ਪ੍ਰਿੰਸ ਨਰੂਲਾ ਅਤੇ ਯੁਵਿਕਾ ਚੌਧਰੀ ਨੇ ਕਿੱਤਾ ਆਪਣੀ ਮੰਗਣੀ ਦਾ ਐਲਾਨ, ਵੇਖੋ ਤਸਵੀਰਾਂ

Reported by: PTC Punjabi Desk | Edited by: Gourav Kochhar  |  January 24th 2018 11:37 AM |  Updated: January 24th 2018 12:17 PM

ਪ੍ਰਿੰਸ ਨਰੂਲਾ ਅਤੇ ਯੁਵਿਕਾ ਚੌਧਰੀ ਨੇ ਕਿੱਤਾ ਆਪਣੀ ਮੰਗਣੀ ਦਾ ਐਲਾਨ, ਵੇਖੋ ਤਸਵੀਰਾਂ

ਕਈ ਰਿਐਲਿਟੀ ਸ਼ੋਅ ਆਪਣੇ ਨਾਮ ਕਰਨ ਤੋਂ ਬਾਅਦ ਟੀ. ਵੀ. ਅਭਿਨੇਤਾ ਪ੍ਰਿੰਸ ਨਰੂਲਾ ਨੇ ਆਪਣੀ ਗਰਲਫ੍ਰੈਂਡ ਯੁਵਿਕਾ ਚੌਧਰੀ ਨਾਲ ਮੰਗਣੀ ਕਰ ਲਈ ਹੈ। ਪ੍ਰਿੰਸ ਨੇ ਇੰਸਟਾਗਰਾਮ 'ਤੇ ਫੋਟੋ ਸ਼ੇਅਰ ਕਰਕੇ ਇਸ ਗੱਲ ਦੀ ਜਾਣਕਾਰੀ ਦਿੱਤੀ। ਉਨ੍ਹਾਂ ਨੇ ਯੁਵਿਕਾ ਦੇ ਨਾਮ ਇਕ ਮੈਸੇਜ ਵੀ ਲਿਖਿਆ,Thanku baby thanku so much still can't sink in me that u said yes to me n u r my mine forever nw lovers for life #engaged and yes one one thing mehndi laga k rakhna doli saja k rakhna lene tujhe a gori aye ga Tera prince #love#life#hugs#thanku god #waheguru #blessed

ਯੁਵਿਕਾ ਅਤੇ ਪ੍ਰਿੰਸ ਦੇ ਵਿਆਹ ਦੀ ਚਰਚਾਂ ਬਿੱਗ ਬੌਸ 'ਚ ਵੀ ਹੋਈ ਸੀ। ਬਿੱਗ ਬੌਸ 11 'ਚ ਵਿਕਾਸ ਗੁਪਤਾ ਨੂੰ ਹਿਨਾ ਖਾਨ ਨਾਲ ਗੱਲ ਕਰਦੇ ਹੋਏ ਸੁਣਿਆ ਗਿਆ ਕਿ ਮੈਂ ਬਹੁਤ ਖੁਸ਼ ਹਾਂ ਕਿ ਪ੍ਰਿੰਸ Prince Narula ਅਤੇ ਯੁਵਿਕਾ Yuvika Chaudhary ਬਹੁਤ ਜਲਦੀ ਵਿਆਹ ਕਰਨ ਵਾਲੇ ਹਨ।

ਯੁਵਿਕਾ ਨੇ ਆਪਣੇ ਇੰਸਟਾ 'ਤੇ ਪੂਰੀ ਜ਼ਿੰਦਗੀ ਹੱਥ ਫੜਣ ਲਈ ਥੈਕਸ ਬੋਲਦੇ ਹੋਏ ਲਿਖਿਆ,Can’t believe this just happened love u beba #forlife❤ thank u for asking me .. for holding my hand.. for believing in us.. for being my partner for forever n beyond.... cheers to US ?.... to new beginnings.. n to a lifetime of love n memories..Forever yours.. always

ਦੱਸ ਦਈਏ ਕਿ ਪ੍ਰਿੰਸ ਨਰੂਲਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਦਾ ਨਾਮ ਬਦਲ ਕੇ ਪ੍ਰਿੰਸ ਤੋਂ ਪ੍ਰਿੰਸ ਯੁਵਿਕਾ ਨਰੂਲਾ ਕਰ ਦਿੱਤਾ ਹੈ।

ਪ੍ਰਿੰਸ ਨਰੂਲਾ ਨੂੰ ਰਿਐਲਿਟੀ ਸ਼ੋਅਜ ਦਾ ਕਿੰਗ ਮੰਨਿਆ ਜਾਂਦਾ ਹੈ। ਮਿਸਟਰ ਪੰਜਾਬ ਦਾ ਖਿਤਾਬ ਜਿੱਤਣ ਤੋਂ ਬਾਅਦ, 2015 'ਚ ਰੋਡੀਜ ਦੇ 12 ਵੇਂ ਸੀਜ਼ਨ ਨੂੰ ਜਿੱਤਣ ਤੋਂ ਬਾਅਦ ਰੋਡੀਜ X2 ਦਾ 'Ultimate Roadie' ਟਾਈਟਲ ਵੀ ਆਪਣੇ ਨਾਮ ਕੀਤਾ।

ਐੱਮ. ਟੀ. ਵੀ. ਸ਼ੋਅ Splitsvilla ਦੇ ਸੀਜ਼ਨ 8 ਅਤੇ ਇਸ ਸਾਲ ਬਿੱਗ ਬੌਸ ਸੀਜ਼ਨ 9 ਦਾ ਖਿਤਾਬ ਵੀ ਆਪਣੇ ਨਾਮ ਕੀਤਾ।

ਪ੍ਰਿੰਸ ਹਾਲ ਹੀ 'ਚ ਐਂਡ. ਟੀ. ਵੀ. ਦੇ ਸ਼ੋਅ 'ਬਡੋ ਬਹੂ' 'ਚ ਲੀਡ ਰੋਲ 'ਚ ਨਜ਼ਰ ਆ ਰਹੇ ਹੈ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network