ਵੈਲੇਂਨਟਾਈਨ ਡੇ ‘ਤੇ ਪ੍ਰਸਿੱਧ ਪੰਜਾਬੀ ਮਾਡਲ ਗਿੰਨੀ ਕਪੂਰ ਨੇ ਬੁਆਏ ਫ੍ਰੈਂਡ ਨਾਲ ਐਕਸਚੇਂਜ ਕੀਤੀ ਰਿੰਗ, ਰਿੰਗ ਸੈਰੇਮਨੀ ਦੀਆਂ ਤਸਵੀਰਾਂ ਵਾਇਰਲ

Reported by: PTC Punjabi Desk | Edited by: Shaminder  |  February 15th 2021 07:30 AM |  Updated: February 15th 2021 07:30 AM

ਵੈਲੇਂਨਟਾਈਨ ਡੇ ‘ਤੇ ਪ੍ਰਸਿੱਧ ਪੰਜਾਬੀ ਮਾਡਲ ਗਿੰਨੀ ਕਪੂਰ ਨੇ ਬੁਆਏ ਫ੍ਰੈਂਡ ਨਾਲ ਐਕਸਚੇਂਜ ਕੀਤੀ ਰਿੰਗ, ਰਿੰਗ ਸੈਰੇਮਨੀ ਦੀਆਂ ਤਸਵੀਰਾਂ ਵਾਇਰਲ

ਗਿੰਨੀ ਕਪੂਰ ਨੇ ਆਪਣੇ ਬੁਆਏ ਫ੍ਰੈਂਡ ਅਨਮੋਲ ਅਰੋੜਾ ਦੇ ਨਾਲ ਰਿੰਗ ਐਕਸਚੇਂਜ  ਕੀਤੀ ਹੈ । ਜਿਸ ਦੀਆਂ ਕੁਝ ਤਸਵੀਰਾਂ ਅਤੇ ਵੀਡੀਓਜ਼ ਉਨ੍ਹਾਂ ਨੇ ਆਪਣੀ ਇੰਸਟਾਗ੍ਰਾਮ ਸਟੋਰੀ ‘ਚ ਵੀ ਸ਼ੇਅਰ ਕੀਤਾ ਹੈ । ਇਨ੍ਹਾਂ ਤਸਵੀਰਾਂ ‘ਚ ਇੱਕ ਥਾਂ ‘ਤੇ ਅਨਮੋਲ ਅਰੋੜਾ ਗਿੰਨੀ ਕਪੂਰ ਨੂੰ ਰਿੰਗ ਪਾਉਂਦੇ ਹੋਏ ਨਜ਼ਰ ਆ ਰਹੇ ਹਨ । ਇਸ ਤੋਂ ਇਲਾਵਾ ਉਹ ਅਨਮੋਲ ਅਰੋੜਾ ਦੇ ਨਾਲ ਡਾਂਸ ਕਰਦੇ ਹੋਏ ਵੀ ਨਜ਼ਰ ਆ ਰਹੇ ਹਨ ।

ginni kapoor

ਪਿਛਲੇ ਸਾਲ ਉਨ੍ਹਾਂ ਦਾ ਰੋਕਾ ਹੋਇਆ ਸੀ,ਜਿਸ ਦੀਆਂ ਤਸਵੀਰਾਂ ਉਨ੍ਹਾਂ ਨੇ ਸਾਂਝੀਆਂ ਕੀਤੀਆਂ ਸਨ । ਇਸ ਤੋਂ ਇਲਾਵਾ ਉਨ੍ਹਾਂ ਨੇ ਬੀਤੇ ਦਿਨੀਂ ਆਪਣੀ ਬੈਚਲਰ ਰਾਈਡ ਦੀਆਂ ਤਸਵੀਰਾਂ ਵੀ ਸ਼ੇਅਰ ਕੀਤੀਆਂ ਸਨ । ਗਿੰਨੀ ਕਪੂਰ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਜੱਦੀ ਤੌਰ ‘ਤੇ ਦਿੱਲੀ ਦੀ ਰਹਿਣ ਵਾਲੀ ਇਸ ਮਾਡਲ ਨੇ ਪੰਜਾਬੀ ਇੰਡਸਟਰੀ ‘ਚ ਆਪਣੀ ਖ਼ਾਸ ਜਗ੍ਹਾ ਬਣਾ ਲਈ ਹੈ । ਉਨ੍ਹਾਂ ਦਾ ਘਰ ਦਾ ਨਾਂਅ ਡਿੰਪਲ ਹੈ ਅਤੇ ਉਹ ਪਹਿਲੀ ਵਾਰ ਪ੍ਰੀਤ ਹਰਪਾਲ ਦੇ ਗੀਤ ਬਲੈਕ ਸੂਟ ‘ਚ ਨਜ਼ਰ ਆਏ ਸਨ ।

ਹੋਰ ਪੜ੍ਹੋ : ਵੈਲੇਂਨਟਾਈਨ ਡੇ ਮੌਕੇ ’ਤੇ ਰੋਹਨਪ੍ਰੀਤ ਨੇ ਬਣਵਾਇਆ ਨੇਹਾ ਕੱਕੜ ਦੇ ਨਾਂਅ ਦਾ ਟੈਟੂ

Ginni Kapoor

ਜੋ ਕਿ 2014‘ਚ ਆਇਆ ਸੀ । ਇਸ ਤੋਂ ਬਾਅਦ ਉਨ੍ਹਾਂ ਨੇ ਇੱਕ ਹਿੰਦੀ ਗੀਤ ਲਈ ਮਾਡਲਿੰਗ ਕੀਤੀ ਅਤੇ 2019 ‘ਚ ਉਹ ਮਾਡਲਿੰਗ ਦੇ ਨਾਲ ਨਾਲ ਬਰਾਤ ਬੰਦੀ ਨਾਂਅ ਦੀ ਫ਼ਿਲਮ ‘ਚ ਵੀ ਕੰਮ ਕਰਨ ਦਾ ਮੌਕਾ ਉਨ੍ਹਾਂ ਨੂੰ ਮਿਲਿਆ ।

First time Ginni Kapoor shared a lovely video with her fiance Anmol Arora

ਇਸ ਤੋਂ ਬਾਅਦ ਉਨ੍ਹਾਂ ਨੇ ਕਦੇ ਵੀ ਪਿੱਛੇ ਮੁੜ ਕੇ ਨਹੀਂ ਵੇਖਿਆ । ਅੰਮ੍ਰਿਤ ਮਾਨ ਦੇ ਨਾਲ ‘ਟ੍ਰੈਂਡਿੰਗ ਨਖਰਾ’ ਗੀਤ ‘ਚ ਬਤੌਰ ਮਾਡਲ ਕੰਮ ਕਰਕੇ ਉਨ੍ਹਾਂ ਨੇ ਖੂਬ ਸੁਰਖ਼ੀਆਂ ਵਟੋਰੀਆਂ ।

ਇਸ ਤੋਂ ਇਲਾਵਾ ਕਰਣ ਔਜਲਾ, ਆਰ ਨੇਤ, ਰਾਜਵੀਰ ਜਵੰਦਾ ਸਣੇ ਲੱਗਪਗ ਹਰ ਪੰਜਾਬੀ ਗਾਇਕ ਦੇ ਨਾਲ ਉਹ ਕੰਮ ਕਰ ਚੁੱਕੇ ਹਨ । ਉਨ੍ਹਾਂ ਦੇ ਸ਼ੌਂਕ ਦੀ ਗੱਲ ਕੀਤੀ ਜਾਵੇ ਤਾਂ ਇਸ ਡਿੰਪਲ ਗਰਲ ਨੂੰ ਸ਼ਾਪਿੰਗ, ਡਾਂਸ ਅਤੇ ਸੌਂਣਾ ਬੇਹੱਦ ਚੰਗਾ ਲੱਗਦਾ ਹੈ ।

ginni kapoor

ਉਨ੍ਹਾਂ ਦੀ ਇੱਕ ਭੈਣ ਵੀ ਹੈ ਜਿਸ ਦਾ ਨਾਂਅ ਤਾਨਿਆ ਕਪੂਰ ਹੈ ।

 


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network