ਸਿੱਧੂ ਮੂਸੇਵਾਲਾ ਦੇ ਸਟਾਈਲ ‘ਚ ਨਿਰਮਲ ਰਿਸ਼ੀ ਨੇ ਪੱਟ ‘ਤੇ ਥਾਪੀ ਮਾਰ ਵੰਗਾਰੇ ਵਿਰੋਧੀ, ਵੀਡੀਓ ਹੋ ਰਿਹਾ ਵਾਇਰਲ
ਸਿੱਧੂ ਮੂਸੇਵਾਲਾ (Sidhu Moose Wala) ਅਜਿਹਾ ਕਲਾਕਾਰ ਸੀ ਜਿਸ ਦਾ ਥਾਪੀ ਮਾਰਨ ਦਾ ਸਟਾਈਲ ਸੋਸ਼ਲ ਮੀਡੀਆ ‘ਤੇ ਬਹੁਤ ਵਾਇਰਲ ਹੋਇਆ ਹੈ ਅਤੇ ਹਰ ਕੋਈ ਉਸ ਦੇ ਇਸ ਅੰਦਾਜ਼ ਨੂੰ ਕਾਪੀ ਕਰ ਰਿਹਾ ਹੈ । ਹੁਣ ਅਦਾਕਾਰਾ ਨਿਰਮਲ ਰਿਸ਼ੀ (Nirmal Rishi) ਦਾ ਵੀ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ‘ਚ ਅਦਾਕਾਰਾ ਨਿਰਮਲ ਰਿਸ਼ੀ ਸਿੱਧੂ ਮੂਸੇਵਾਲਾ ਦੇ ਸਟਾਈਲ ‘ਚ ਪੱਟ ‘ਤੇ ਥਾਪੀ ਮਾਰ ਕੇ ਵਿਰੋਧੀਆਂ ਨੂੰ ਵੰਗਾਰਦੀ ਹੋਈ ਨਜ਼ਰ ਆ ਰਹੀ ਹੈ ।
ਹੋਰ ਪੜ੍ਹੋ : ਖਾਲਸਾ ਏਡ ਨੂੰ ਮਨੁੱਖਤਾ ਦੀ ਸੇਵਾ ਕਰਦੇ ਨੂੰ 24 ਸਾਲ ਹੋਏ ਪੂਰੇ, ਸੰਸਥਾ ਨੇ ਅਖੰਡ ਪਾਠ ਦੇ ਸਾਹਿਬ ਦੇ ਪਾਠ ਰੱਖਵਾ ਕੇ ਕੀਤਾ ਅਕਾਲ ਪੁਰਖ ਦਾ ਸ਼ੁਕਰਾਨਾ
ਸਰਗੁਨ ਮਹਿਤਾ ਨੇ ਸਾਂਝਾ ਕੀਤਾ ਵੀਡੀਓ
ਅਦਾਕਾਰਾ ਸਰਗੁਨ ਮਹਿਤਾ ਨੇ ਬੀਤੇ ਦਿਨ ਇਸ ਵੀਡੀਓ ਨੂੰ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਸੀ । ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਅਦਾਕਾਰਾ ਨੇ ਆਪਣੀ ਫ਼ਿਲਮ ਦੀ ਰਿਲੀਜ਼ ਡੇਟ ਦਾ ਵੀ ਖੁਲਾਸਾ ਕੀਤਾ ਸੀ । ਨਿਰਮਲ ਰਿਸ਼ੀ ਨੂੰ ਉਂਝ ਵੀ ਇੰਡਸਟਰੀ ‘ਚ ਅੜਬ ਸੁਭਾਅ ਵਾਲੇ ਕਿਰਦਾਰਾਂ ਦੇ ਲਈ ਜਾਣਿਆ ਜਾਂਦਾ ਹੈ ।
ਪਰ ਹੁਣ ਅਦਾਕਾਰਾ ਲੇਡੀ ਡੌਨ ਵਾਂਗ ਪੱਟ ‘ਤੇ ਥਾਪੀ ਮਾਰ ਅਖਾੜੇ ‘ਚ ਧੂੜ ਉਡਾਉਂਦੀ ਹੋਈ ਦਿਖਾਈ ਦੇ ਰਹੀ ਹੈ । ਇਸ ਵੀਡੀਓ ਦੀ ਬੈਕਗਰਾਊਂਡ ‘ਚ ਸਿੱਧੂ ਮੂਸੇਵਾਲਾ ਦਾ ਗੀਤ ਚੱਲ ਰਿਹਾ ਹੈ ।
‘ਜੱਟ ਨੂੰ ਚੁੜੇਲ ਟੱਕਰੀ’ ਫ਼ਿਲਮ ਅਕਤੂਬਰ ‘ਚ ਹੋਵੇਗੀ ਰਿਲੀਜ਼
‘ਜੱਟ ਨੂੰ ਚੁੜੇਲ ਟੱਕਰੀ’ ਫ਼ਿਲਮ ਇਸੇ ਸਾਲ ਅਕਤੂਬਰ ਮਹੀਨੇ ‘ਚ ਰਿਲੀਜ਼ ਹੋਣ ਜਾ ਰਹੀ ਹੈ । ਇਸ ਫ਼ਿਲਮ ‘ਚ ਸਰਗੁਨ ਮਹਿਤਾ ਦੇ ਨਾਲ ਨਿਰਮਲ ਰਿਸ਼ੀ, ਰੂਪੀ ਗਿੱਲ ਸਣੇ ਹੋਰ ਕਈ ਕਲਾਕਾਰ ਵੀ ਨਜ਼ਰ ਆਉਣਗੇ । ਨਿਰਮਲ ਰਿਸ਼ੀ ਵੀ ਫ਼ਿਲਮ ਦੇ ਮੁੱਖ ਕਿਰਦਾਰਾਂ ਚੋਂ ਇੱਕ ਹੈ।
- PTC PUNJABI