ਅੱਜ ਪ੍ਰੀਤੀ ਸੱਪਰੂ ਮਨਾ ਰਹੀ ਹੈ ਆਪਣਾ ਜਨਮ ਦਿਨ, ਇਸ ਤਰ੍ਹਾਂ ਹੋਈ ਸੀ ਫ਼ਿਲਮ ਇੰਡਸਟਰੀ ਵਿੱਚ ਐਂਟਰੀ

Reported by: PTC Punjabi Desk | Edited by: Rupinder Kaler  |  December 24th 2020 01:41 PM |  Updated: December 24th 2020 01:41 PM

ਅੱਜ ਪ੍ਰੀਤੀ ਸੱਪਰੂ ਮਨਾ ਰਹੀ ਹੈ ਆਪਣਾ ਜਨਮ ਦਿਨ, ਇਸ ਤਰ੍ਹਾਂ ਹੋਈ ਸੀ ਫ਼ਿਲਮ ਇੰਡਸਟਰੀ ਵਿੱਚ ਐਂਟਰੀ

ਪ੍ਰੀਤੀ ਸੱਪਰੂ ਦਾ 24 ਦਸੰਬਰ ਨੂੰ ਜਨਮ ਦਿਨ ਹੁੰਦਾ ਹੈ । ਪ੍ਰੀਤੀ ਸੱਪਰੂ ਦੇ ਜਨਮ ਦਿਨ ਤੇ ੳੇੁਹਨਾਂ ਦੇ ਪ੍ਰਸ਼ੰਸਕ ਉਹਨਾਂ ਨੂੰ ਜਨਮ ਦਿਨ ਦੀਆਂ ਵਧਾਈਆਂ ਦੇ ਰਹੇ ਹਨ । ਤੁਹਾਨੂੰ ਦੱਸ ਦਿੰਦੇ ਹਾਂ ਕਿ ਪੰਜਾਬੀ ਫ਼ਿਲਮ ਇੰਡਸਟਰੀ ਵਿੱਚ ਇੱਕ ਸਮਾਂ ਅਜਿਹਾ ਸੀ ਜਦੋਂ ਹਰ ਦੂਜੀ ਫ਼ਿਲਮ ਵਿੱਚ ਪ੍ਰੀਤੀ ਸਪਰੂ ਹੀਰੋਇਨ ਹੁੰਦੀ ਸੀ । ਉਹਨਾਂ ਨੇ ਆਪਣੀ ਅਦਾਕਾਰੀ ਨਾਲ ਹਰ ਇੱਕ ਦਾ ਮਨ ਮੋਹਿਆ ਹੋਇਆ ਸੀ । ਬਿੱਲੀਆਂ ਅੱਖਾਂ ਵਾਲੀ ਇਸ ਹੀਰੋਇਨ ਨੂੰ ਅਦਾਕਾਰੀ ਵਿਰਾਸਤ ਵਿੱਚ ਹੀ ਮਿਲੀ ਸੀ ਕਿਉਂਕਿ ਉਹਨਾਂ ਦੇ ਪਿਤਾ ਪਿਤਾ ਡੀ. ਕੇ. ਸਪਰੂ ਵੀ ਵਧੀਆ ਅਦਾਕਾਰ ਸਨ ।

ਹੋਰ ਪੜ੍ਹੋ :

ਉਹਨਾਂ ਨੇ ਬਾਲੀਵੁੱਡ ਦੀਆਂ 300 ਦੇ ਲੱਗਭਗ ਫ਼ਿਲਮਾਂ ਵਿੱਚ ਅਹਿਮ ਕਿਰਦਾਰ ਨਿਭਾਏ ਸਨ । ਪ੍ਰੀਤੀ ਸੱਪਰੂ ਦਾ ਭਰਾ ਤੇਜ ਸਪਰੂ ਵੀ ਵਧੀਆ ਅਦਾਕਾਰ ਹੈ । ਪ੍ਰੀਤੀ ਸੱਪਰੂ ਦੇ ਕਰੀਅਰ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੇ ਹਿੰਦੀ ਫ਼ਿਲਮ ਤੋਂ ਸ਼ੁਰੂਆਤ ਕੀਤੀ ਸੀ । ਇਸ ਫ਼ਿਲਮ ਤੋਂ ਬਾਅਦ ਉਹ ਅਮਿਤਾਭ ਬੱਚਨ ਦੀ ਫ਼ਿਲਮ ਵਿੱਚ ਅਹਿਮ ਕਿਰਦਾਰ ਵਿੱਚ ਨਜ਼ਰ ਆਏ ਸਨ । ਪੰਜਾਬੀ ਫ਼ਿਲਮਾਂ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੇ ਇੱਕ ਇੰਟਰਵਿਊ ਵਿੱਚ ਖੁਲਾਸਾ ਕੀਤਾ ਸੀ ਕਿ ਜਦੋਂ ਵਰਿੰਦਰ ਜੀ ਸਰਪੰਚ ਫ਼ਿਲਮ ਬਣਾ ਰਹੇ ਸਨ ਤਾਂ ਉਨ੍ਹਾਂ ਨੂੰ ਇਸ ਫ਼ਿਲਮ ਵਿੱਚ ਇੱਕ ਛੋਟਾ ਜਿਹਾ ਕਿਰਦਾਰ ਨਿਭਾਉਣ ਲਈ ਕਿਹਾ ਗਿਆ ਸੀ । ਇਹ ਕਿਰਦਾਰ ਲੋਕਾਂ ਨੂੰ ਏਨਾਂ ਪਸੰਦ ਆਇਆ ਕਿ ਇਹ ਫ਼ਿਲਮ ਸੁਪਰਹਿੱਟ ਰਹੀ ।

preeti sapru 000

ਇਸ ਫ਼ਿਲਮ ਦੀ ਕਾਮਯਾਬੀ ਤੋਂ ਬਾਅਦ ਪ੍ਰੀਤੀ ਸੱਪਰੂ ਨੇ ਆਸਰਾ ਪਿਆਰ ਦਾ, ਦੀਵਾ ਬਲੇ ਸਾਰੀ ਰਾਤ ਵਿੱਚ ਬਾਕਮਾਲ ਅਦਾਕਾਰੀ ਕੀਤੀ ਤੇ ਜਿਹੜੀ ਕਿ ਪੰਜਾਬ ਦੇ ਲੋਕਾਂ ਨੂੰ ਕਾਫੀ ਪਸੰਦ ਆਈ । ਇਹਨਾਂ ਫ਼ਿਲਮਾਂ ਤੋਂ ਬਾਅਦ ਪ੍ਰੀਤੀ ਸੱਪਰੂ ਨੂੰ ਇੱਕ ਤੋਂ ਬਾਅਦ ਇੱਕ ਫ਼ਿਲਮਾਂ ਮਿਲਣੀਆਂ ਸ਼ੁਰੂ ਹੋ ਗਈਆਂ । ਇਸ ਤੋਂ ਬਾਅਦ ਉਹਨਾਂ ਨੇ ਵਰਿੰਦਰ ਨਾਲ ਹੀ ਯਾਰੀ ਜੱਟ ਦੀ, ਨਿੰਮੋ, ਦੁਸ਼ਮਣੀ ਦੀ ਅੱਗ ਸਮੇਤ ਹੋਰ ਕਈ ਫ਼ਿਲਮਾਂ ਕੀਤੀਆਂ ਜਿਹੜੀਆਂ ਕਿ ਸੁਪਰ ਹਿੱਟ ਰਹੀਆਂ । ਪ੍ਰੀਤੀ ਸੱਪਰੂ ਦਾ ਬਤੌਰ ਨਿਰਮਾਤਾ ਵੀ ਫ਼ਿਲਮੀ ਦੁਨੀਆ ਵਿੱਚ ਅਹਿਮ ਰੋਲ ਰਿਹਾ ਹੈ । 1990 ‘ਚ ਵਰਿੰਦਰ ਦੇ ਕਤਲ ਤੋਂ ਬਾਅਦ ਪੰਜਾਬ ਦੇ ਕਾਲੇ ਦੌਰ ਦਾ ਅਸਰ ਪੰਜਾਬੀ ਫ਼ਿਲਮਾਂ ਤੇ ਵੀ ਦਿਖਾਈ ਦੇਣ ਲੱਗਿਆ ਸੀ ।

ਪਰ ਇਸ ਸਭ ਦੇ ਬਾਵਜੂਦ ਪ੍ਰੀਤੀ ਸੱਪਰੂ ਨੇ ਬਤੌਰ ਨਿਰਮਾਤਾ ਕੁਰਬਾਨੀ ਜੱਟ ਦੀ ਫ਼ਿਲਮ ਬਣਾਈ ਜਿਹੜੀ ਕਿ ਸੁਪਰ ਹਿੱਟ ਰਹੀ । ਇਸ ਤੋਂ ਬਾਅਦ ਉਹਨਾਂ ਨੇ ਸਰਦਾਰੀ ਅਤੇ ਮਹਿੰਦੀ ਸ਼ਗਨਾਂ ਦੀ ਫ਼ਿਲਮ ਬਣਾਈ ਇਹ ਫ਼ਿਲਮ ਵੱਡੇ ਪਰਦੇ ਤੇ ਕੁਝ ਖ਼ਾਸ ਕਮਾਈ ਨਹੀਂ ਕਰ ਸਕੀ ।ਫ਼ਿਲਮਾਂ ਤੋਂ ਇਲਾਵਾ ਪ੍ਰੀਤੀ ਸੱਪਰੂ ਨੇ ਟੀਵੀ ਸੀਰੀਅਲ ਵਿੱਚ ਵੀ ਕੰਮ ਕੀਤਾ । ਜਲੰਧਰ ਦੂਰਦਰਸ਼ਨ ਤੇ ਚੱਲਣ ਵਾਲੇ ਲੜੀਵਾਰ ਨਾਟਕ ਜ਼ਮੀਰ ਦੀ ਆਵਾਜ਼ ਤੇ ਫੁਲਕਾਰੀ ਕਾਫੀ ਮਕਬੂਲ ਰਹੇ ।ਕਸ਼ਮੀਰੀ ਮੂਲ ਦੀ ਪੰਜਾਬਣ ਪ੍ਰੀਤੀ ਸਪਰੂ ਆਪਣੇ ਪਤੀ ਦੋ ਬੇਟੀਆਂ ਨਾਲ ਬੰਬਈ ਦੇ ਆਲੀਸ਼ਾਨ ਫਲੈਟ ਵਿਚ ਰਹਿ ਰਹੀ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network