ਯੁਵਰਾਜ ਹੰਸ ਤੇ 'ਮੁੰਡਾ ਰੌਕਸਟਾਰ' ਦੀ ਸਟਾਰਕਾਸਟ ਪੁੱਜੀ ਲੋੜਵੰਦਾਂ ਦੀ ਮਦਦ ਕਰਨ ਲਈ ਅਨਮੋਲ ਕਵਾਤਾਰਾ ਦੀ ਐਨਜੀਓ

Reported by: PTC Punjabi Desk | Edited by: Pushp Raj  |  January 07th 2024 08:00 AM |  Updated: January 07th 2024 08:00 AM

ਯੁਵਰਾਜ ਹੰਸ ਤੇ 'ਮੁੰਡਾ ਰੌਕਸਟਾਰ' ਦੀ ਸਟਾਰਕਾਸਟ ਪੁੱਜੀ ਲੋੜਵੰਦਾਂ ਦੀ ਮਦਦ ਕਰਨ ਲਈ ਅਨਮੋਲ ਕਵਾਤਾਰਾ ਦੀ ਐਨਜੀਓ

Film Munda starcast visits Anmol Kawatra Ngo: ਪੰਜਾਬੀ ਅਦਾਕਾਰ ਅਤੇ ਗਾਇਕ ਯੁਵਰਾਜ ਹੰਸ ਜਲਦ ਹੀ ਆਪਣੀ ਨਵੀਂ ਫਿਲਮ 'ਮੁੰਡਾ ਰੌਕਸਟਾਰ' ਰਾਹੀਂ ਦਰਸ਼ਕਾਂ ਦੇ ਰੁਬਰੂ ਹੋਣ ਜਾ ਰਹੇ ਹਨ। ਹਾਲ ਹੀ ਗਾਇਕ ਆਪਣੀ ਫਿਲਮ ਰਿਲੀਜ਼ ਤੋਂ ਪਹਿਲਾਂ ਲੋੜਵੰਦ ਲੋਕਾਂ ਦੀ ਮਦਦ ਕਰਨ ਲਈ ਅਨਮੋਲ ਕਵਾਤਰਾ  (Anmol Kawatra) ਦੀ ਐਨਜੀਓ ਏਕ ਜ਼ਰੀਆ ਪੁੱਜੇ। 

ਯੁਵਰਾਜ ਹੰਸ (Yuvraj Hans) ਤੇ ਉਨ੍ਹਾਂ ਫਿਲਮ 'ਮੁੰਡਾ ਰੌਕਸਟਾਰ' ਦੀ ਸਟਾਰਕਾਸਟ ਨੇ ਫਿਲਮ ਦੀ ਰਿਲੀਜ਼ ਤੋਂ ਪਹਿਲਾਂ ਇੱਕ ਖਾਸ ਪਹਿਲ ਕੀਤੀ। ਇਸ ਫਿਲਮ ਦੀ ਸਟਾਰ ਕਾਸਟ ਏਕ ਜ਼ਰੀਆ ਐਨਜੀਓ (Ek Zaria) ਪਹੁੰਚੇ, ਜਿਥੇ ਉਨ੍ਹਾਂ ਨੇ ਜ਼ਰੂਰਤਮੰਦ ਲੋਕਾਂ ਨੂੰ ਸੇਵਾ ਦਿੱਤੀ।

 

ਫਿਲਮ 'ਮੁੰਡਾ ਰੌਕਸਟਾਰ' ਦੀ ਸਟਾਰ ਕਾਸਟ ਨੇ ਕੀਤੀ ਲੋੜਵੰਦ ਲੋਕਾਂ ਦੀ ਮਦਦ

 

ਇਸ ਦੌਰਾਨ  ਯੁਵਰਾਜ ਹੰਸ ਅਤੇ ਉਨ੍ਹਾਂ ਦੀ ਟੀਮ ਨੇ ਨਾ ਸਿਰਫ ਪੈਸਿਆਂ ਨਾਲ ਮਰੀਜਾਂ ਦੀ ਸੇਵਾ ਕੀਤੀ, ਸਗੋਂ ਉਨ੍ਹਾਂ ਨਾਲ ਸਮਾਂ ਵੀ ਬਿਤਾਇਆ। ਇਸ ਤਰ੍ਹਾਂ ਦੀ ਸੇਵਾ ਨਾਲ, ਉਹ ਸਮਾਜ ਵਿੱਚ ਆਪਣੀ ਜ਼ਿੰਮੇਵਾਰੀ ਨਿਭਾਉਂਦੇ ਹੋਏ ਨਜ਼ਰ ਆਏ। ਇਸ ਮੌਕੇ ਟੀਮ ਨੇ ਅਨਮੋਲ ਕਵਾਤਰਾ ਤੇ ਸਮਾਜ ਸੇਵਾ ਵਿੱਚ ਜੁੱਟੇ ਉਨ੍ਹਾਂ ਦੇ ਟੀਮ ਮੈਂਬਰਸ ਨਾਲ ਵੀ ਗੱਲਬਾਤ ਕੀਤੀ। ਉਨ੍ਹਾਂ ਨੇ ਦੱਸਿਆ ਕਿ ਕਿਸ ਤਰ੍ਹਾਂ ਮਨੋਰੰਜਨ ਉਦਯੋਗ ਦੇ ਲੋਕ ਵੀ ਸਮਾਜ ਸੇਵਾ ਵਿੱਚ ਆਪਣਾ ਯੋਗਦਾਨ ਪਾ ਸਕਦੇ ਹਨ ਤੇ ਲੋੜਵੰਦ ਲੋਕਾਂ ਦੀ ਮਦਦ ਕਰ ਸਕਦੇ ਹਨ। 

ਇਸ ਐਨਜੀਓ ਦੌਰੇ ਨਾਲ, ਯੁਵਰਾਜ ਹੰਸ ਅਤੇ ਉਨ੍ਹਾਂ ਦੀ ਫਿਲਮ 'ਮੁੰਡਾ ਰੌਕਸਟਾਰ' ਦੀ ਟੀਮ ਨੇ ਸਮਾਜ ਦੇ ਉਹ ਪੱਖ ਨੂੰ ਵੀ ਉਜਾਗਰ ਕੀਤਾ ਹੈ ਜੋ ਅਕਸਰ ਅਣਦੇਖਾ ਰਹਿ ਜਾਂਦਾ ਹੈ। ਉਨ੍ਹਾਂ ਦਾ ਇਹ ਕਦਮ ਨਾ ਸਿਰਫ ਲੋਕਾਂ ਲਈ ਮਦਦ ਦਾ ਜਰੀਆ ਹੈ, ਬਲਕਿ ਇਸ ਨਾਲ ਉਹ ਹੋਰਨਾਂ ਨੂੰ ਵੀ ਪ੍ਰੇਰਿਤ ਕਰਦੇ ਹਨ ਕਿ ਸਮਾਜ ਸੇਵਾ ਵਿੱਚ ਆਪਣਾ ਹਿੱਸਾ ਪਾਉਣ ਦੀ ਲੋੜ ਹੈ। ਉਨ੍ਹਾਂ ਦੀ ਇਸ ਸਕਾਰਾਤਮਕ ਪਹਿਲ ਨਾਲ, ਉਹ ਇੱਕ ਉਦਾਹਰਣ ਪੇਸ਼ ਕਰ ਰਹੇ ਹਨ ਕਿ ਕਿਵੇਂ ਸੈਲੀਬ੍ਰਿਟੀਜ਼ ਆਪਣੇ ਪ੍ਰਭਾਵ ਨੂੰ ਸਮਾਜਿਕ ਭਲਾਈ ਲਈ ਵਰਤ ਸਕਦੇ ਹਨ। ਇਹ ਨਾ ਸਿਰਫ ਉਨ੍ਹਾਂ ਦੇ ਫੈਨਜ਼ ਲਈ, ਬਲਕਿ ਸਮਾਜ ਦੇ ਹਰ ਵਰਗ ਲਈ ਇੱਕ ਪ੍ਰੇਰਣਾ ਦਾ ਸਰੋਤ ਹੈ।

 

ਹੋਰ ਪੜ੍ਹੋ: ਸ਼੍ਰੀ ਵੈਂਕਟੇਸ਼ਵਰ ਸਵਾਮੀ ਮੰਦਰ ਦੇ ਦਰਸ਼ਨ ਕਰਨ ਬੁਆਏਫ੍ਰੈਂਡ ਨਾਲ ਪਹੁੰਚੀ ਜਾਹਨਵੀ ਕਪੂਰ, ਵੇਖੋ ਵੀਡੀਓ 

ਅਨਮੋਲ ਕਵਾਤਰਾ ਬਾਰੇ ਗੱਲ ਕਰੀਏ ਤਾਂ ਉਨ੍ਹਾਂ ਨੇ ਸਮਾਜ ਸੇਵਾ ਲਈ ਆਪਣਾ ਸਫਲ ਕਰੀਅਰ ਛੱਡਿਆ ਅਤੇ ਅੱਜ ਉਹ ਨਿਰਸੁਆਰਥ ਮਨ ਦੇ ਨਾਲ ਗਰੀਬਾਂ ਦਾ ਮਸੀਹਾ ਬਣ ਉਨ੍ਹਾਂ ਦੀ ਮਦਦ ਕਰਦੇ ਹਨ। ਇਸ ਦਰਮਿਆਨ ਅਨਮੋਲ ਦੀ ਐਨਜੀਓ ਨੂੰ ਕਾਫੀ ਥਾਵਾਂ ਤੋਂ ਮਾਲੀ ਸਹਾਇਤਾ ਵੀ ਮਿਲਦੀ ਰਹਿੰਦੀ ਹੈ। 

-


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network