ਯੋਗਰਾਜ ਸਿੰਘ ਦੀ ਪਤਨੀ ਨੀਨਾ ਬੁੰਦੇਲ ਵੀ ਹਨ ਵਧੀਆ ਅਦਾਕਾਰਾ, 90 ਦੇ ਦਹਾਕੇ ‘ਚ ਕਈ ਫ਼ਿਲਮਾਂ ‘ਚ ਨੀਨਾ ਆਈ ਸੀ ਨਜ਼ਰ

ਯੋਗਰਾਜ ਸਿੰਘ ਦੀ ਪਤਨੀ ਨੀਨਾ ਵੀ ਇੱਕ ਵਧੀਆ ਅਦਾਕਾਰਾ ਹਨ । ਉਨ੍ਹਾਂ ਨੇ ਅਨੇਕਾਂ ਹੀ ਫ਼ਿਲਮਾਂ ‘ਚ ਕੰਮ ਕੀਤਾ ਹੈ । ਨੱਬੇ ਦੇ ਦਹਾਕੇ ‘ਚ ਉਹ ਕਈ ਫ਼ਿਲਮਾਂ ‘ਚ ਨਜ਼ਰ ਆਏ ਸਨ ।ਪਰ ਇੱਕ ਸਮਾਂ ਅਜਿਹਾ ਵੀ ਆਇਆ ਕਿ ਉਹ ਇੰਡਸਟਰੀ ਤੋਂ ਦੂਰ ਹੋ ਗਏ ਅਤੇ ਪਰਿਵਾਰ ਅਤੇ ਬੱਚਿਆਂ ਦੀ ਦੇਖਭਾਲ ਦੇ ਕਾਰਨ ਉਨ੍ਹਾਂ ਨੇ ਇੰਡਸਟਰੀ ਤੋਂ ਦੂਰੀ ਬਣਾ ਲਈ ਸੀ ।

Reported by: PTC Punjabi Desk | Edited by: Shaminder  |  June 28th 2023 06:30 PM |  Updated: June 29th 2023 08:17 AM

ਯੋਗਰਾਜ ਸਿੰਘ ਦੀ ਪਤਨੀ ਨੀਨਾ ਬੁੰਦੇਲ ਵੀ ਹਨ ਵਧੀਆ ਅਦਾਕਾਰਾ, 90 ਦੇ ਦਹਾਕੇ ‘ਚ ਕਈ ਫ਼ਿਲਮਾਂ ‘ਚ ਨੀਨਾ ਆਈ ਸੀ ਨਜ਼ਰ

ਯੋਗਰਾਜ ਸਿੰਘ (Yograj Singh) ਦੀ ਪਤਨੀ ਨੀਨਾ (Neena Bundel) ਵੀ ਇੱਕ ਵਧੀਆ ਅਦਾਕਾਰਾ ਹਨ । ਉਨ੍ਹਾਂ ਨੇ ਅਨੇਕਾਂ ਹੀ ਫ਼ਿਲਮਾਂ ‘ਚ ਕੰਮ ਕੀਤਾ ਹੈ । ਨੱਬੇ ਦੇ ਦਹਾਕੇ ‘ਚ ਉਹ ਕਈ ਫ਼ਿਲਮਾਂ ‘ਚ ਨਜ਼ਰ ਆਏ ਸਨ ।ਪਰ ਇੱਕ ਸਮਾਂ ਅਜਿਹਾ ਵੀ ਆਇਆ ਕਿ ਉਹ ਇੰਡਸਟਰੀ ਤੋਂ ਦੂਰ ਹੋ ਗਏ ਅਤੇ ਪਰਿਵਾਰ ਅਤੇ ਬੱਚਿਆਂ ਦੀ ਦੇਖਭਾਲ ਦੇ ਕਾਰਨ ਉਨ੍ਹਾਂ ਨੇ ਇੰਡਸਟਰੀ ਤੋਂ ਦੂਰੀ ਬਣਾ ਲਈ ਸੀ ਤੇ ਕੁਝ ਸਮਾਂ ਪਹਿਲਾਂ ਸਤਾਈ ਸਾਲਾਂ ਬਾਆ ਉਹ ਯੋਗਰਾਜ ਸਿੰਘ ਦੇ ਨਾਲ ਮੁੜ ਤੋਂ ਫ਼ਿਲਮ ‘ਸਾਡੀ ਮਰਜ਼ੀ’ ‘ਚ ਨਜ਼ਰ ਆਏ ਸਨ ।  

ਹੋਰ ਪੜ੍ਹੋ : ਕੀ ਅਦਾਕਾਰਾ ਅਸਿਨ ਲੈ ਰਹੀ ਪਤੀ ਤੋਂ ਤਲਾਕ! ਸੋਸ਼ਲ ਮੀਡੀਆ ਤੋਂ ਪਤੀ ਦੇ ਨਾਲ ਸਾਰੀਆਂ ਤਸਵੀਰਾਂ ਕੀਤੀਆਂ ਡਿਲੀਟ

ਚੰਡੀਗੜ੍ਹ ‘ਚ ਹੋਇਆ ਨੀਨਾ ਬੁੰਦੇਲ ਦਾ ਜਨਮ 

ਨੀਨਾ ਬੁੰਦੇਲ ਦਾ ਜਨਮ 1967  ਨੂੰ ਚੰਡੀਗੜ੍ਹ 'ਚ ਹੋਇਆ ਸੀ ਉਨ੍ਹਾਂ ਦਾ ਜੱਦੀ ਪਿੰਡ ਹਰਿਆਣਾ 'ਚ ਹੈ । ਨੀਨਾ ਬੁੰਦੇਲ ਨੂੰ ਨੀਨਾ ਸਿੱਧੂ ਅਤੇ ਸਤਬੀਰ ਦੇ ਨਾਂਅ ਨਾਲ ਵੀ ਜਾਣਦੇ ਹਨ ।ਉਨ੍ਹਾਂ ਨੇ ਕਈ ਸਾਲ ਥਿਏਟਰ ਕੀਤਾ ਹੈ ਅਤੇ ਇਸੇ ਦੀ ਬਦੌਲਤ ਹੀ ਉਨ੍ਹਾਂ ਨੂੰ ਫ਼ਿਲਮਾਂ 'ਚ ਕੰਮ ਕਰਨ ਦਾ ਮੌਕਾ ਮਿਲਿਆ ।

ਪੰਜਾਬੀ ਇੰਡਸਟਰੀ 'ਚ ਉਨ੍ਹਾਂ ਦੀ ਐਂਟਰੀ ਸੁਖਸ਼ਿੰਦਰ ਸ਼ੇਰਾ ਨੇ ਹੀ ਕਰਵਾਈ ਸੀ ਅਤੇ ਉਨ੍ਹਾਂ ਨੇ ਹੀ ਫ਼ਿਲਮਾਂ 'ਚ ਕੰਮ ਕਰਨ ਲਈ ਉਨ੍ਹਾਂ ਨੂੰ ਪ੍ਰੇਰਿਆ ।ਜਿਸ ਤੋਂ ਬਾਅਦ  ਉਨ੍ਹਾਂ ਨੇ ਪਹਿਲੀ ਫ਼ਿਲਮ 'ਚ ਹੀ ਯੋਗਰਾਜ ਸਿੰਘ ਨਾਲ ਕੰਮ ਕਰਨ ਦਾ ਮੌਕਾ ਮਿਲਿਆ।

ਯੋਗਰਾਜ ਸਿੰਘ ਅਤੇ ਨੀਨਾ ਦੇ ਦੋ ਬੱਚੇ ਹਨ । ਜਿਨ੍ਹਾਂ ਦੇ ਨਾਲ ਅਕਸਰ ਯੋਗਰਾਜ ਤਸਵੀਰਾਂ ਸ਼ੇਅਰ ਕਰਦੇ ਰਹਿੰਦੇ ਹਨ । ਸੋਸ਼ਲ ਮੀਡੀਆ ‘ਤੇ ਬੀਤੇ ਦਿਨੀਂ ਅਦਾਕਾਰ ਨੇ ਆਪਣੀ ਪਤਨੀ ਦੇ ਨਾਲ ਸ਼ੂਟ ਸਮੇਂ ਦੇ ਦੌਰਾਨ ਦੀਆਂ ਕੁਝ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਸਨ । 

 

- PTC PUNJABI


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network