ਅੱਠ ਕਰੋੜ ਦੀ ਫਰੂਟੀ ਦਾ ਕਿੱਸਾ ਕਿਸ-ਕਿਸ ਨੂੰ ਹੈ ਯਾਦ, ਜਾਣੋ ਕੀ ਸੀ ਪੂਰੀ ਕਹਾਣੀ
ਲਾਲਚ ਬੁਰੀ ਬਲਾ ਹੈ ਬੱਚਿਓ, ਲਾਲਚ ਕਦੇ ਨਾ ਕਰਨਾ । ਜੀ ਹਾਂ ਲਾਲਚ ਕਈ ਵਾਰ ਵੱਡੇ ਵੱਡਿਆਂ ਨੂੰ ਮੁਸੀਬਤ ਪਾ ਦਿੰਦਾ ਹੈ। ਅੱਜ ਅਸੀਂ ਤੁਹਾਨੂੰ ਸਾਢੇ ਅੱਠ ਕਰੋੜ ਦੀ ਫਰੂਟੀ ਬਾਰੇ ਦੱਸਾਂਗੇ । ਜਿਸ ਨੂੰ ਪੀ ਕੇ ਇੱਕ ਡਾਕੂ ਹਸੀਨਾ (Daaku Haseena) ਤੇ ਉਸ ਦਾ ਪਤੀ ਪੁਲਿਸ ਦੀ ਗ੍ਰਿਫਤ ‘ਚ ਆ ਗਏ ਸਨ ।ਆਓ ਫਿਰ ਜਾਣਦੇ ਹਾਂ ਸਾਢੇ ਅੱਠ ਕਰੋੜ ਦੀ ਫਰੂਟੀ ਬਾਰੇ ।
ਹੋਰ ਪੜ੍ਹੋ : ਗ੍ਰੇਟ ਖਲੀ ਦਾ ਬੇਟਾ ਰੈਸਲਿੰਗ ਰਿੰਗ ‘ਚ ਮਸਤੀ ਕਰਦਾ ਆਇਆ ਨਜ਼ਰ, ਗ੍ਰੇਟ ਖਲੀ ਨੇ ਸਾਂਝਾ ਕੀਤਾ ਵੀਡੀਓ
ਲੁਧਿਆਣਾ ‘ਚ ‘ਡਾਕੂ ਹਸੀਨਾ’ ਨੇ ਪਤੀ ਨਾਲ ਮਿਲ ਕੇ ਠੱਗੇ ਸਨ ਕਰੋੜਾਂ
ਦਰਅਸਲ ਇਹ ਮਾਮਲਾ ਪੁਰਾਣਾ ਹੈ ਲੁਧਿਆਣੇ ‘ਚ ਡਾਕੂ ਹਸੀਨਾ ਮਨਦੀਪ ਕੌਰ ਤੇ ਉਸ ਦੇ ਪਤੀ ਜਸਵਿੰਦਰ ਸਿੰਘ ਨੇ ਕੁਝ ਸਮਾਂ ਪਹਿਲਾਂ ਆਪਣੇ ਸਾਥੀਆਂ ਦੇ ਨਾਲ ਮਿਲ ਕੇ ਲੁਧਿਆਣਾ ‘ਚ ਅੱਠ ਕਰੋੜ ਦੀ ਠੱਗੀ ਕੀਤੀ ਸੀ । ਦੋਵਾਂ ਨੇ ਸੀਐੱਮਐੱਸ ਸਕਿਓਰੀਟੀਜ਼ ਦਫਤਰ ਚੋਂ ਅੱਠ ਕਰੋੜ ਦੀ ਚੋਰੀ ਕੀਤੀ ਅਤੇ ਇਸ ਤੋਂ ਬਾਅਦ ਇਹ ਦੋਵੇਂ ਜਣੇ ਹੇਮਕੁੰਡ ਸਾਹਿਬ ਅਤੇ ਕੇਦਾਰਨਾਥ ਦੇ ਦਰਸ਼ਨ ਕਰਨ ਲਈ ਚਲੇ ਗਏ ।
ਪੁਲਿਸ ਨੂੰ ਇਨ੍ਹਾਂ ਦੋਵਾਂ ਦੀ ਪਲਾਨਿੰਗ ਬਾਰੇ ਪਤਾ ਲੱਗ ਗਿਆ ਅਤੇ ਪੁਲਿਸ ਨੇ ਸਾਦੇ ਕੱਪੜਿਆਂ ‘ਚ ਹੇਮਕੁੰਡ ਸਾਹਿਬ ਦੇ ਰਸਤੇ ‘ਚ ਫਰੂਟੀਆਂ ਦਾ ਲੰਗਰ ਲਗਾ ਦਿੱਤਾ । ਬਸ ਫਿਰ ਕੀ ਸੀ, ਜਿਉਂ ਹੀ ਡਾਕੂ ਹਸੀਨਾ ਮਨਦੀਪ ਕੌਰ ਤੇ ਉਸ ਦੇ ਪਤੀ ਜਿਨ੍ਹਾਂ ਨੇ ਆਪਣੇ ਮੂੰਹ ਢੱਕੇ ਹੋਏ ਸਨ । ਫਰੂਟੀ ਪੀਣ ਦੇ ਲਈ ਆਪਣਾ ਨਕਾਬ ਉਤਾਰਿਆ ਤਾਂ ਦੋਵਾਂ ਨੂੰ ਪੁਲਿਸ ਨੇ ਪਛਾਣ ਲਿਆ ਅਤੇ ਗ੍ਰਿਫਤਾਰ ਕਰ ਲਿਆ ।
ਦੋਵਾਂ ਨੂੰ ਪਹਿਲਾਂ ਹੇਮਕੁੰਡ ਸਾਹਿਬ ਦੇ ਕਰਵਾਏ ਦਰਸ਼ਨ
ਪਰ ਪੁਲਿਸ ਨੇ ਇਨ੍ਹਾਂ ਦੀ ਪਲਾਨਿੰਗ ਦੇ ਮੁਤਾਬਕ ਦੋਵਾਂ ਨੂੰ ਸ੍ਰੀ ਹੇਮਕੁੰਡ ਸਾਹਿਬ ਅਤੇ ਕੇਦਾਰਨਾਥ ਦੇ ਦਰਸ਼ਨ ਕਰਵਾਏ ਅਤੇ ਫਿਰ ਫੜ੍ਹ ਕੇ ਆਪਣੇ ਨਾਲ ਲੈ ਗਈ । ਪੁਲਿਸ ਨੇ ਦੋਵਾਂ ਤੋਂ ਕਰੋੜਾਂ ਰੁਪਏ ਵੀ ਬਰਾਮਦ ਕਰ ਲਏ ਸਨ।
- PTC PUNJABI