Kanwar Chahal death: ਕਾਲਜ ਵੱਲੋਂ ਕੀਤਾ ਗਿਆ ਵਿਤਕਰਾ ਬਣਿਆ ਪੰਜਾਬੀ ਗਾਇਕ ਕੰਵਰ ਚਾਹਲ ਦੀ ਮੌਤ ਦਾ ਵੱਡਾ ਕਾਰਨ
Kanwar Chahal Death Reason: ਮਸ਼ਹੂਰ ਪੰਜਾਬੀ ਗਾਇਕ ਕੰਵਰ ਚਾਹਲ ਦਾ ਹਾਲ ਹੀ 'ਚ 29 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ। ਹਾਲਾਂਕਿ, ਉਸਦੀ ਮੌਤ ਦੀ ਖਬਰ ਨੇ ਉਸ ਦੇ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਦਿੱਤਾ ਹੈ, ਅਤੇ ਬਹੁਤ ਸਾਰੇ ਇਸ ਦਾ ਕਾਰਨ ਜਾਨਣਾ ਚਾਹੁੰਦੇ ਹਨ। ਗਾਇਕ ਦੀ ਮੇੌਤ ਨੂੰ ਲੈ ਕੇ ਹੁਣ ਉਨ੍ਹਾਂ ਦੇ ਪਰਿਵਾਰ ਵੱਲੋਂ ਵੱਡਾ ਖੁਲਾਸਾ ਕੀਤਾ ਗਿਆ ਹੈ, ਜਿਸ ਨੂੰ ਸੁਣ ਕੇ ਹਰ ਕੋਈ ਹੈਰਾਨ ਹੈ।
ਮਸ਼ਹੂਰ ਪੰਜਾਬੀ ਗਾਇਕ ਕੰਵਰ ਚਾਹਲ ਦੀ ਮੌਤ ਵਿਚ ਕਾਲਜ ਵੱਲੋਂ ਕੀਤੇ ਗਏ ਵਿਤਕਰੇ ਨੇ ਵੱਡੀ ਭੂਮਿਕਾ ਨਿਭਾਈ। ਜੀ ਹਾਂ , ਕਾਲਜ ਦੇ ਉਸ ਪ੍ਰਤੀ ਵੱਖੋ-ਵੱਖਰੇ ਤੇ ਹਮਲਵਾਰ ਵਿਵਹਾਰ ਨੇ ਉਸ ਨੂੰ ਘਰ ਬੈਠਣ ਲਈ ਮਜਬੂਰ ਕਰ ਦਿੱਤਾ।
ਦਰਅਸਲ ਨਵੰਬਰ 2022 ਦੇ ਮਹੀਨੇ ਵਿੱਚ ਕੰਵਰ ਚਾਹਲ ਦੇ ਪਿਤਾ ਨੇ ਕਾਲਜ ਨੂੰ ਸੂਚਿਤ ਕੀਤਾ ਕਿ ਉਹ ਪਰਿਵਾਰਕ ਐਮਰਜੈਂਸੀ ਕਾਰਨ ਭਾਰਤ ਜਾ ਰਿਹਾ ਹੈ। ਸੱਚਾਈ ਨੂੰ ਜਾਣਦਿਆਂ ਹੋਇਆ ਕਾਲਜ ਨੇ ਉਸ ਦੇ ਪਿਤਾ ਦੀ ਗੈਰ-ਮੌਜੂਦਗੀ ਵਿੱਚ ਬਿਨਾਂ ਯੋਜਨਾ ਦੇ ਜਾਂਚ ਕੀਤੀ। ਇਸ ਦੌਰਾਨ ਉਸ ਨੇ ਕਾਲਜ ਦੇ ਇੰਸਪੈਕਟਰ ਨੂੰ ਆਪਣੇ ਸਾਥੀ ਨਾਲ ਗੱਲ ਕਰਦਿਆਂ ਸੁਣਿਆ ਕਿ ਉਹ ਚਾਹਲ ਨੂੰ ਕਲੀਨਿਕ ਵਿਚ ਵੈਟਰਨਰੀ ਅਸਿਸਟੈਂਟ ਜਾਂ ਟੈਕਨੀਸ਼ੀਅਨ ਵਜੋਂ ਕੰਮ ਨਹੀਂ ਕਰਨ ਦੇਣਗੇ।
ਕੰਵਰ ਚਾਹਲ ਨੇ ਆਪਣੀ ਮੌਤ ਤੋਂ ਪਹਿਲਾਂ ਪਰਿਵਾਰ ਕੋਲ ਆਪਣਾ ਦਰਦ ਜ਼ਾਹਰ ਕੀਤਾ ਸੀ। ਉਸਦੀ ਮਾਂ ਨੇ ਕਾਲਜ ਵੱਲੋਂ ਭੇਜੀ ਈਮੇਲ ਦਿਖਾਈ ਜਦੋਂ ਉਸਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ ਤੇ ਕਿਸ ਤਰ੍ਹਾਂ ਕੰਵਰ ਚਾਹਲ ਤੇ ਉਸ ਦੇ ਪਿਤਾ ਕਾਲਜ ਵੱਲੋਂ ਕੀਤੇ ਗਏ ਵਿਤਕਰੇ ਨਾਲ ਦਰਦ ਵਿਚੋਂ ਲੰਘ ਰਹੇ ਸਨ। ਇਥੋਂ ਤੱਕ ਕਿ ਕਾਲਜ ਵੱਲੋਂ ਕੰਵਰ ਚਾਹਲ ਦੇ ਪਿਤਾ ਵੱਲੋਂ ਪਰਿਵਾਰਕ ਐਮਰਜੈਂਸੀ ਨੂੰ ਲੈ ਕੇ ਕੀਤੀ ਗਈ ਬੇਨਤੀ ਨੂੰ ਵੀ ਨਕਾਰ ਦਿੱਤਾ ਗਿਆ। ਕਾਲਜ ਨੇ ਸਭ ਕੁਝ ਨਜ਼ਰਅੰਦਾਜ਼ ਕੀਤਾ ਅਤੇ ਇਸ ਔਖੇ ਸਮੇਂ ਵਿੱਚ ਉਸ ਦਾ ਸਾਥ ਨਹੀਂ ਦਿੱਤਾ।
ਹੋਰ ਪੜ੍ਹੋ: ਨਿਮਰਤ ਖਹਿਰਾ ਤੇ ਅਰਮਾਨ ਮਲਿਕ ਦੇ ਗੀਤ "ਦਿਲ ਮਲੰਗ" ਨੇ ਪਾਈ ਧਮਾਲ, ਲੋਕਾਂ ਨੂੰ ਪਸੰਦ ਆਈ ਇਹ ਜੋੜੀ
ਇਨ੍ਹਾਂ ਸਭ ਦੇ ਦਰਮਿਆਨ ਉਨ੍ਹਾਂ ਨੇ ਭਵਿੱਖ ਦੇ ਡਾਕਟਰ, ਪ੍ਰਤਿਭਾਸ਼ਾਲੀ ਮਲਟੀਟਾਸਕ ਤੇ ਆਪਣੇ ਇਕਲੌਤੇ ਪੁੱਤਰ ਨੂੰ ਗੁਆ ਦਿੱਤਾ। ਪਰਿਵਾਰ ਨੂੰ ਇਹ ਕਦੇ ਵੀ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ ਤੇ ਇਨ੍ਹਾਂ ਨੂੰ ਸ਼ਬਦਾਂ ਵਿਚ ਬਿਆਂ ਨਹੀਂ ਕੀਤਾ ਜਾ ਸਕਦਾ।
- PTC PUNJABI