ਵਿੱਕੀ ਕੌਸ਼ਲ ਨੇ ਦੋਸਤ ਅੰਗਦ ਬੇਦੀ ਦੇ ਨਾਲ ਸੁਰਜੀਤ ਬਿੰਦਰਖੀਆ ਦੇ ਗੀਤ ‘ਤੇ ਕੀਤੀ ਮਸਤੀ,ਵੇਖੋ ਵੀਡੀਓ
ਅੰਗਦ ਬੇਦੀ (Angad Bedi) ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਵੀਡੀਓ ਸਾਂਝਾ ਕੀਤਾ ਹੈ । ਜਿਸ ‘ਚ ਉਹ ਵਿੱਕੀ ਕੌਸ਼ਲ ਅਤੇ ਸੰਨੀ ਕੌਸ਼ਲ ਦੇ ਨਾਲ ਕ੍ਰਿਸਮਸ ਦੇ ਮੌਕੇ ‘ਤੇ ਮਸਤੀ ਕਰਦੇ ਹੋਏ ਨਜ਼ਰ ਆ ਰਹੇ ਹਨ।ਅੰਗਦ ਬੇਦੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇਸ ਵੀਡੀਓ ਨੂੰ ਸ਼ੇਅਰ ਕੀਤਾ ਹੈ। ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਅੰਗਦ ਬੇਦੀ ਨੇ ਲਿਖਿਆ ‘ਬਸ ਛੱਡ ਦਿਓ ਪੰਜਾਬੀਆਂ ਨੂੰ ਖੁੱਲ੍ਹਾ ਅਤੇ ਫਿਰ ਵੇਖੋ ਨਤੀਜਾ’।ਦੋਵੇਂ ਕਲਾਕਾਰ ਸੁਰਜੀਤ ਬਿੰਦਰਖੀਆ ਦੇ ਗੀਤ ‘ਲੱਕ ਟੁਣੂ ਟੁਣੂ’ ‘ਤੇ ਡਾਂਸ ਕਰਦੇ ਹੋਏ ਦਿਖਾਈ ਦੇ ਰਹੇ ਹਨ।
ਹੋਰ ਪੜ੍ਹੋ : ਫ਼ਿਲਮ ਡਾਇਰੈਕਟਰ ਸਾਜਿਦ ਖ਼ਾਨ ਨੇ ਆਪਣੇ ਦਿਹਾਂਤ ਦੀਆਂ ਅਫਵਾਹਾਂ ‘ਤੇ ਦਿੱਤਾ ਪ੍ਰਤੀਕਰਮ, ਕਿਹਾ ‘ਮੈਂ ਹਾਲੇ ਜਿਉਂਦਾ ਹਾਂ’
ਸੋਸ਼ਲ ਮੀਡੀਆ ‘ਤੇ ਇਸ ਵੀਡੀਓ ਨੂੰ ਪਸੰਦ ਕੀਤਾ ਜਾ ਰਿਹਾ ਹੈ ।ਫੈਨਸ ਦੇ ਵੱਲੋਂ ਵੀ ਇਸ ‘ਤੇ ਖੂਬ ਰਿਐਕਸ਼ਨ ਦਿੱਤੇ ਜਾ ਰਹੇ ਹਨ । ਦੱਸ ਦਈਏ ਕਿ ਸੰਨੀ ਕੌਸ਼ਲ ਵੀ ਪੰਜਾਬੀ ਪਰਿਵਾਰ ਦੇ ਨਾਲ ਸਬੰਧ ਰੱਖਦੇ ਹਨ । ਉਨ੍ਹਾਂ ਦੇ ਪਿਤਾ ਸ਼ਾਮ ਕੌਸ਼ਲ ਦਾ ਸਬੰਧ ਪੰਜਾਬ ਦੇ ਹੁਸ਼ਿਆਰਪੁਰ ਦੇ ਇੱਕ ਪਿੰਡ ਦੇ ਨਾਲ ਹੈ ।
ਜਿਸ ਕਾਰਨ ਵਿੱਕੀ ਕੌਸ਼ਲ ਨਾ ਸਿਰਫ਼ ਵਧੀਆ ਪੰਜਾਬੀ ਬੋਲਣਾ ਜਾਣਦੇ ਹਨ । ਬਲਕਿ ਉਨ੍ਹਾਂ ਨੂੰ ਪੰਜਾਬੀ ਗੀਤ ਵੀ ਬਹੁਤ ਜ਼ਿਆਦਾ ਪਸੰਦ ਹਨ । ਉਹ ਅਕਸਰ ਪੰਜਾਬੀ ਗੀਤਾਂ ‘ਤੇ ਥਿਰਕਦੇ ਹੋਏ ਦਿਖਾਈ ਦਿੰਦੇ ਹਨ । ਅੰਗਦ ਬੇਦੀ ਅਤੇ ਨੇਹਾ ਧੂਪੀਆ ਨੇ ਵਿੱਕੀ ਕੌਸ਼ਲ ਦੇ ਵਿਆਹ ‘ਚ ਵੀ ਸ਼ਿਰਕਤ ਕੀਤੀ ਸੀ ।
ਵਿੱਕੀ ਕੌਸ਼ਲ ਦਾ ਵਰਕ ਫ੍ਰੰਟ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਵਿੱਕੀ ਕੌਸ਼ਲ ਨੇ ਕਈ ਹਿੱਟ ਫ਼ਿਲਮਾਂ ਬਾਲੀਵੁੱਡ ਇੰਡਸਟਰੀ ਨੂੰ ਦਿੱਤੀਆਂ ਹਨ । ਜਿਸ ‘ਚ ਉੜੀ ਦਾ ਸਰਜੀਕਲ ਸਟ੍ਰਾਈਕ, ਊਧਮ ਸਿੰਘ, ਸੈਮ ਬਹਾਦੁਰ, ਮਸਾਨ, ਗੋਵਿੰਦਾ ਨਾਮ ਮੇਰਾ ਸਣੇ ਕਈ ਫ਼ਿਲਮਾਂ ਉਨ੍ਹਾਂ ਦੀਆਂ ਹਿੱਟ ਫ਼ਿਲਮਾਂ ਦੀ ਲਿਸਟ ‘ਚ ਸ਼ਾਮਿਲ ਹਨ ।
-