ਪ੍ਰੀਤ ਹਰਪਾਲ ਦੀ ਗੈਰ ਮੌਜੂਦਗੀ 'ਚ ਕਿਸ ਨੂੰ ਰੰਗਲਾ ਚੁਬਾਰਾ ਵੱਢ-ਵੱਢ ਖਾ ਰਿਹਾ ਹੈ,ਵੇਖੋ ਵੀਡਿਓ
ਪ੍ਰੀਤ ਹਰਪਾਲ ਦਾ ਨਵਾਂ ਗੀਤ ਕਿਲੰਡਰ ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ਦੇ ਬੋਲ ਰਾਣਾ ਵੇਰਕਾ ਨੇ ਲਿਖੇ ਨੇ ਜਦਕਿ ਸੰਗੀਤ ਦਿੱਤਾ ਹੈ ਜੈਮੀਤ ਨੇ । ਇਸ ਗੀਤ 'ਚ ਵਿਦੇਸ਼ ਦੀ ਧਰਤੀ 'ਤੇ ਰੁੱਝੇ ਹੋਏ ਸਮੇਂ ਨੁੰ ਦਰਸਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਕਿਸ ਤਰ੍ਹਾਂ ਇਨਸਾਨ ਪੈਸੇ ਦੀ ਦੌੜ ਪਿੱਛੇ ਆਪਣਿਆਂ ਤੋਂ ਦੂਰ ਹੋ ਜਾਂਦਾ ਹੈ ਅਤੇ ਪਿੱਛੇ ਪਰਿਵਾਰ ਦੇ ਜੀਆਂ ਨੂੰ ਬੇਸ਼ੱਕ ਐਸ਼ ਅਰਾਮ ਦੇ ਸਾਰੇ ਸਾਧਨ ਮੁਹੱਈਆ ਹੁੰਦੇ ਨੇ ਪਰ ਆਪਣਿਆਂ ਦੀ ਕਮੀ ਕਾਰਨ ਉਹ ਸੁੱਖ ਸਹੂਲਤਾਂ ਵੀ ਚੰਗੀਆਂ ਨਹੀਂ ਲੱਗਦੀਆਂ ।
ਹੋਰ ਵੇਖੋ : ਪ੍ਰੀਤ ਹਰਪਾਲ ਦਾ ‘ਕੁੜ੍ਹਤਾ’ ਗੀਤ ਹੋਇਆ ਰਿਲੀਜ਼
https://www.youtube.com/watch?v=2CE8CMXPR1E
ਕਿਉਂਕਿ ਜੋ ਸੁੱਖ ਘਰ ਦੇ ਜੀਆਂ ਨਾਲ ਹੁੰਦਾ ਹੈ ਉਹ ਦੁਨੀਆ ਦੀ ਕੋਈ ਹੋਰ ਸ਼ੈਅ ਨਹੀਂ ਦੇ ਸਕਦੀ । ਅਕਸਰ ਇਨਸਾਨ ਪੈਸਿਆਂ ਦੀ ਦੌੜ ਪਿੱਛੇ ਆਪਣਿਆਂ ਨੂੰ ਭੁੱਲ ਜਾਂਦਾ ਹੈ । ਪਰ ਅਸਲ ਸੁੱਖ ਆਪਣੇ ਪਰਿਵਾਰ ਅਤੇ ਜੀਆਂ ਨਾਲ ਹੀ ਹੁੰਦਾ ਹੈ ।
ਹੋਰ ਵੇਖੋ :ਪ੍ਰੀਤ ਹਰਪਾਲ ਦਾ ਵਿਦੇਸ਼ ਟੂਰ ,ਇੰਸਟਾਗ੍ਰਾਮ ‘ਤੇ ਸਾਂਝਾ ਕੀਤਾ ਪੋਸਟਰ
preet harpal new song
ਇਸ ਗੀਤ 'ਚ ਵਿਦੇਸ਼ ਦੀ ਧਰਤੀ 'ਤੇ ਰੁੱਝੀ ਜ਼ਿੰਦਗੀ ਨੂੰ ਦਰਸਾਉਣ ਦੀ ਬਹੁਤ ਹੀ ਨਿਵੇਕਲੀ ਜਿਹੀ ਕੋਸ਼ਿਸ਼ ਕੀਤੀ ਗਈ ਹੈ।ਇਹ ਗੀਤ ਪੂਰੀ ਤਰ੍ਹਾਂ ਵਿਦੇਸ਼ੀ ਪੰਜਾਬੀਆਂ ਨੂੰ ਸਮਰਪਿਤ ਗੀਤ ਹੈ ਕਿ ਉਹ ਸਿਰਫ ਡਾਲਰਾਂ ਪਿੱਛੇ ਹੀ ਨਾ ਦੌੜਣ ਬਲਕਿ ਆਪਣੇ ਪਰਿਵਾਰਾਂ ਵੱਲ ਵੀ ਧਿਆਨ ਦੇਣ ਜਿਨ੍ਹਾਂ ਲਈ ਉਹ ਇਹ ਸਭ ਕੁਝ ਕਰ ਰਹੇ ਨੇ ।
ਹੋਰ ਵੇਖੋ :‘ਲਹਿੰਗਾ’ ‘ਤੇ ਪਰਫਾਰਮ ਕਰਦੀ ਪ੍ਰਸ਼ੰਸਕ ਦਾ ਵੀਡਿਓ ਗਾਇਕ ਪ੍ਰੀਤ ਹਰਪਾਲ ਨੇ ਸਾਂਝਾ ਕੀਤਾ
preet harpal song CLINDER
ਪ੍ਰੀਤ ਹਰਪਾਲ ਆਪਣੇ ਇਸ ਗੀਤ 'ਚ ਉਹ ਬੜਾ ਕੁਝ ਕਹਿ ਗਏ ਨੇ ਜਿਸ ਨੂੰ ਪੰਜਾਬੀ ਵਿਦੇਸ਼ 'ਚ ਜਾ ਕੇ ਅਣਗੌਲਿਆ ਕਰ ਦਿੰਦੇ ਨੇ ਅਤੇ ਸਿਵਾਏ ਡਾਲਰ ਕਮਾਉਣ ਦੇ ਉਨ੍ਹਾਂ ਨੂੰ ਕੁਝ ਹੋਰ ਨਹੀਂ ਸੁੱਝਦਾ ।ਇਸ ਗੀਤ ਦਾ ਪ੍ਰੀਮੀਅਰ ਪੀਟੀਸੀ ਪੰਜਾਬੀ ਅਤੇ ਪੀਟੀਸੀ ਚੱਕ ਦੇ 'ਤੇ ਵੀ ਅੱਜ ਹੋਇਆ ਹੈ ।
preet harpal