ਪ੍ਰੀਤ ਹਰਪਾਲ ਦੇ ਨਵੇਂ ਆਉਣ ਵਾਲੇ ਗੀਤ "ਲਹਿੰਗਾ" ਦੀ ਪਹਿਲੀ ਝਲਕ ਆਈ ਸਾਹਮਣੇ
ਦੱਸ ਦਈਏ ਕਿ ਸੱਭ ਦੇ ਹਰਮਨ ਪਿਆਰੇ ਪੰਜਾਬੀ ਗਾਇਕ preet harpal ” ਪ੍ਰੀਤ ਹਰਪਾਲ ” ਜਲਦ ਹੀ ਲੈਕੇ ਆ ਰਹੇ ਹਨ ਆਪਣਾ ਨਵਾਂ punjabi song ਪੰਜਾਬੀ ਗੀਤ ” ਲਹਿੰਗਾ ” | ਇਸਦੀ ਜਾਣਕਾਰੀ ਓਹਨਾ ਨੇਂ ਇਸ ਗੀਤ ਦਾ ਪੋਸਟਰ ਸਾਂਝਾ ਕਰਦਿਆਂ ਆਪਣੇ ਫੇਸਬੁੱਕ ਅਕਾਊਂਟ ਦੇ ਜਰੀਏ ਸੱਭ ਨਾਲ ਸਾਂਝੀ ਕੀਤੀ ਹੈ | ਜਿਥੇ ਹੀ ” ਪ੍ਰੀਤ ਹਰਪਾਲ ਨੇਂ ਇਸ ਗੀਤ ਨੂੰ ਗਾਇਆ ਹੈ ਅਤੇ ਓਹਨਾ ਨੇਂ ਇਸ ਗੀਤ ਬੋਲ ਵੀ ਆਪ ਹੀ ਲਿਖੇ ਹਨ | ਇਸ ਗੀਤ ਨੂੰ ਮਿਊਜ਼ਿਕ ” ਜੈਮੀਤ ” ਵੱਲੋਂ ਦਿੱਤਾ ਗਿਆ ਹੈ ਅਤੇ ਇਸਦੀ ਵੀਡੀਓ ” ਬਲਜੀਤ ਸਿੰਘ ” ਦੁਆਰਾ ਤਿਆਰ ਕੀਤੀ ਗਈ ਹੈ | ਪ੍ਰੀਤ ਹਰਪਾਲ ਦਾ ਇਹ ਨਵਾਂ ਗੀਤ ” ਲਹਿੰਗਾ ” 29 ਅਗਸਤ ਨੂੰ ਰਿਲੀਜ਼ ਹੋ ਰਿਹਾ ਹੈ |
https://www.instagram.com/p/Bm2pEnPA7Sf/?taken-by=preet.harpal
ਇਸਤੋਂ ਪਹਿਲਾ ਵੀ ਇਹਨਾਂ ਨੇਂ ਕਾਫੀ ਗੀਤ ਗਾਏ ਹਨ ਜਿਵੇਂ ਕਿ ” ਯਾਰ ਬੇਰੁਜ਼ਗਾਰ “, ” ਕੇਸ ” ਕੰਗਨਾ ” ਕੁਈਨ ਬਣਜਾ “, ” ਬੇਬੇ “, ” ਪੱਗ ਵਾਲੀ ਸੇਲਫੀ “, ” ਬਲੈਕ ਸੂਟ ” ਆਦਿ ਅਤੇ ਇਹਨਾਂ ਗੀਤਾਂ ਨੂੰ ਲੋਕਾਂ ਨੇਂ ਹੱਦੋ ਜਿਆਦਾ ਪਿਆਰ ਬਖਸ਼ਿਆ ਹੈ | ਤੁਹਾਨੂੰ ਦੱਸ ਦਈਏ ਕਿ ਗਾਇਕ ” ਪ੍ਰੀਤ ਹਰਪਾਲ ” ਨੇਂ ਆਪਣੀ ਗਾਇਕੀ ਦੇ ਝੰਡੇ ਨਾ ਕਿ ਸਿਰਫ ਪੰਜਾਬ ਬਲਕਿ ਇਸਦੇ ਨਾਲ ਨਾਲ ਵਿਦੇਸ਼ਾ ਵਿੱਚ ਵੀ ਗੱਡੇ ਹੋਏ ਹਨ ਅਤੇ ਓਥੇ ਵੀ ਲੋਕ ਇਹਨਾਂ ਦੀ ਗਾਇਕੀ ਦੇ ਦੀਵਾਨੇ ਹਨ |