ਪ੍ਰੀਤੀ ਜ਼ਿੰਟਾ ਨੇ ਆਪਣੇ ਬੱਚੇ ਨਾਲ ਨਵਾਂ ਫੋਟੋ ਕੀਤਾ ਸ਼ੇਅਰ, ਦਰਸ਼ਕਾਂ ਨੂੰ ਪਸੰਦ ਆ ਰਹੀ ਹੈ ਇਹ ਕਿਊਟ ਤਸਵੀਰ
ਬਾਲੀਵੁੱਡ ਅਦਾਕਾਰਾ ਪ੍ਰੀਤੀ ਜ਼ਿੰਟਾ Preity Zinta ਇਨ੍ਹੀਂ ਦਿਨੀਂ ਮਾਂ ਬਣਨ ਦਾ ਆਨੰਦ ਮਾਣ ਰਹੀ ਹੈ। ਨਵੰਬਰ 2021 ਵਿੱਚ, ਪ੍ਰੀਤੀ ਜ਼ਿੰਟਾ ਸਰੋਗੇਸੀ ਰਾਹੀਂ ਜੁੜਵਾਂ ਬੱਚਿਆਂ ਦੀ ਮਾਂ ਬਣੀ ਹੈ। ਉਨ੍ਹਾਂ ਦਾ ਇੱਕ ਪੁੱਤਰ ਅਤੇ ਜ਼ਿੰਟਾ ਗੁਡਇਨਫ ਅਤੇ ਜੀਆ ਜ਼ਿੰਟਾ ਗੁਡਇਨਫ ਨਾਮ ਦੀ ਇੱਕ ਧੀ ਹੈ। ਅਦਾਕਾਰਾ ਮਾਂ ਬਣਨ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਆਪਣੇ ਤਜ਼ਰਬੇ ਸ਼ੇਅਰ ਕਰਦੀ ਰਹਿੰਦੀ ਹੈ। ਹੁਣ ਉਸ ਨੇ ਆਪਣੀ ਇਕ ਨਵੀਂ ਫੋਟੋ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀ ਹੈ, ਜਿਸ 'ਚ ਉਹ ਆਪਣੇ ਬੱਚੇ ਨੂੰ ਛਾਤੀ ਨਾਲ ਫੜੀ ਹੋਈ ਨਜ਼ਰ ਆ ਰਹੀ ਹੈ। ਪ੍ਰੀਤੀ ਜ਼ਿੰਟਾ ਸੈਲਫੀ ਲੈ ਰਹੀ ਹੈ ਹਾਲਾਂਕਿ ਉਸਨੇ ਆਪਣੇ ਬੱਚੇ ਦਾ ਚਿਹਰਾ ਨਹੀਂ ਦਿਖਾਇਆ ਹੈ।
ਡਿੰਪਲ ਗਰਲ ਨਾਲ ਜਾਣੀ ਜਾਂਦੀ ਬਾਲੀਵੁੱਡ ਅਦਾਕਾਰਾ ਪ੍ਰੀਤੀ ਜ਼ਿੰਟਾ ਨੇ ਇਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਲਿਖਿਆ ਹੈ -ਮੰਮੀ ਵਾਇਬਸ। ਤਸਵੀਰ ‘ਚ ਪ੍ਰੀਤੀ ਜ਼ਿੰਟਾ ਸਰਦੀਆਂ ਵਾਲੀ ਲੁੱਕ ਚ ਨਜ਼ਰ ਆ ਰਹੀ ਹੈ। ਉਸ ਨੇ ਹਰੇ ਰੰਗ ਦਾ ਸਵੈਟਰ ਪਾਇਆ ਹੋਇਆ ਹੈ ਅਤੇ ਉਸ ਉੱਤੇ ਇੱਕ ਸ਼ਾਲ ਕੈਰੀ ਕੀਤਾ ਹੋਇਆ ਹੈ। ਉਸ ਦੇ ਬੱਚੇ ਨੇ ਗੁਲਾਬੀ ਰੰਗ ਦੀ ਟੋਪੀ ਪਾਈ ਹੋਈ ਹੈ। ਪ੍ਰੀਤੀ ਦੀ ਇਸ ਤਸਵੀਰ 'ਤੇ ਫੈਨਜ਼ ਲਾਈਕਸ ਤੇ ਰੂਪ ਚ ਪਿਆਰ ਦੇ ਰਹੇ ਹਨ।
ਪ੍ਰੀਤੀ ਨੇ ਸਾਲ 2016 'ਚ ਵਿਦੇਸ਼ੀ ਬੁਆਏ ਫਰੈਂਡ ਜੀਨ ਗੁਡਇਨਫ ਨਾਲ ਵਿਆਹ ਕੀਤਾ ਸੀ। ਵਿਆਹ ਤੋਂ ਬਾਅਦ ਪ੍ਰੀਤੀ ਅਮਰੀਕਾ ਸ਼ਿਫਟ ਹੋ ਗਈ। ਉਹ ਮੁੰਬਈ ਆਉਂਦੀ-ਜਾਂਦੀ ਰਹਿੰਦੀ ਹੈ।
ਵਰਕ ਫਰੰਟ ਦੀ ਗੱਲ ਕਰੀਏ ਤਾਂ ਪ੍ਰੀਤੀ ਲੰਬੇ ਸਮੇਂ ਤੋਂ ਫਿਲਮਾਂ ਤੋਂ ਦੂਰ ਹੈ। ਤੁਹਾਨੂੰ ਦੱਸ ਦੇਈਏ ਕਿ ਪ੍ਰਿਟੀ ਜ਼ਿੰਟਾ ਨੇ 1998 ‘ਚ ਫਿਲਮ ‘ਦਿਲ’ ਨਾਲ ਬਾਲੀਵੁੱਡ ‘ਚ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਪ੍ਰੀਤੀ ਜਿੰਟਾ ਵੀਰ-ਜ਼ਾਰਾ, ਕੱਲ ਹੋ ਨਾ ਹੋ, ਦਿਲ ਹੈ ਤੁਮ੍ਹਾਰਾ, ਸਲਾਮ ਨਮਸਤੇ, ਕੋਈ ਮਿਲ ਗਿਆ, ਕਭੀ ਅਲਵਿਦਾ ਨਾ ਕਹਿਣਾ ਵਰਗੀ ਕਈ ਹਿੱਟ ਫ਼ਿਲਮਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਹਨ। ਇਸ ਤੋਂ ਇਲਾਵਾ ਆਈਪੀਐਲ ‘ਚ ਉਨ੍ਹਾਂ ਦੀ ਆਪਣੀ ਕ੍ਰਿਕੇਟ ਟੀਮ ਕਿੰਗਸ ਇਨੇਵਨ ਵੀ ਹੈ।
View this post on Instagram