ਹੇਮਾ ਮਾਲਿਨੀ ਦੇ ਨਾਲ ਤਸਵੀਰ ਖਿਚਵਾਉਣ ਦੇ ਲਈ ਮਹਿਲਾ ਆਈ ਅੱਗੇ, ਅਦਾਕਾਰਾ ਨੇ ਕਿਹਾ ‘ਮੈਨੂੰ ਹੱਥ ਨਾ ਲਗਾਓ’
ਹੇਮਾ ਮਾਲਿਨੀ (Hema Malini) ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ‘ਚ ਉਹ ਇੱਕ ਸਮਾਗਮ ਦੇ ਦੌਰਾਨ ਪੋਜ਼ ਦਿੰਦੇ ਹੋਏ ਦਿਖਾਈ ਦੇ ਰਹੇ ਹਨ । ਇਸੇ ਦੌਰਾਨ ਇੱਕ ਮਹਿਲਾ ਵੀ ਹੇਮਾ ਮਾਲਿਨੀ ਦੇ ਨਾਲ ਤਸਵੀਰ ਖਿਚਵਾਉਣਾ ਚਾਹੁੰਦੀ ਸੀ । ਪਰ ਉਹ ਜਿਉਂ ਹੀ ਹੇਮਾ ਮਾਲਿਨੀ ਦੇ ਲੱਕ ‘ਤੇ ਹੱਥ ਰੱਖਦੀ ਹੈ ਤਾਂ ਅਦਾਕਾਰਾ ਭੜਕ ਜਾਂਦੀ ਹੈ ਅਤੇ ਕਹਿੰਦੀ ਹੈ ਕਿ ‘ਮੈਨੂੰ ਹੱਥ ਨਾ ਲਗਾਓ’।ਉਹ ਮਹਿਲਾ ਥੋੜ੍ਹਾ ਜਿਹਾ ਪਿੱਛੇ ਵੀ ਹਟ ਜਾਂਦੀ ਹੈ।
ਹੋਰ ਪੜ੍ਹੋ : ਕੀ ਮਲਾਇਕਾ ਅਰੋੜਾ ਅਰਜੁਨ ਕਪੂਰ ਤੋਂ ਵੱਖ ਹੋ ਕੇ ਇਸ ਬੰਦੇ ਨੂੰ ਕਰ ਰਹੀ ਹੈ ਡੇਟ, ਮਿਸਟਰੀ ਮੈਨ ਨਾਲ ਤਸਵੀਰਾਂ ਵਾਇਰਲ
ਹੇਮਾ ਮਾਲਿਨੀ ਦਾ ਵਰਕ ਫ੍ਰੰਟ
ਹੇਮਾ ਮਾਲਿਨੀ ਬਾਲੀਵੁੱਡ ‘ਚ ਡਰੀਮ ਗਰਲ ਦੇ ਨਾਂਅ ਨਾਲ ਮਸ਼ਹੂਰ ਹੈ । ਉਹ ਪਿਛਲੇ ਕਈ ਸਾਲਾਂ ਤੋਂ ਬਾਲੀਵੁੱਡ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਫ਼ਿਲਮਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਦੇ ਆ ਰਹੇ ਹਨ । ਉਨ੍ਹਾਂ ਨੇ ਫ਼ਿਲਮ ਡਰੀਮ ਗਰਲ, ਸੀਤਾ ਔਰ ਗੀਤਾ, ਸ਼ੋਅਲੇ ਸਣੇ ਕਈ ਹਿੱਟ ਫ਼ਿਲਮਾਂ ‘ਚ ਕੰਮ ਕੀਤਾ ਹੈ।ਉਹ ਹਾਲੇ ਵੀ ਫ਼ਿਲਮਾਂ ‘ਚ ਸਰਗਰਮ ਹਨ ।
ਹੇਮਾ ਮਾਲਿਨੀ ਦੀ ਨਿੱਜੀ ਜ਼ਿੰਦਗੀ
ਹੇਮਾ ਮਾਲਿਨੀ ਦੀ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਅਦਾਕਾਰ ਧਰਮਿੰਦਰ ਦੇ ਨਾਲ ਵਿਆਹ ਕਰਵਾਇਆ ਹੈ। ਹੇਮਾ ਮਾਲਿਨੀ ਦੇ ਨਾਲ ਧਰਮਿੰਦਰ ਨੇ ਦੂਜਾ ਵਿਆਹ ਕਰਵਾਇਆ ਹੈ। ਇਸ ਤੋਂ ਪਹਿਲਾਂ ਧਰਮਿੰਦਰ ਵਿਆਹੇ ਹੋਏ ਸਨ । ਜਿਸ ਤੋਂ ਬਾਅਦ ਅਦਾਕਾਰ ਨੇ ਧਰਮ ਬਦਲ ਕੇ ਹੇਮਾ ਮਾਲਿਨੀ ਦੇ ਨਾਲ ਵਿਆਹ ਕਰਵਾਇਆ ਸੀ।
- PTC PUNJABI