ਪੰਜਾਬ ਤੋਂ ਮੰਦਭਾਗੀ ਖ਼ਬਰ, ਵਰਮਾਲਾ ਦੀ ਰਸਮ ਦੌਰਾਨ ਲਾੜੇ ਦੀ ਮੌਤ, ਵਿਆਹ ਦੀਆਂ ਖੁਸ਼ੀਆਂ ਮਾਤਮ ‘ਚ ਬਦਲੀਆਂ
ਪੰਜਾਬ ਦੇ ਬੰਗਾ ਤੋਂ ਇੱਕ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਦਰਅਸਲ ਬੰਗਾ ‘ਚ ਇੱਕ ਵਿਆਹ ਸਮਾਰੋਹ ਚੱਲ ਰਿਹਾ ਸੀ । ਇਸੇ ਵਿਆਹ ਸਮਾਰੋਹ ਦੇ ਦੌਰਾਨ ਹਰ ਕੋਈ ਖੁਸ਼ ਸੀ ਅਤੇ ਖੁਸ਼ੀਆਂ ਦੇ ਗੀਤ ਗਾ ਰਿਹਾ ਸੀ। ਕਿਸੇ ਨੂੰ ਵੀ ਇਸ ਗੱਲ ਦਾ ਪਤਾ ਨਹੀਂ ਸੀ ਵਿਆਹ ਦੀਆਂ ਇਹ ਖੁਸ਼ੀਆਂ ਕੁਝ ਹੀ ਪਲਾਂ ‘ਚ ਮਾਤਮ ਵਿੱਚ ਤਬਦੀਲ ਹੋ ਜਾਣਗੀਆਂ ।ਬੰਗਾ ਦੇ ਮੁਕੰਦਪੁਰ ਰੋਡ ‘ਤੇ ਸਥਿਤ ਇੱਕ ਪੈਲੇਸ ‘ਚ ਵਿਆਹ ਸਮਾਗਮ ਚੱਲ ਰਿਹਾ ਸੀ ਅਤੇ ਜਦੋਂ ਲਾੜਾ (Gromm Death) ਲਾੜੀ ਨੂੰ ਵਰਮਾਲਾ ਪਹਿਨਾਉਣ ਲੱਗਿਆ ਤਾਂ ਉਸ ਦੀ ਮੌਤ ਹੋ ਗਈ । ਮ੍ਰਿਤਕ ਸ਼ਖਸ ਦੀ ਪਛਾਣ ਵਿਪਨ ਕੁਮਾਰ ਦੇ ਤੌਰ ‘ਤੇ ਹੋਈ ਹੈ ਜੋ ਕਿ ਮੋਹਨ ਲਾਲ ਦਾ ਪੁੱਤਰ ਸੀ ਅਤੇ ਨਿਊ ਗਾਂਧੀ ਨਗਰ ਦਾ ਰਹਿਣ ਵਾਲਾ ਸੀ।
ਹੋਰ ਪੜ੍ਹੋ : ਰਾਧਿਕਾ ਦੀ ਵਿਦਾਈ ਲੁੱਕ ਦੀਆਂ ਤਸਵੀਰਾਂ ਆਈਆਂ ਸਾਹਮਣੇ, ਸੋਨੇ ਨਾਲ ਕੀਤੀ ਗਈ ਹੈ ਲਹਿੰਗੇ ‘ਤੇ ਕਢਾਈ
ਵਰਮਾਲਾ ਪਾਉਣ ਤੋਂ ਬਾਅਦ ਸਟੇਜ ਤੋਂ ਡਿੱਗਿਆ ਲਾੜਾ
ਜਿਉਂ ਹੀ ਲਾੜੇ ਨੇ ਸਟੇਜ ‘ਤੇ ਖੜੀ ਲਾੜੀ ਨੂੰ ਵਰਮਾਲਾ ਪਹਿਨਾਈ ਤਾਂ ਉਸ ਤੋਂ ਬਾਅਦ ਲਾੜਾ ਸਟੇਜ ‘ਤੇ ਤਸਵੀਰ ਖਿਚਵਾਉਣ ਲੱਗਿਆ ਤਾਂ ਸਟੇਜ ‘ਤੇ ਡਿੱਗ ਪਿਆ ।ਵਿਆਹ ‘ਚ ਸ਼ਾਮਿਲ ਮਹਿਮਾਨ ਉਸ ਨੁੰ ਤੁਰੰਤ ਹਸਪਤਾਲ ਲੈ ਕੇ ਗਏ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ । ਮ੍ਰਿਤਕ ਨੌਜਵਾਨ ਵਿਪਨ ੨੦੧੨ ‘ਚ ਅਮਰੀਕਾ ਗਿਆ ਸੀ ਅਤੇ ਪੀ ਆਰ ਮਿਲਣ ਤੋਂ ਬਾਅਦ ਵਿਆਹ ਕਰਵਾਉਣ ਦੇ ਲਈ ਪੰਜਾਬ ਆਇਆ ਸੀ। ਪਰ ਉਸ ਨੂੰ ਨਹੀਂ ਸੀ ਪਤਾ ਕਿ ਉਹ ਆਖਰੀ ਵਾਰ ਆਪਣੇ ਮਾਪਿਆਂ ਕੋਲ ਆਇਆ ਹੈ।
- PTC PUNJABI