ਯੋਗਰਾਜ ਸਿੰਘ ਲੋਕਾਂ ਨੂੰ ਕੀਤੀ ਫਿਲਮ ਹਰਿਆਣੇ ਵੱਲ ਦੀ ਵੇਖਣ ਦੀ ਖਾਸ ਅਪੀਲ, ਜਾਣੋ ਕਿਉਂ
Yograj Singh urges audiences : ਮਸ਼ਹੂਰ ਪੰਜਾਬੀ ਗਾਇਕ ਯੋਗਰਾਜ ਸਿੰਘ ਆਪਣੀ ਅਦਾਕਾਰੀ ਦੇ ਨਾਲ-ਨਾਲ ਆਪਣੇ ਬੇਬਾਕ ਬਿਆਨਾਂ ਤੇ ਪੰਜਾਬੀ ਸੱਭਿਚਾਰਕ ਵਿਚਾਰਾਂ ਲਈ ਵੀ ਜਾਣੇ ਜਾਂਦੇ ਹਨ। ਹਾਲ ਹੀ 'ਚ ਯੋਗਰਾਜ ਸਿੰਘ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ 'ਚ ਉਹ ਦਰਸ਼ਕਾਂ ਨੂੰ ਖਾਸ ਅਪੀਲ ਕਰਦੇ ਨਜ਼ਰ ਆ ਰਹੇ ਹਨ।
ਹਾਲ ਹੀ ਵਿੱਚ ਯੋਗਰਾਜ ਸਿੰਘ ਦੀ ਇੱਕ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ। ਇਸ ਵੀਡੀਓ ਦੇ ਵਿੱਚ ਯੋਗਰਾਜ ਸਿੰਘ ਪੰਜਾਬ ਤੇ ਹਰਿਆਣਾ ਦੇ ਲੋਕਾਂ ਨੂੰ ਖਾਸ ਅਪੀਲ ਕਰਦੇ ਹੋਏ ਨਜ਼ਰ ਆ ਰਹੇ ਹਨ। ਇਸ ਵੀਡੀਓ ਦੇ ਵਿੱਚ ਤੁਸੀਂ ਯੋਗਰਾਜ ਸਿੰਘ ਨੂੰ ਫਿਲਮ 'ਕੁੜੀ ਹਰਿਆਣੇ ਵੱਲ ਦੀ' ਵੇਖਣ ਲਈ ਕਹਿ ਰਹੇ ਹਨ।
ਯੋਗਰਾਜ ਸਿੰਘ ਕਹਿ ਰਹੇ ਹਨ ਕਿ ਜਦੋਂ ਅਸੀਂ ਸਾਲ 2020 ਵਿੱਚ ਪਹਿਲੀ ਵਾਰ ਕਿਸਾਨ ਅੰਦੋਲਨ ਸ਼ੁਰੂ ਕੀਤਾ ਸੀ ਤਾਂ ਪੰਜਾਬੀ ਤੇ ਹਰਿਆਣੇ ਦੇ ਲੋਕਾਂ ਦੀ ਏਕਤਾ ਦੇ ਕਾਰਨ ਅਸੀਂ ਇਸ ਨੂੰ ਸਫਲ ਕਰ ਸਕੇ। ਇਸ ਏਕਤਾਂ ਨੂੰ ਧਿਆਨ ਵਿੱਚ ਰੱਖਦਿਆਂ ਅਸੀਂ ਫਿਲਮ ਕੁੜੀ ਹਰਿਆਣੇ ਵੱਲ ਦੀ ਬਣਾਈ ਹੈ।
ਇਸ ਫਿਲਮ ਨੂੰ ਜ਼ਰੂਰ ਵੇਖੋ, ਇਸ ਫਿਲਮ ਨੂੰ ਆਪ, ਆਪਣੇ ਪਰਿਵਾਰਾਂ ਤੇ ਬੱਚਿਆਂ ਨੂੰ ਨਾਲ ਲੈ ਕੇ ਜਾਓ ਤਾਂ ਜੋ ਉਹ ਪੰਜਾਬੀ ਤੇ ਹਰਿਆਣੇ ਵਿਚਾਲੇ ਸੱਭਿਆਚਾਰਕ ਸਾਂਝ ਤੇ ਅਖੰਡ ਭਾਰਤ ਦੇ ਲੋਕਾਂ ਲਈ ਹੈ।
ਹੋਰ ਪੜ੍ਹੋ : ਦਿਲਜੀਤ ਦੋਸਾਂਝ ਨੇ ਜਿੰਮੀ ਫੈਲੋਨ ਦੇ ਸ਼ੋਅ 'ਚ ਪਹਿਲੀ ਡਾਇਮੰਡ ਦੀ ਘੜੀ, ਕੀਮਤ ਜਾਣ ਕੇ ਹੋ ਜਾਓਗੇ ਹੈਰਾਨ
ਦੱਸ ਦਈਏ ਕਿ ਯੋਗਰਾਜ ਸਿੰਘ ਸਾਬਕਾ ਖਿਡਾਰੀ ਰਹਿ ਚੁੱਕੇ ਹਨ। ਇਸ ਮਗਰੋਂ ਉਨ੍ਹਾਂ ਬਤੌਰ ਅਦਾਕਾਰ ਕਈ ਫਿਲਮਾਂ ਕੀਤੀਆਂ। ਯੋਗਰਾਜ ਨੇ ਕਈ ਪੰਜਾਬੀ ਫਿਲਮਾਂ ਕੀਤੀਆਂ ਜਿਸ ਵਿੱਚ ਅਹਿਮ ਕਿਰਦਾਰ ਨਿਭਾਏ ਤੇ ਦਰਸ਼ਕਾਂ ਵੱਲੋਂ ਉਨ੍ਹਾਂ ਨੂੰ ਭਰਵਾਂ ਹੁੰਗਾਰਾ ਮਿਲਿਆ।
- PTC PUNJABI