Yuvraj Hans: ਗਾਇਕ ਯੁਵਰਾਜ ਹੰਸ ਨੇ ਪੋਸਟ ਸਾਂਝੀ ਕਰਦੇ ਹੋਏ ਆਪਣੀ ਸਰਜਰੀ ਤੋਂ ਬਾਅਦ ਹਸਪਤਾਲ ਸਟਾਫ ਸਣੇ ਫੈਨਜ਼ ਦਾ ਕੀਤਾ ਧੰਨਵਾਦ

ਪੰਜਾਬੀ ਗਾਇਕ ਯੁਵਰਾਜ ਹੰਸ ਆਪਣੀ ਗਾਇਕੀ ਦੇ ਨਾਲ-ਨਾਲ ਨਿੱਜੀ ਜ਼ਿੰਦਗੀ ਦੇ ਚੱਲਦੇ ਸੁਰਖੀਆਂ ਵਿੱਚ ਰਹਿੰਦੇ ਹਨ। ਹਾਲ ਹੀ ਵਿੱਚ ਸਰਜਰੀ ਦੇ ਚੱਲਦੇ ਯੁਵਰਾਜ ਹੰਸ ਹਸਪਤਾਲ ਵਿੱਚ ਭਰਤੀ ਹੋਇਆ ਸੀ। ਇਸ ਦੌਰਾਨ ਸਰਜਰੀ ਸਫਲ ਹੋਣ ਤੋਂ ਬਾਅਦ ਯੁਵਰਾਜ ਹੰਸ ਨੇ ਆਪਣੇ ਫੈਨਜ਼ ਤੇ ਹਸਪਤਾਲ ਸਟਾਫ ਦਾ ਧੰਨਵਾਦ ਕੀਤਾ ਹੈ। ਪੰਜਾਬੀ ਗਾਇਕ ਨੇ ਸਮਾਂ ਕੱਢ ਕੇ ਫੈਨਜ਼ ਲਈ ਖਾਸ ਪੋਸਟ ਸਾਂਝੀ ਕੀਤੀ।

Reported by: PTC Punjabi Desk | Edited by: Pushp Raj  |  August 01st 2023 02:38 PM |  Updated: August 01st 2023 02:38 PM

Yuvraj Hans: ਗਾਇਕ ਯੁਵਰਾਜ ਹੰਸ ਨੇ ਪੋਸਟ ਸਾਂਝੀ ਕਰਦੇ ਹੋਏ ਆਪਣੀ ਸਰਜਰੀ ਤੋਂ ਬਾਅਦ ਹਸਪਤਾਲ ਸਟਾਫ ਸਣੇ ਫੈਨਜ਼ ਦਾ ਕੀਤਾ ਧੰਨਵਾਦ

Yuvraj Hans thanks fans: ਪੰਜਾਬੀ ਗਾਇਕ ਯੁਵਰਾਜ ਹੰਸ ਆਪਣੀ ਗਾਇਕੀ ਦੇ ਨਾਲ-ਨਾਲ ਨਿੱਜੀ ਜ਼ਿੰਦਗੀ ਦੇ ਚੱਲਦੇ ਸੁਰਖੀਆਂ ਵਿੱਚ ਰਹਿੰਦੇ ਹਨ। ਹਾਲ ਹੀ ਵਿੱਚ ਸਰਜਰੀ ਦੇ ਚੱਲਦੇ ਯੁਵਰਾਜ ਹੰਸ ਹਸਪਤਾਲ ਵਿੱਚ ਭਰਤੀ ਹੋਇਆ ਸੀ। ਇਸ ਦੌਰਾਨ ਸਰਜਰੀ ਸਫਲ ਹੋਣ ਤੋਂ ਬਾਅਦ ਯੁਵਰਾਜ ਹੰਸ ਨੇ ਆਪਣੇ ਫੈਨਜ਼ ਤੇ ਹਸਪਤਾਲ ਸਟਾਫ ਦਾ ਧੰਨਵਾਦ ਕੀਤਾ ਹੈ। ਪੰਜਾਬੀ ਗਾਇਕ ਨੇ ਸਮਾਂ ਕੱਢ ਕੇ ਫੈਨਜ਼ ਲਈ ਖਾਸ ਪੋਸਟ ਸਾਂਝੀ ਕੀਤੀ।  

ਪੰਜਾਬੀ ਗਾਇਕ ਯੁਵਰਾਜ ਹੰਸ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਖਾਸ ਪੋਸਟ ਸਾਂਝੀ ਕਰ ਪ੍ਰਸ਼ੰਸਕਾਂ ਦਾ ਧੰਨਵਾਦ ਕਰਦੇ ਹੋਏ ਲਿਖਿਆ, "ਸਾਰੀਆਂ ਨੂੰ ਸਤ ਸ੍ਰੀ ਅਕਾਲ!! ਮੈਂ ਸਾਰਿਆਂ ਦਾ ਦਿਲੋਂ ਧੰਨਵਾਦ ਕਰਨ ਲਈ ਕੁਝ ਸਮਾਂ ਕੱਢਣਾ ਚਾਹੁੰਦਾ ਸੀ। ਮੇਰੀ ਰਿਕਵਰੀ ਦੌਰਾਨ ਤੁਸੀ ਸਾਰਿਆਂ ਨੇ ਜੋ ਪਿਆਰ, ਸਮਰਥਨ ਅਤੇ ਚਿੰਤਾ ਦਿਖਾਈ ਹੈ। ਇਹ ਮੇਰੇ ਲਈ ਤਾਕਤ ਦਾ ਬਹੁਤ ਵੱਡਾ ਸਰੋਤ ਰਿਹਾ। ਤੁਹਾਡੀਆਂ ਦਿਲੀ ਸ਼ੁਭਕਾਮਨਾਵਾਂ ਨੇ ਮੇਰੀ ਦੁਨੀਆਂ ਵਿੱਚ ਇੱਕ ਬਦਲਾਅ ਲਿਆ ਦਿੱਤਾ। ਮੈਂ ਇਹ ਜਾਣ ਕੇ ਖੁਸ਼ ਹਾਂ ਕਿ ਮੇਰੇ ਜੀਵਨ ਵਿੱਚ ਅਜਿਹੇ ਸ਼ਾਨਦਾਰ ਲੋਕ ਹਨ, ਜੋ ਸੱਚੇ ਦਿਲੋਂ ਮੇਰੀ ਭਲਾਈ ਦੀ ਪਰਵਾਹ ਕਰਦੇ ਹਨ। "

ਯੁਵਰਾਜ ਹੰਸ ਨੇ ਅੱਗੇ ਲਿਖਿਆ, 'ਮੈਂ ਹਰੇਕ ਸੰਦੇਸ਼ ਨੂੰ ਪੜ੍ਹਿਆ ਪਰ ਬਦਕਿਸਮਤੀ ਨਾਲ ਉਨ੍ਹਾਂ ਸਾਰਿਆਂ ਦਾ ਜਵਾਬ ਨਹੀਂ ਦੇ ਸਕਿਆ। ਡਾ. ਦਮਨਬੀਰ ਚਾਹਲ ਅਤੇ ਕਿਡਨੀ ਹਸਪਤਾਲ ਜਲੰਧਰ ਵਿਖੇ ਉਨ੍ਹਾਂ ਦਾ ਡੈਡਿਕੇਟਿਡ ਸਟਾਫ ਦੁਆਰਾ ਪ੍ਰਦਾਨ ਕੀਤੀ ਬੇਮਿਸਾਲ ਦੇਖਭਾਲ ਅਤੇ ਸਹਾਇਤਾ ਲਈ ਵਿਸ਼ੇਸ਼ ਧੰਨਵਾਦ। ਮੇਰੇ ਪਰਿਵਾਰ ਅਤੇ ਦੋਸਤਾਂ ਦਾ ਪਿਆਰ ਅਤੇ ਦੇਖਭਾਲ ਲਈ ਧੰਨਵਾਦ।"

 ਹੋਰ ਪੜ੍ਹੋ: ਪੰਜਾਬੀ  ਗਾਇਕ ਅੰਮ੍ਰਿਤ ਮਾਨ ਨੇ ਆਪਣੀ ਨਵੀਂ ਐਲਬਮ 'Global warming' ਦਾ ਕੀਤਾ ਐਲਾਨ, ਇਸ ਦਿਨ ਹੋਵੇਗੀ ਰਿਲੀਜ਼

ਦੱਸ ਦੇਈਏ ਕਿ ਯੁਵਰਾਜ ਅਤੇ ਮਾਨਸੀ ਜਲਦ ਹੀ ਆਪਣੇ ਦੂਜੇ ਬੱਚੇ ਦਾ ਸਵਾਗਤ ਕਰਨ ਜਾ ਰਹੇ ਹਨ। ਇਸ ਤੋਂ ਪਹਿਲਾਂ ਉਨ੍ਹਾਂ ਦਾ ਇੱਕ ਪੁੱਤਰ ਰਿਦਾਨ ਹੰਸ ਹੈ। ਹਾਲ ਹੀ ਵਿੱਚ ਉਨ੍ਹਾਂ ਦੀ ਪਤਨੀ ਮਾਨਸੀ ਸ਼ਰਮਾ ਦਾ ਬੇਬੀ ਸ਼ਾਵਰ ਮਨਾਇਆ ਗਿਆ। ਇਸ ਦੌਰਾਨ ਉਨ੍ਹਾਂ ਦੀਆਂ ਪਰਿਵਾਰ ਨਾਲ ਕਈ ਤਸਵੀਰਾਂ ਅਤੇ ਵੀਡੀਓ ਸੋਸ਼ਲ ਮੀਡੀਆ ਉੱਪਰ ਤੇਜ਼ੀ ਨਾਲ ਵਾਇਰਲ ਹੋਏ।

- PTC PUNJABI


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network