ਹੀਰੋ ਬਣਨ ਆਏ ਸਨ ਪ੍ਰੇਮ ਚੋਪੜਾ, ਪਰ ਬਣ ਗਏ ਵਿਲੇਨ, ਪਿਤਾ ਚਾਹੁੰਦੇ ਸਨ ਕਿ ਇਹ ਕੰਮ ਕਰਨ ਪ੍ਰੇਮ ਚੋਪੜਾ
ਬਾਲੀਵੁੱਡ ਅਦਾਕਾਰ ਪ੍ਰੇਮ ਚੋਪੜਾ ਨੇ ਲੰਮਾ ਸਮਾਂ ਬਾਲੀਵੁੱਡ ‘ਤੇ ਰਾਜ ਕੀਤਾ ਹੈ । ਉਹ ਬਾਲੀਵੁੱਡ ‘ਚ ਐਕਟਰ ਬਣਨ ਆਏ ਸਨ, ਪਰ ਉਹ ਵਿਲੇਨ ਬਣ ਕੇ ਰਹਿ ਗਏ । ਉਨ੍ਹਾਂ ਨੇ ਆਪਣੇ ਕਰੀਅਰ ‘ਚ ਜ਼ਿਆਦਾਤਰ ਫ਼ਿਲਮਾਂ ‘ਚ ਵਿਲੇਨ ਦਾ ਕਿਰਦਾਰ ਹੀ ਨਿਭਾਇਆ ਹੈ ।ਉਨ੍ਹਾਂ ਨੇ ਫ਼ਿਲਮਾਂ ‘ਚ ਏਨਾਂ ਜ਼ਿਆਦਾ ਵਿਲੇਨ ਦੇ ਕਿਰਦਾਰ ਨਿਭਾਏ ਕਿ ਲੋਕ ਉਨ੍ਹਾਂ ਨੂੰ ਅਸਲ ਜ਼ਿੰਦਗੀ ‘ਚ ਵੀ ਵਿਲੇਨ ਹੀ ਸਮਝਣ ਲੱਗ ਪਏ ਸਨ ।
prem Chopra
ਲਹੌਰ ‘ਚ ਪੈਦਾ ਹੋਏ ਪ੍ਰੇਮ ਚੋਪੜਾ ਨੇ ਵੀ ਆਪਣੀ ਜ਼ਿੰਦਗੀ ‘ਚ ਵੰਡ ਦਾ ਦਰਦ ਆਪਣੇ ਪਿੰਡੇ ‘ਤੇ ਹੰਡਾਇਆ ਹੈ । ਭਾਰਤ ਦੀ ਵੰਡ ਤੋਂ ਬਾਅਦ ਉਨ੍ਹਾਂ ਦਾ ਪਰਿਵਾਰ ਸ਼ਿਮਲਾ ਆ ਕੇ ਵੱਸ ਗਿਆ ਅਤੇ ਪ੍ਰੇਮ ਚੋਪੜਾ ਦੇ ਪਿਤਾ ਪੜ੍ਹਾਈ ‘ਚ ਕਾਫੀ ਹੁਸ਼ਿਆਰ ਸਨ ਅਤੇ ਉਨ੍ਹਾਂ ਦੇ ਪਿਤਾ ਚਾਹੁੰਦੇ ਸਨ ਕਿ ਉਹ ਆਈਏਐੱਸ ਅਫ਼ਸਰ ਬਣਨ, ਪਰ ਕਿਸਮਤ ਨੂੰ ਸ਼ਾਇਦ ਕੁਝ ਹੋਰ ਹੀ ਮਨਜ਼ੂਰ ਸੀ ।
ਹੋਰ ਪੜ੍ਹੋ:ਇਸ ਵਜ੍ਹਾ ਕਰਕੇ ਪ੍ਰੇਮ ਚੋਪੜਾ ਨੇ ਕਰਵਾਇਆ ਕਈ ਵਾਰ ਵਿਆਹ, ਇਸ ਪੰਜਾਬੀ ਫ਼ਿਲਮ ਨਾਲ ਕੀਤੀ ਸੀ ਆਪਣੇ ਕਰੀਅਰ ਦੀ ਸ਼ੁਰੂਆਤ
prem Chopra
ਪ੍ਰੇਮ ਚੋਪੜਾ ਦੇ ਪਿਤਾ ਦੀ ਸਰਕਾਰੀ ਨੌਕਰੀ ਸੀ । ਜਿਸ ਕਰਕੇ ਉਨ੍ਹਾਂ ਦੇ ਪਿਤਾ ਦਾ ਤਬਾਦਲਾ ਪੰਜਾਬ ‘ਚ ਹੋ ਗਿਆ ਸੀ ।ਜਿਸ ਤੋਂ ਬਾਅਦ ਪ੍ਰੇਮ ਚੋਪੜਾ ਨੇ ਪੰਜਾਬ ਯੂਨੀਵਰਸਿਟੀ ‘ਚ ਦਾਖਲਾ ਲੈ ਲਿਆ ।
prem Chopra
ਜਿੱਥੇ ਉਨ੍ਹਾਂ ਨੇ ਕਾਲਜ ਦੇ ਇੱਕ ਡਰਾਮੇ ‘ਚ ਹਿੱਸਾ ਲਿਆ ਅਤੇ ਇੱਥੋਂ ਹੀ ਉਨ੍ਹਾਂ ਨੂੰ ਐਕਟਿੰਗ ਦਾ ਚਸਕਾ ਲੱਗ ਗਿਆ । ਪ੍ਰੇਮ ਚੋਪੜਾ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਸਾਲ 1960 ‘ਚ ਆਈ ਫ਼ਿਲਮ ‘ਮੁੜ ਮੁੜ ਕੇ ਨਾ ਦੇਖ’ ਨਾਲ ਕੀਤੀ ਸੀ । ਪ੍ਰੇਮ ਚੋਪੜਾ ਨੇ ਕਈ ਪੰਜਾਬੀ ਫ਼ਿਲਮਾਂ ‘ਚ ਵੀ ਕੰਮ ਕੀਤਾ ।