ਯੋਗਰਾਜ ਸਿੰਘ (Yograj singh) ਤੇ ਨੀਨਾ ਬੁੰਦੇਲ ਉਰਫ਼ ਸਤਬੀਰ ਕੌਰ ਦੀ ਧੀ ਦਾ ਅੱਜ ਜਨਮ ਦਿਨ ਹੈ। ਇਸ ਮੌਕੇ ‘ਤੇ ਅਦਾਕਾਰ ਯੋਗਰਾਜ ਸਿੰਘ ਨੇ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ ਅਤੇ ਆਪਣੀ ਧੀ ਨੂੰ ਜਨਮ ਦਿਨ ਦੀ ਵਧਾਈ ਦਿੱਤੀ ਹੈ।ਯੋਗਰਾਜ ਸਿੰਘ ਨੇ ਧੀ ਨੂੰ ਜਨਮ ਦਿਨ ਦੀ ਵਧਾਈ ਦਿੰਦੇ ਹੋਏ ਲਿਖਿਆ ‘ਹੈਪੀ ਬਰਥਡੇ ਮੇਰੀ ਧੀ ਐਮੀ ਬੁੰਦੇਲ, ਮੈਂ ਤੈਨੂੰ ਬਹੁਤ ਜ਼ਿਆਦਾ ਪਿਆਰ ਕਰਦਾ ਹਾਂ’।
ਹੋਰ ਪੜ੍ਹੋ : ਹਿਨਾ ਖ਼ਾਨ ਨੇ ਕੈਂਸਰ ਦੀ ਤਕਲੀਫ ਭੁੱਲ ਮਨਾਇਆ ਮਾਂ ਦਾ ਜਨਮ ਦਿਨ ਇਸ ਤੋਂ ਇਲਾਵਾ ਯੋਗਰਾਜ ਸਿੰਘ ਦੀ ਪਤਨੀ ਨੇ ਵੀ ਧੀ ਦੇ ਜਨਮ ਦਿਨ ‘ਤੇ ਪਿਆਰਾ ਜਿਹਾ ਕੈਪਸ਼ਨ ਲਿਖਿਆ ਹੈ। ਉਨ੍ਹਾਂ ਨੇ ਲਿਖਿਆ ‘ਮੇਰੀ ਸੋਹਣੀ ਧੀ ਨੂੰ ਜਨਮ ਦਿਨ ਮੁਬਾਰਕ। ਮੈਂ ਤੁਹਾਨੂੰ ਅਜਿਹੇ ਛੋਟੇ ਜਿਹੇ ਚੰਚਲ ਬੱਚੇ ਤੋਂ ਇਸ ਸ਼ਾਨਦਾਰ ਸ਼ਖਸੀਅਤ ‘ਚ ਤਬਦੀਲ ਹੁੰਦੇ ਵੇਖਿਆ ਹੈ। ਮੈਨੂੰ ਮਾਣ ਮਹਿਸੂਸ ਹੁੰਦਾ ਹੈ। ਮੈਂ ਤੁਹਾਨੂੰ ਬਹੁਤ ਪਿਆਰ ਕਰਦੀ ਹਾਂ’।
ਨੀਨਾ ਬੁੰਦੇਲ ਯੋਗਰਾਜ ਸਿੰਘ ਦੇ ਹਨ ਦੂਜੀ ਪਤਨੀ
ਯੋਗਰਾਜ ਸਿੰਘ ਨੇ ਨੀਨਾ ਬੁੰਦੇਲ ਉਰਫ਼ ਸਤਬੀਰ ਕੌਰ ਦੇ ਨਾਲ ਦੂਜਾ ਵਿਆਹ ਕਰਵਾਇਆ ਸੀ। ਜਿਸ ਤੋਂ ਉਨ੍ਹਾਂ ਦੇ ਦੋ ਬੱਚੇ ਹਨ । ਪੁੱਤਰ ਵਿਕਟਰ ਅਤੇ ਧੀ ਅਮਰਜੋਤ ਕੌਰ । ਇਸ ਤੋਂ ਇਲਾਵਾ ਉਨ੍ਹਾਂ ਦਾ ਵੱਡਾ ਪੁੱਤਰ ਯੋਗਰਾਜ ਸਿੰਘ ਵੀ ਹੈ। ਜੋ ਕਿ ਉਨ੍ਹਾਂ ਦੀ ਪਹਿਲੀ ਪਤਨੀ ਸ਼ਬਨਮ ਤੋਂ ਹੈ। ਨੀਨਾ ਬੁੰਦੇਲ ਦੇ ਨਾਲ ਯੋਗਰਾਜ ਸਿੰਘ ਨੇ ਕਈ ਫ਼ਿਲਮਾਂ ਕੀਤੀਆਂ ਹਨ ।
- PTC PUNJABI