ਯੁਵਰਾਜ ਹੰਸ ਦੀ ਧੀ ਨੇ ਪਹਿਲੀ ਵਾਰ ਕਿਹਾ 'ਪਾਪਾ', ਗਾਇਕ ਨੇ ਧੀ ਨਾਲ ਸਾਂਝੀ ਕੀਤੀ ਕਿਊਟ ਵੀਡੀਓ
Yuvraj Hans's daughter Video : ਮਸ਼ਹੂਰ ਪੰਜਾਬੀ ਗਾਇਕ ਯੁਵਰਾਜ ਹੰਸ ਤੇ ਉਨ੍ਹਾਂ ਦੀ ਪਤਨੀ ਮਾਨਸੀ ਸ਼ਰਮਾ ਕੁਝ ਸਮੇਂ ਪਹਿਲਾਂ ਹੀ ਦੂਜੀ ਵਾਰ ਮਾਤਾ ਪਿਤਾ ਬਣੇ ਹਨ। ਮਾਨਸੀ ਨੇ ਇੱਕ ਪਿਆਰੀ ਜਿਹੀ ਧੀ ਨੂੰ ਜਨਮ ਦਿੱਤਾ। ਹਾਲ ਹੀ 'ਚ ਇਸ ਯੁਵਰਾਜ ਹੰਸ ਨੇ ਆਪਣੀ ਧੀ ਦੇ ਨਾਲ ਬਹੁਤ ਹੀ ਕਿਊਟ ਵੀਡੀਓ ਸਾਂਝੀ ਕੀਤੀ ਹੈ, ਜਿਸ ਨੂੰ ਫੈਨਜ਼ ਕਾਫੀ ਪਸੰਦ ਕਰ ਰਹੇ ਹਨ।
ਦੱਸ ਦਈਏ ਕਿ ਗਾਇਕੀ ਤੇ ਅਦਾਕਾਰੀ ਦੇ ਨਾਲ-ਨਾਲ ਯੁਵਰਾਜ ਹੰਸ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਹਨ। ਉਹ ਅਕਸਰ ਹੀ ਆਪਣੀ ਪਤਨੀ ਮਾਨਸੀ ਸ਼ਰਮਾ ਤੇ ਬੱਚਿਆਂ ਨਾਲ ਤਸਵੀਰਾਂ ਤੇ ਵੀਡੀਓ ਸ਼ੇਅਰ ਕਰਦੇ ਰਹਿੰਦੇ ਹਨ। ਇਸ ਦੇ ਨਾਲ ਹੀ ਉਹ ਅਕਸਰ ਹੀ ਆਪਣੇ ਫੈਨਜ਼ ਨਾਲ ਅਪਕਮਿੰਗ ਪ੍ਰੋਜੈਕਟ ਬਾਰੇ ਵੀ ਜਾਣਕਾਰੀ ਸਾਂਝੀ ਕਰਦੇ ਰਹਿੰਦੇ ਹਨ।
ਹਾਲ ਹੀ 'ਚ ਯੁਵਰਾਜ ਹੰਸ ਨੇ ਆਪਣੇ ਸੋਸ਼ਲ ਮੀਡੀਆ ਇੰਸਟਾਗ੍ਰਾਮ 'ਤੇ ਆਪਣੀ ਧੀ ਦੀ ਪਿਆਰੀ ਜਿਹੀ ਵੀਡੀਓ ਸਾਂਝੀ ਕੀਤੀ ਹੈ। ਕੁਝ ਮਿੰਟ ਪਹਿਲਾ ਹੀ ਯੁਵਰਾਜ ਹੰਸ ਨੇ ਆਪਣੀ ਧੀ ਨਾਲ ਗੱਲਾਂ ਕਰਦੇ ਹੋਏ ਹਨ।
ਇਸ ਵੀਡੀਓ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਯੁਵਰਾਜ ਹੰਸ ਧੀ ਨਿੱਕੀ ਜਿਹੀ ਧੀ ਨੇ ਪਹਿਲੀ ਵਾਰ ਪਾਪਾ ਸ਼ਬਦ ਬੋਲਿਆ। ਜਿਸ ਨੂੰ ਸੁਣ ਕੇ ਗਾਇਕ ਕਾਫੀ ਖੁਸ਼ ਹੁੰਦੇ ਹੋਏ ਨਜ਼ਰ ਆਏ। ਇਸ ਦੇ ਨਾਲ ਹੀ ਉਨ੍ਹਾਂ ਨੇ ਆਪਣੇ ਬੇਟੇ ਨਾਲ ਵੀ ਵੀਡੀਓ ਸਾਂਝੀ ਕੀਤੀ ਹੈ। ਜਿਸ ਵਿੱਚ ਉਹ ਕਿਊਟ ਅੰਦਾਜ਼ ਵਿੱਚ ਸ਼ਿਕਾਇਤ ਕਰਦਾ ਨਜ਼ਰ ਆ ਰਿਹਾ ਹੈ।
ਯੁਵਰਾਜ ਦੀ ਪਤਨੀ ਮਾਨਸੀ ਸ਼ਰਮਾ ਪੰਜਾਬੀ ਫ਼ਿਲਮਾਂ ਦੇ ਨਾਲ-ਨਾਲ ਕਈ ਟੀ. ਵੀ. ਸੀਰੀਅਲਜ਼ 'ਚ ਵੀ ਕੰਮ ਕਰ ਚੁੱਕੀ ਹੈ। ਮਾਨਸੀ ਸ਼ਰਮਾ ਨੂੰ ਟੀ. ਵੀ. ਸੀਰੀਅਲ 'ਛੋਟੀ ਸਰਦਾਰਨੀ' 'ਚ ਦੇਖਿਆ ਗਿਆ ਸੀ, ਜਿਸ ਤੋਂ ਬਾਅਦ ਉਹ ਸੁਰਖੀਆਂ 'ਚ ਆਈ। ਹੋਰ ਪੜ੍ਹੋ: Friendship Day2024: ਇਸ ਫ੍ਰੈਂਡਸ਼ਿਪ ਡੇਅ ਨੂੰ ਬਣਾਓ ਖਾਸ, ਆਪਣੇ ਦੋਸਤਾਂ ਨਾਲ ਇਨ੍ਹਾਂ ਥਾਵਾਂ ਦੀ ਕਰੋ ਸੈਰ
ਜੇਕਰ ਯੁਵਰਾਜ ਦੇ ਵਕਰ ਫਰੰਟ ਦੀ ਗੱਲ ਕਰੀਏ ਤਾਂ ਉਹ ਗਾਇਕੀ ਦੇ ਨਾਲ-ਨਾਲ ਅਦਾਕਾਰੀ ਦੇ ਖੇਤਰ 'ਚ ਵੀ ਸਰਗਰਮ ਹਨ ਅਤੇ ਹੁਣ ਤੱਕ ਕਈ ਫ਼ਿਲਮਾਂ 'ਚ ਕੰਮ ਕਰ ਚੁੱਕੇ ਹਨ। ਉਥੇ ਹੀ ਯੁਵਰਾਜ ਹੰਸ ਅਤੇ ਮਾਨਸੀ ਸ਼ਰਮਾ ਦੀ ਜੋੜੀ ਪੰਜਾਬੀ ਇੰਡਸਟਰੀ ਦੀਆਂ ਮਸ਼ਹੂਰ ਜੋੜੀਆਂ 'ਚੋਂ ਇੱਕ ਹੈ। ਦੋਵੇਂ ਕਿਸੇ ਪਛਾਣ ਦੇ ਮੋਹਤਾਜ਼ ਨਹੀਂ ਹਨ।
- PTC PUNJABI