ਦੀਵਾਲੀ ਦੇ ਤਿਉਹਾਰ ਦੀਆਂ ਤਿਆਰੀਆਂ ਸ਼ੁਰੂ, ਜਾਣੋਂ ਕਿਸ ਮਹੂਰਤ ‘ਚ ਮਨਾਈ ਜਾਵੇਗੀ ਦੀਵਾਲੀ
ਦੀਵਾਲੀ (Diwali Festival) ਦੇ ਤਿਉਹਾਰ ਨੂੰ ਲੈ ਕੇ ਲੋਕਾਂ ਦਾ ਉਤਸ਼ਾਹ ਵੇਖਦਿਆਂ ਹੀ ਬਣ ਰਿਹਾ ਹੈ । ਦੀਵਾਲੀ ਦੀਆਂ ਤਿਆਰੀਆਂ ਲੋਕ ਕਈ- ਕਈ ਦਿਨ ਪਹਿਲਾਂ ਹੀ ਸ਼ੁਰੂ ਕਰ ਦਿੰਦੇ ਹਨ । ਅੱਜ ਅਸੀਂ ਤੁਹਾਨੂੰ ਦੀਵਾਲੀ ਦੇ ਤਿਉਹਾਰ ਦੇ ਸ਼ੁਭ ਮਹੂਰਤ (shubh mahurat), ਪੂਜਾ ਬਾਰੇ ਦੱਸਾਂਗੇ । ਇਸ ਵਾਰ ਦੀਵਾਲੀ 4 ਨਵੰਬਰ ਨੂੰ ਦੇਸ਼ ਭਰ ‘ਚ ਮਨਾਇਆ ਜਾਵੇਗਾ ।ਇਸ ਦਿਨ ਰਾਤ ਨੂੰ ਮਾਂ ਲਕਸ਼ਮੀ ਦੀ ਪੂਜਾ ਕੀਤੀ ਜਾਂਦੀ ਹੈ । ਲੋਕ ਆਪਣੇ ਘਰਾਂ ‘ਚ ਸੁੱਖ ਸਮ੍ਰਿਧੀ ਦੀ ਕਾਮਨਾ ਕਰਦੇ ਹਨ । ਸਾਰੇ ਲੋਕ ਘਰਾਂ ਦੇ ਵਿੱਚ ਦੀਵੇ ਜਾਂ ਮੋਮਬੱਤੀਆਂ ਜਗਾਉਂਦੇ ਹਨ ।
image From google
ਹੋਰ ਪੜ੍ਹੋ : ਹਿਮਾਂਸ਼ੀ ਖੁਰਾਣਾ ਨੂੰ ਹੈ ਸ਼ਹਿਨਾਜ਼ ਗਿੱਲ ਦੀ ਚਿੰਤਾ, ਹਿਮਾਂਸ਼ੀ ਨੇ ਸਿਧਾਰਥ ਦੀ ਮਾਂ ਨੂੰ ਲੈ ਕੇ ਕਹੀ ਵੱਡੀ ਗੱਲ
ਪੁਰਾਣਾਂ ਦੇ ਮੁਤਾਬਕ ਤ੍ਰੇਤਾ ਯੁੱਗ ‘ਚ ਜਦੋਂ ਭਗਵਾਨ ਸ਼੍ਰੀ ਰਾਮ ਰਾਵਣ ਨੂੰ ਖਤਮ ਕਰਨ ਤੋਂ ਬਾਅਦ ਅਯੁੱਧਿਆ ਪਰਤੇ ਸਨ ਤਾਂ ਲੋਕਾਂ ਨੇ ਘਿਉ ਦੇ ਦੀਵੇ ਬਾਲ ਕੇ ਉਨ੍ਹਾਂ ਦਾ ਸਵਾਗਤ ਕੀਤਾ ਸੀ । ਇਸ ਤੋਂ ਬਾਅਦ ਹੀ ਦੀਵਾਲੀ ਮਨਾਉਣ ਦੀ ਪ੍ਰਥਾ ਸ਼ੁਰੂ ਹੋਈ ਸੀ । ਦੀਵਾਲੀ ਦੇ ਦਿਨ ਮਾਂ ਲਕਸ਼ਮੀ, ਗਣੇਸ਼ ਜੀ ਦੀ ਪੂਜਾ ਕੀਤੀ ਜਾਂਦੀ ਹੈ । ਲੋਕ ਲਕਸ਼ਮੀ ਮਾਂ ਨੂੰ ਖੁਸ਼ ਕਰਨ ਦੇ ਲਈ ਕਈ ਉਪਾਅ ਕਰਦੇ ਹਨ ।
image From google
ਘਰਾਂ ‘ਚ ਸਾਫ ਸਫਾਈ ਦਾ ਖ਼ਾਸ ਖਿਆਲ ਰੱਖਿਆ ਜਾਂਦਾ ਹੈ ਅਤੇ ਘਰਾਂ ‘ਚ ਕਿਸੇ ਵੀ ਤਰ੍ਹਾਂ ਦੀ ਟੁੱਟ ਫੁੱਟ ਨੂੰ ਦੂਰ ਕਰ ਦਿੱਤਾ ਜਾਂਦਾ ਹੈ । ਘਰਾਂ ਨੂੰ ਰੰਗ ਰੌਗਨ ਦੇ ਨਾਲ ਚਮਕਾ ਦਿੱਤਾ ਜਾਂਦਾ ਹੈ । ਅਜਿਹਾ ਕਰਨ ਦੇ ਨਾਲ ਮਾਂ ਲਕਸ਼ਮੀ ਖੁਸ਼ ਹੁੰਦੀ ਹੈ ਕਿਉਂਕਿ ਲਕਸ਼ਮੀ ਦਾ ਵਾਸ ਉੱਥੇ ਹੀ ਹੁੰਦਾ ਹੈ ਜਿੱਥੇ ਸਾਫ ਸਫਾਈ ਹੁੰਦੀ ਹੈ । ਹੁਣ ਤੁਹਾਨੂੰ ਦੱਸਦੇ ਹਾਂ ਕਿ ਦੀਵਾਲੀ ਨੂੰ ਮਨਾਉਣ ਦਾ ਸ਼ੁਭ ਮਹੂਰਤ ਕਦੋਂ ਹੈ । ਦੀਵਾਲੀ 4 ਨਵੰਬਰ, ਦਿਨ ਵੀਰਵਾਰ ਨੂੰ ਮਨਾਈ ਜਾਏਗੀ ਅਮਾਵੱਸਿਆ ਦੀ ਤਰੀਕ ਦੀ ਸ਼ੁਰੂਆਤ 4ਨਵੰਬਰ ਨੂੰ ਸਵੇਰੇ 6:03 ਮਿੰਟ ਤੋਂ ਸ਼ੁਰੂ ਹੋ ਕੇ 5 ਨਵੰਬਰ ਸ਼ੁੱਕਰਵਾਰ ਨੂੰ ਸਵੇਰੇ 2:44 ਵਜੇ ਤੱਕ ਹੈ । ਯਾਨੀ ਕਿ ਬ੍ਰਹਮ ਮਹੂਰਤ ਤੱਕ ਦੀਵਾਲੀ ਮਨਾਈ ਜਾਵੇਗੀ ।