ਪ੍ਰਿੰਸ ਨਰੂਲਾ ਅਤੇ ਉਨ੍ਹਾਂ ਦੀ ਪਤਨੀ ਹਸਪਤਾਲ ‘ਚ ਹੋਏ ਭਰਤੀ, ਤਸਵੀਰਾਂ ਹੋ ਰਹੀਆਂ ਵਾਇਰਲ

Reported by: PTC Punjabi Desk | Edited by: Shaminder  |  October 16th 2020 11:42 AM |  Updated: October 16th 2020 11:42 AM

ਪ੍ਰਿੰਸ ਨਰੂਲਾ ਅਤੇ ਉਨ੍ਹਾਂ ਦੀ ਪਤਨੀ ਹਸਪਤਾਲ ‘ਚ ਹੋਏ ਭਰਤੀ, ਤਸਵੀਰਾਂ ਹੋ ਰਹੀਆਂ ਵਾਇਰਲ

ਬਿੱਗ ਬੌਸ ਦੇ ਜ਼ਰੀਏ ਨਾਮਣਾ ਖੱਟਣ ਵਾਲੇ ਪ੍ਰਿੰਸ ਨਰੂਲਾ ਅਤੇ ਉਨ੍ਹਾਂ ਦੀ ਪਤਨੀ ਹਸਪਤਾਲ ‘ਚ ਭਰਤੀ ਹਨ । ਜਿਸ ਦੀ ਇੱਕ ਤਸਵੀਰ ਵੀ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀ ਕੀਤੀ ਹੈ ।ਦੋਵਾਂ ਨੂੰ ਡੇਂਗੂ ਹੋਣ ਤੋਂ ਬਾਅਦ ਚੰਡੀਗੜ੍ਹ ਦੇ ਇੱਕ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ । ਜਿਸ ਤੋਂ ਬਾਅਦ ਪ੍ਰਿੰਸ ਨਰੂਲਾ ਨੇ ਲੋਕਾਂ ਨੂੰ ਮਾਸਕ ਪਾਉਣ ਦੀ ਅਪੀਲ ਕੀਤੀ ਹੈ ।

Prince Prince

ਪ੍ਰਿੰਸ ਨਰੂਲਾ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੇ ਹਨ ਅਤੇ ਉਨ੍ਹਾਂ ਦੀ ਸੋਸ਼ਲ ਮੀਡੀਆ ‘ਤੇ ਵੱਡੀ ਫੈਨ ਫਾਲੋਵਿੰਗ ਹੈ।ਉਹ ਆਪਣੇ ਨਾਲ ਜੁੜੀਆਂ ਅਪਡੇਟ ਸਾਂਝੀਆਂ ਕਰਦੇ ਰਹਿੰਦੇ ਹਨ । ਹਾਲ ਹੀ ‘ਚ ਉਨ੍ਹਾਂ ਨੇ ਆਪਣੇ ਫੈਨਸ ਦੇ ਨਾਲ ਇੱਕ ਤਸਵੀਰ ਸਾਂਝੀ ਕੀਤੀ ਹੈ ਜਿਸ ‘ਚ ਦੋਵੇਂ ਪਤੀ ਪਤਨੀ ਹਸਪਤਾਲ ‘ਚ ਨਜ਼ਰ ਆ ਰਹੇ ਨੇ ।

ਹੋਰ ਪੜ੍ਹੋ :ਯੁਵਿਕਾ ਚੌਧਰੀ ਨੇ ਵਿਆਹ ਦੀ ਦੂਜੀ ਵਰ੍ਹੇਗੰਢ ‘ਤੇ ਪਿਆਰੀ ਜਿਹੀ ਵੀਡੀਓ ਸ਼ੇਅਰ ਕਰਕੇ ਪ੍ਰਿੰਸ ਨਰੂਲਾ ਨੂੰ ਕੀਤਾ ਵਿਸ਼, ਦਰਸ਼ਕ ਦੇ ਰਹੇ ਨੇ ਜੋੜੀ ਨੂੰ ਵਧਾਈਆਂ

prince yuvika prince yuvika

ਪ੍ਰਿੰਸ ਨਰੂਲਾ ਪਤਨੀ ਨੂੰ ਗਲ ਨਾਲ ਲਾਏ ਹੋਏ ਨਜ਼ਰ ਆ ਰਹੇ ਹਨ । ਸੋਸ਼ਲ ਮੀਡੀਆ ‘ਤੇ ਇਹ ਤਸਵੀਰ ਖੂਬ ਵਾਇਰਲ ਹੋ ਰਹੀ ਹੈ । ਤਸਵੀਰ ਨੂੰ ਸਾਂਝਾ ਕਰਦੇ ਹੋਏ ਪ੍ਰਿੰਸ ਨਰੂਲਾ ਨੇ ਲਿਖਿਆ ਕਿ ਉਹ ਜਲਦ ਹੀ ਵਾਇਰਸ ਤੋਂ ਨਿਜ਼ਾਤ ਪਾ ਲੈਣਗੇ।

prince and yuvika prince and yuvika

ਇਸ ਦੇ ਨਾਲ ਹੀ ਉਨ੍ਹਾਂ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਜੋ ਲੋਕ ਚੰਡੀਗੜ੍ਹ ਵੱਲ ਜਾ ਰਹੇ ਨੇ ਨੇ ਉਹ ਮਾਸਕ ਜ਼ਰੂਰ ਲਗਾਉਣ ਕਿਉਂਕਿ ਇਸ ਸਮੇਂ ਇਹ ਵਾਇਰਸ ਹਵਾ ਦੇ ਜ਼ਰੀਏ ਤੇਜ਼ੀ ਨਾਲ ਫੈਲ ਰਿਹਾ ਹੈ ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network