ਕਿਸ-ਕਿਸ ਨੇ ਸੁਣੇ ਹਨ ਇਸ ਫਨਕਾਰ ਦੇ ਗੀਤ, ਕੀ ਤੁਹਾਨੂੰ ਪਤਾ ਹੈ ਇਸ ਸਟਾਰ ਦਾ ਨਾਮ !
ਪੰਜਾਬੀ ਇੰਡਸਟਰੀ ‘ਚ ਅਜਿਹੇ ਕਈ ਕਲਾਕਾਰ ਹੋਏ ਹਨ। ਜਿਨ੍ਹਾਂ ਨੇ ਆਪਣੀ ਗਾਇਕੀ ਦੇ ਨਾਲ ਦੁਨੀਆ ਭਰ ‘ਚ ਪਛਾਣ ਬਣਾਈ ਹੈ। ਅੱਜ ਅਸੀਂ ਤੁਹਾਨੂੰ ਅਜਿਹੇ ਹੀ ਪੰਜਾਬੀ ਸਿਤਾਰੇ ਦੇ ਬਾਰੇ ਦੱਸਣ ਜਾ ਰਹੇ ਹਾਂ ਜਿਸ ਨੇ ਆਪਣੀ ਗਾਇਕੀ ਦੇ ਨਾਲ ਹਰ ਕਿਸੇ ਦਾ ਦਿਲ ਜਿੱਤਿਆ ਹੈ । ਨੱੱਬੇ ਦੇ ਦਹਾਕੇ ‘ਚ ਇਸ ਕਲਾਕਾਰ ਦੇ ਨਾਂਅ ਦੀ ਤੂਤੀ ਬੋਲਦੀ ਸੀ। ਅਸੀਂ ਗੱਲ ਕਰ ਰਹੇ ਹਾਂ ਮਿਲਨ ਸਿੰਘ (Milan Singh) ਦੀ ।
ਹੋਰ ਪੜ੍ਹੋ : ਨਿੱਕੇ ਸਿੱਧੂ ਮੂਸੇਵਾਲਾ ਦੀ ਨਵੀਂ ਤਸਵੀਰ ਆਈ ਸਾਹਮਣੇ, ਵੇਖੋ ਕਿਊਟ ਤਸਵੀਰ
ਦੋ ਆਵਾਜ਼ਾਂ ‘ਚ ਗਾਉਣ ‘ਚ ਮਾਹਿਰ
ਮਿਲਨ ਸਿੰਘ ਦੋ ਆਵਾਜ਼ਾਂ ‘ਚ ਗਾਉਣ ‘ਚ ਮਾਹਿਰ ਸੀ । ਉਸ ਨੇ ਦੂਰਦਰਸ਼ਨ ‘ਤੇ ਅਨੇਕਾਂ ਹੀ ਗੀਤ ਗਾਏ ਹਨ ਅਤੇ ਉਹ ਮਰਦਾਂ ਦੇ ਨਾਲ-ਨਾਲ ਔਰਤਾਂ ਦੀ ਆਵਾਜ਼ ‘ਚ ਵੀ ਗਾਉਣ ‘ਚ ਮਾਹਿਰ ਨੇ । ਉੱਤਰ ਪ੍ਰਦੇਸ਼ ਦੇ ਰਹਿਣ ਵਾਲੇ ਮਿਲਨ ਸਿੰਘ ਦੇ ਮਾਪਿਆਂ ਦਾ ਦਿਹਾਂਤ ਹੋ ਗਿਆ ਸੀ। ਉਦੋਂ ਉਹ ਬਹੁਤ ਛੋਟੇ ਸਨ ।
ਘਰ ‘ਚ ਵੱਡੀ ਹੋਣ ਕਾਰਨ ਜ਼ਿੰਮੇਵਾਰੀ ਉਨ੍ਹਾਂ ਤੇ ਆਣ ਪਈ ਅਤੇ ਭੈਣ ਭਰਾਵਾਂ ਦੇ ਪਾਲਣ ਪੋਸ਼ਣ ਦਾ ਜਿੰਮਾ ਵੀ ਉਨ੍ਹਾਂ ਨੇ ਚੁੱਕਿਆ ਸੀ।ਸਾਢੇ ਕੁ ਤਿੰਨ ਸਾਲ ਦੀ ਉਮਰ ‘ਚ ਹੀ ਉਨ੍ਹਾਂ ਨੇ ਗਾਉਣਾ ਸ਼ੁਰੂ ਕਰ ਦਿੱਤਾ ਸੀ । ਪੰਜਾਬੀ ਗੀਤਾਂ ਦੇ ਨਾਲ ਨਾਲ ਉਨ੍ਹਾਂ ਨੇ ਕਈ ਹਿੰਦੀ ਗੀਤ ਵੀ ਗਾਏ ਹਨ।
ਵਧੀਆ ਗਾਇਕੀ ਲਈ ਮਿਲੇ ਕਈ ਸਨਮਾਨ
ਮਿਲਨ ਸਿੰਘ ਨੂੰ ਵਧੀਆ ਗਾਇਕੀ ਦੇ ਲਈ ਕਈ ਸਨਮਾਨ ਵੀ ਮਿਲ ਚੁੱਕੇ ਹਨ । ਪੰਜਾਬ ‘ਚ ਜਿੱਥੇ ਕਈ ਅਵਾਰਡਾਂ ਦੇ ਨਾਲ ਉਨ੍ਹਾਂ ਨੂੰ ਨਵਾਜ਼ਿਆ ਗਿਆ, ਉੱਥੇ ਹੀ ਯੂਪੀ ‘ਚ ਉਨ੍ਹਾਂ ਨੂੰ ਸਾਬਕਾ ਮੁੱਖ ਮੰਤਰੀ ਮੁਲਾਇਮ ਸਿੰਘ ਯਾਦਵ ਦੇ ਵੱਲੋਂ ‘ਯਸ਼ ਭਾਰਤ ੯੫’ ਦੇ ਨਾਲ ਵੀ ਸਨਮਾਨਿਤ ਕੀਤਾ ਗਿਆ ਸੀ । ਮਿਲਨ ਸਿੰਘ ਜਿੱਥੇ ਪੰਜਾਬੀ ਗੀਤ ਗਾਉਣ ‘ਚ ਮਾਹਿਰ ਹਨ, ਉੱਥੇ ਹੀ ਕਈ ਹਿੰਦੀ ਗੀਤ ਵੀ ਉਨ੍ਹਾਂ ਨੇ ਗਾਏ ਹਨ ।
ਪੰਜਾਬੀ ਗੀਤਾਂ ਦੀ ਗੱਲ ਕਰੀਏ ਤਾਂ ‘ਹਾਣੀਆਂ ਤੂੰ ਕਰ ਲੈ ਪਿਆਰ ਵੇ ਜਿੰਨਾ ਤੇਰਾ ਜੀਅ ਕਰਦਾ’, ‘ਅੱਖ ਦੇ ਇਸ਼ਾਰੇ ਨਾਲ ਗੱਲ ਕਰ ਗਈ’ ਨੱਬੇ ਦੇ ਦਹਾਕੇ ‘ਚ ਕਾਫੀ ਮਕਬੂਲ ਹੋਇਆ ਸੀ । ਇਸ ਤੋਂ ਇਲਾਵਾ ‘ਅਫਸਾਨਾ ਲਿਖ ਰਹੀ ਹੂੰ’ ਤੋਂ ਇਲਾਵਾ ਹਿੰਦੀ ‘ਚ ਕਈ ਗੀਤ ਉਨ੍ਹਾਂ ਨੇ ਗਾਏ ਹਨ ।ਸਿਹਤ ਸਬੰਧੀ ਪ੍ਰੇਸ਼ਾਨੀਆਂ ਦੇ ਚੱਲਦੇ ਉਹ ਕਾਫੀ ਦੇਰ ਇੰਡਸਟਰੀ ਤੋਂ ਦੂਰ ਹੋ ਗਏ ਸਨ ।
- PTC PUNJABI