ਬੱਬੂ ਮਾਨ ਦਾ ਫੈਨ ਜਦੋਂ ਬੱਚਿਆਂ ਨੂੰ ਲੈ ਕੇ ਪੁੱਜਿਆ ਫੋਟੋ ਕਲਿੱਕ ਕਰਵਾਉਣ ਤਾਂ ਗਾਇਕ ਨੇ ਇਸ ਤਰ੍ਹਾਂ ਕੀਤਾ ਰਿਐਕਟ

ਬੱਬੂ ਮਾਨ ਦੇ ਇਸ ਫੈਨ ਦੇ ਨਾਲ ਦੋ ਬੱਚੇ ਵੀ ਹਨ । ਬੱਬੂ ਮਾਨ ਤਸਵੀਰ ਤਾਂ ਖਿਚਵਾਉਂਦੇ ਹਨ । ਇਸ ਦੇ ਨਾਲ ਇਸ ਫੈਨ ਨੂੰ ਲਾਡ ਦੇ ਨਾਲ ਕਹਿੰਦੇ ਹਨ ਕਿ ‘ਕਾਤੇ ਨਿਆਣੇ ਧੁੱਪੇ ਮਾਰੇ ਆ ਕੰਜਰ ਦਿਆ ਬਗ ਜਾ ਘਰਾਂ ਨੂੰ’।

Reported by: PTC Punjabi Desk | Edited by: Shaminder  |  July 16th 2024 04:12 PM |  Updated: July 16th 2024 04:12 PM

ਬੱਬੂ ਮਾਨ ਦਾ ਫੈਨ ਜਦੋਂ ਬੱਚਿਆਂ ਨੂੰ ਲੈ ਕੇ ਪੁੱਜਿਆ ਫੋਟੋ ਕਲਿੱਕ ਕਰਵਾਉਣ ਤਾਂ ਗਾਇਕ ਨੇ ਇਸ ਤਰ੍ਹਾਂ ਕੀਤਾ ਰਿਐਕਟ

ਬੱਬੂ ਮਾਨ (Babbu Maan)ਦਾ ਆਪਣੇ ਫੈਨਸ ਦੇ ਨਾਲ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਜਿਸ ‘ਚ ਇੱਕ ਬੱਬੂ ਮਾਨ ਦੇ ਨਾਲ ਤਸਵੀਰ ਕਲਿੱਕ ਕਰਵਾਉਣ ਦੇ ਲਈ ਇੱਕ ਸ਼ਖਸ ਆਉਂਦਾ ਹੈ। ਬੱਬੂ ਮਾਨ ਦੇ ਇਸ ਫੈਨ ਦੇ ਨਾਲ ਦੋ ਬੱਚੇ ਵੀ ਹਨ । ਬੱਬੂ ਮਾਨ ਤਸਵੀਰ ਤਾਂ ਖਿਚਵਾਉਂਦੇ ਹਨ । ਇਸ ਦੇ ਨਾਲ ਇਸ ਫੈਨ ਨੂੰ ਲਾਡ ਦੇ ਨਾਲ ਕਹਿੰਦੇ ਹਨ ਕਿ ‘ਕਾਤੇ ਨਿਆਣੇ ਧੁੱਪੇ ਮਾਰੇ ਆ ਕੰਜਰ ਦਿਆ ਬਗ ਜਾ ਘਰਾਂ ਨੂੰ’। ਜਿਸ ‘ਤੇ ਇਹ ਫੈਨ ਕਹਿੰਦਾ ਹੈ ਕਿ ‘ਚੱਲਿਆ ਹਾਂ ਜੀ’।

ਹੋਰ ਪੜ੍ਹੋ : ਜਲੰਧਰ ‘ਚ ਇੱਕ ਪ੍ਰੋਗਰਾਮ ਕਰਕੇ ਪਰਤ ਰਹੀ ਜੋਤੀ ਨੂਰਾਂ ਦੀ ਕਾਰ ‘ਤੇ ਹਮਲਾ, ਇੱਕ ਸ਼ਖਸ ਰਾਊਂਡ ਅੱਪ

ਸੋਸ਼ਲ ਮੀਡੀਆ ‘ਤੇ ਇਹ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ ਅਤੇ ਫੈਨਸ ਵੀ ਇਸ ‘ਤੇ ਰਿਐਕਸ਼ਨ ਦਿੰਦੇ ਹੋਏ ਦਿਖਾਈ ਦੇ ਰਹੇ ਹਨ ।ਬੱਬੂ ਮਾਨ ਦੇ ਫੈਨਸ ਉਨ੍ਹਾਂ ਦੀ ਇੱਕ ਝਲਕ ਪਾਉਣ ਦੇ ਲਈ ਕਿਸੇ ਵੀ ਹੱਦ ਤੱਕ ਗੁਜ਼ਰ ਜਾਂਦੇ ਹਨ । ਕੁਝ ਦਿਨ ਪਹਿਲਾਂ ਇੱਕ ਵੀਡੀਓ ਵਾਇਰਲ ਹੋਇਆ ਸੀ । ਜਿਸ ‘ਚ ਬੱਬੂ ਮਾਨ ਦੀ ਇੱਕ ਫੈਨ ਨੇ ਆਪਣੇ ਹੱਥ ‘ਤੇ ਬੱਬੂ ਮਾਨ ਦਾ ਆਟੋਗ੍ਰਾਫ ਲੈਂਦੀ ਹੋਈ ਨਜ਼ਰ ਆਈ ਸੀ। ਜਿਸ ਤੋਂ ਬਾਅਦ ਉਸ ਨੇ ਇਸ ਆਟੋਗ੍ਰਾਫ ਨੂੰ ਟੈਟੂ ‘ਚ ਤਬਦੀਲ ਕਰਵਾਇਆ ਸੀ। 

ਬੱਬੂ ਮਾਨ ਦਾ ਵਰਕ ਫ੍ਰੰਟ 

ਬੱਬੂ ਮਾਨ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦਿੱਤੇ ਹਨ । ਉਨ੍ਹਾਂ ਦੇ ਹਿੱਟ ਗੀਤਾਂ ਦੀ ਲਿਸਟ ਕਾਫੀ ਲੰਮੀ ਹੈ, ਪਰ ਇੱਥੇ ਬੱਬੂ ਮਾਨ ਦੇ ਕੁਝ ਕੁ ਗੀਤਾਂ ਦਾ ਜ਼ਿਕਰ ਕਰਾਂਗੇ । ਜਿਸ ‘ਚ ਪਿੰਡ ਪਹਿਰਾ ਲੱਗਦਾ, ਸੱਜਣ ਰੁਮਾਲ ਦੇ ਗਿਆ, ਤੁਪਕਾ ਤੁਪਕਾ, ਜੱਟ ਦੀ ਜੂਨ ਬੁਰੀ ਸਣੇ ਕਈ ਹਿੱਟ ਗੀਤ ਉਨ੍ਹਾਂ ਦੇ ਹਿੱਟ ਗੀਤਾਂ ਦੀ ਲਿਸਟ ‘ਚ ਸ਼ਾਮਿਲ ਹਨ । 

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network