ਬੋਟ ਤੇ ਬੈਠੇਕੇ ਪੂਰੇ ਨਜ਼ਾਰੇ ਲੈ ਰਹੇ ਹਨ ਪ੍ਰੀਤ ਹਰਪਾਲ,ਲੱਗ ਰਹੇ ਹਨ ਬੜੇ ਖੁਸ਼

Reported by: PTC Punjabi Desk | Edited by: Rajan Sharma  |  July 31st 2018 10:16 AM |  Updated: July 31st 2018 10:16 AM

ਬੋਟ ਤੇ ਬੈਠੇਕੇ ਪੂਰੇ ਨਜ਼ਾਰੇ ਲੈ ਰਹੇ ਹਨ ਪ੍ਰੀਤ ਹਰਪਾਲ,ਲੱਗ ਰਹੇ ਹਨ ਬੜੇ ਖੁਸ਼

ਪ੍ਰੀਤ ਹਰਪਾਲ preet harpal ਪੰਜਾਬੀ ਇੰਡਸਟਰੀ ਦੇ ਉਹਨਾਂ ਕਲਾਕਾਰਾਂ ਵਿਚੋਂ ਇਕ ਹਨ ਜੋ ਕਿਸੇ ਵੀ ਸ਼ੈਲੀ ਤੇ ਤਸਵੀਰ ਨਾਲ ਬੱਝੇ ਹੋਏ ਨਹੀਂ ਹਨ| ਉਨ੍ਹਾਂ ਦੇ ਗੀਤ ਜਿਵੇਂ ਕਿ ਬਲੈਕ ਸੂਟ, punjabi song ਅੱਤ ਗੋਰਿਏ,ਵਕਤ ਆਦਿ ਬੜੇ ਹੀ ਹਿੱਟ ਗੀਤ ਰਹੇ ਹਨ| ਉਹ ਬਹੁਮੁਖੀ ਪ੍ਰਤਿਭਾ ਦੀ ਵਧੀਆ ਮਿਸਾਲ ਹਨ | ਉਹ ਸਿਰਫ ਗਾਣਿਆਂ ਵਿਚ ਹੀ ਨਹੀਂ ,ਬਲਕਿ ‘ਸਿਰਫਿਰੇ’, ‘ਮਾਈ ਸੇਲ੍ਫ਼ ਪੇਂਡੂ’ ਵਰਗੀ ਫਿਲਮਾਂ ਵਿਚ ਵੀ ਆਪਣੀ ਪ੍ਰਤਿਭਾ ਦਾ ਹੁਨਰ ਦਿਖਾ ਚੁਕੇ ਹਨ| ਬਾਕੀ ਕਲਾਕਾਰਾਂ ਵਾਂਗ ਪ੍ਰੀਤ ਹਰਪਾਲ ਵੀ ਸੋਸ਼ਲ ਮੀਡਿਆ ਤੇ ਬੜੇ ਐਕਟਿਵ ਰਹਿੰਦੇ ਹਨ ਅਤੇ ਆਪਣੇ ਫੈਨਸ ਲਈ ਕੁਝ ਨਾ ਕੁਝ ਸਾਂਝਾ ਕਰਦੇ ਰਹਿੰਦੇ ਹਨ| ਹਾਲ ਹੀ ਵਿੱਚ ਉਹਨਾਂ ਨੇ ਆਪਣੇ ਇੰਸਟਾਗ੍ਰਾਮ ਤੇ ਇੱਕ ਪੋਸਟ ਪਾਈ ਹੈਂ ਜਿਸ ਵਿੱਚ ਉਹ ਇੱਕ ਬੋਟ ਤੇ ਬੈਠਕੇ ਜਾ ਰਹੇ ਹਨ| ਉਹਨਾਂ ਨੇ ਪੋਸਟ ਸਾਂਝਾ ਕਰਦੇ ਹੋਏ ਨਾਲ ਇਹ ਵੀ ਲਿਖਿਆ ਕਿ ਜੱਟ ਮੌਜਾਂ ਕਰਦਾ ਏ|

https://www.instagram.com/p/Bl0XEzhg9yH/?taken-by=preet.harpal

ਹਾਲ ਹੀ ਵਿੱਚ ਉਹਨਾਂ ਦਾ ਅਰਬਨ ਪਾਰਟੀ ਟਰੈਕ ‘ਕੁਈਨ ਬਣਜਾ’ punjabi song ਰਿਲੀਜ਼ ਹੋਇਆ ਹੈ। ਇਸ ਗੀਤ ਨੂੰ ਪ੍ਰੀਤ ਹਰਪਾਲ preet harpal ਦੇ ਨਾਲ ਹੈਰੀ ਆਨੰਦ ਨੇ ਵੀ ਆਵਾਜ਼ ਦਿੱਤੀ ਹੈ। ਗੀਤ ਦੇ ਬੋਲ ਤੇ ਸੰਗੀਤ ਵੀ ਹੈਰੀ ਆਨੰਦ ਦਾ ਹੀ ਹੈ।

preet harpal

ਇਸ ਤੋਂ ਪਹਿਲਾਂ ਪ੍ਰੀਤ ਹਰਪਾਲ Preet Harpal ਦੇ ਗੀਤ ‘ਰੱਬੜ ਬੈਂਡ’ ਤੇ ‘ਹਾਂ ਕਰਗੀ punjabi song‘ ਰਿਲੀਜ਼ ਹੋਏ ਸਨ, ਜਿਨ੍ਹਾਂ ਨੂੰ ਲੋਕਾਂ ਵਲੋਂ ਭਰਵਾਂ ਹੁੰਗਾਰਾ ਮਿਲਿਆ ਸੀ। ਪ੍ਰੀਤ ਹਰਪਾਲ ਆਪਣੇ ਹਰੇਕ ਗੀਤ ‘ਚ ਕੁਝ ਨਾ ਕੁਝ ਵੱਖਰਾ ਕਰਦੇ ਆਏ ਹਨ ਤੇ ‘ਕੁਈਨ ਬਣਜਾ’ ਗੀਤ ‘ਚ ਵੀ ਉਨ੍ਹਾਂ ਨੇ ਇੰਝ ਹੀ ਕੀਤਾ ਹੈ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network