾ ਤੋਂ ਹੀ ਪ੍ਰਿੰਸ Prince Narula ਤੇ ਯੁਵਿਕਾ ਦੇ ਰਿਸ਼ਤੇ ਦੀਆਂ ਖ਼ਬਰਾਂ ਆਉਂਦੀਆਂ ਰਹੀਆਂ ਨੇ ਜਿਸਨੂੰ ਪਹਿਲਾਂ ਤਾਂ ਦੋਨੋ ਹੀ ਨਕਾਰਦੇ ਰਹੇ | ਪਰ ਬਾਅਦ 'ਚ ਇਨ੍ਹਾਂ ਨੇ ਇਹ ਗੱਲ ਸਵੀਕਾਰ ਲੀ | ਹੁਣ ਕੁਝ ਦਿਨ ਤੋਂ ਇਕ ਗੱਲ ਇਹ ਵੀ ਸੁਨਣ ਨੂੰ ਮਿਲ ਰਹੀ ਸੀ ਕਿ ਇਹ ਦੋਨੋਂ ਜਲਦ ਹੀ ਵਿਆਹ ਕਰਨ ਜਾ ਰਹੇ ਨੇ | ਇਸ ਕਰਕੇ ਜਦੋਂ ਅਸੀਂ ਇਸ ਗੱਲ ਦੀ ਪੁਸ਼ਟੀ ਇਸ ਜੋੜੇ ਕੋਲੋਂ ਕਿੱਤੀ ਤੇ ਇਨ੍ਹਾਂ ਨੇ ਇਸ ਗੱਲ ਨੂੰ ਸਾਫ਼ ਝੂਠ ਕਰਾਰ ਦੇ ਦਿੱਤਾ | ਹੁਣ ਸੱਚਾਈ ਕਿ ਹੈ ਇਹ ਤਾਂ ਇਹ ਹੀ ਜਾਨਣ ਜਾਂ ਫਿਰ ਰੱਬ ਜਾਣੇ, ਵੈਸੇ ਵੀ ਜਦੋਂ ਵੀ ਇਨ੍ਹਾਂ ਦੋਨਾਂ ਦਾ ਵਿਆਹ ਹੋਏਗਾ, ਸਾਰਿਆਂ ਨੂੰ ਪਤਾ ਲੱਗ ਹੀ ਜਾਏਗਾ !


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network