ਪੰਜਾਬੀ ਗਾਇਕਾ ਨਿਮਰਤ ਖਹਿਰਾ ਨੇ ਆਪਣੀ ਐਲਬਮ 'ਮਾਣਮਤੀ' ਦੀ ਟ੍ਰੈਕ ਲਿਸਟ ਕੀਤੀ ਸਾਂਝੀ, ਵੇਖੋ ਪੂਰੀ ਲਿਸਟ

ਮਸ਼ਹੂਰ ਪੰਜਾਬੀ ਗਾਇਕਾ ਨਿਮਰਤ ਖਹਿਰਾ ਜਲਦ ਹੀ ਆਪਣੀ ਨਵੀਂ ਐਲਬਮ ਮਾਣਮੱਤੀ ਨੂੰ ਲੈ ਕੇ ਸੁਰਖੀਆਂ 'ਚ ਹੈ। ਹਾਲ ਹੀ 'ਚ ਗਾਇਕਾ ਨੇ ਇਸ ਐਲਬਮ ਤੋਂ ਆਪਣਾ ਫਰਸਟ ਲੁੱਕ ਰਿਵੀਲ ਕੀਤਾ ਸੀ ਅਤੇ ਹੁਣ ਨਿਮਰਤ ਨੇ ਇਸ ਐਲਬਮ ਦੀ ਟ੍ਰੈਕ ਲਿਸਟ ਫੈਨਜ਼ ਨਾਲ ਸਾਂਝੀ ਕੀਤੀ ਹੈ।

Reported by: PTC Punjabi Desk | Edited by: Pushp Raj  |  October 07th 2023 04:31 PM |  Updated: October 07th 2023 04:36 PM

ਪੰਜਾਬੀ ਗਾਇਕਾ ਨਿਮਰਤ ਖਹਿਰਾ ਨੇ ਆਪਣੀ ਐਲਬਮ 'ਮਾਣਮਤੀ' ਦੀ ਟ੍ਰੈਕ ਲਿਸਟ ਕੀਤੀ ਸਾਂਝੀ, ਵੇਖੋ ਪੂਰੀ ਲਿਸਟ

Nimrat Khaira's album 'Mannamati': ਮਸ਼ਹੂਰ ਪੰਜਾਬੀ ਗਾਇਕਾ ਨਿਮਰਤ ਖਹਿਰਾ ਜਲਦ ਹੀ ਆਪਣੀ ਨਵੀਂ ਐਲਬਮ ਮਾਣਮੱਤੀ ਨੂੰ ਲੈ ਕੇ ਸੁਰਖੀਆਂ 'ਚ ਹੈ। ਹਾਲ ਹੀ 'ਚ ਗਾਇਕਾ ਨੇ ਇਸ ਐਲਬਮ ਤੋਂ ਆਪਣਾ ਫਰਸਟ ਲੁੱਕ ਰਿਵੀਲ ਕੀਤਾ ਸੀ ਅਤੇ ਹੁਣ ਨਿਮਰਤ ਨੇ ਇਸ ਐਲਬਮ ਦੀ ਟ੍ਰੈਕ ਲਿਸਟ ਫੈਨਜ਼ ਨਾਲ ਸਾਂਝੀ ਕੀਤੀ ਹੈ। 

ਦੱਸ ਦਈਏ ਕਿ ਗਾਇਕੀ ਤੇ ਅਦਾਕਾਰੀ ਦੇ ਨਾਲ-ਨਾਲ ਨਿਮਰਤ ਖਹਿਰਾ ਸੋਸ਼ਲ ਮੀਡੀਆ 'ਤੇ ਵੀ ਕਾਫੀ ਐਕਟਿਵ ਰਹਿੰਦੀ ਹੈ। ਹਾਲ ਹੀ 'ਚ ਨਿਮਰਤ ਖਹਿਰਾ ਵੱਲੋਂ ਸ਼ੇਅਰ ਕੀਤੀ ਇਸ ਗਾਣਿਆਂ ਦੀ ਲਿਸਟ ਵਿੱਚ ਇੱਕ ਗੱਲ ਬੇਹੱਦ ਖਾਸ ਹੈ ਕਿ ਇਸ ਵਿੱਚ ਲੋਕਾਂ ਨੂੰ ਪੰਜਾਬੀਅਤ ਦੀ ਝਲਕ ਵੇਖਣ ਨੂੰ ਮਿਲੇਗੀ। ਇਸ ਦੇ ਸਾਰੇ ਗੀਤਾਂ ਵਿੱਚ ਪੰਜਾਬ ਦੇ ਰੰਗ ਵੇਖਣ ਨੂੰ ਮਿਲਣਗੇ।

ਨਿਮਰਤ ਦੇ ਗੀਤਾਂ ਦੀ ਟਰੈਕ ਲਿਸਟ ਦੀ ਗੱਲ਼ ਕਰਿਏ ਤਾਂ ਇਸ ਵਿੱਚ ਕਰੀਬ 9 ਗੀਤ ਸ਼ਾਮਿਲ ਹਨ। ਜਿਨ੍ਹਾਂ ਦੇ ਨਾਂਅ ਇਸ ਤਰ੍ਹਾਂ ਹਨ। ਨਿਮਰਤ ਦੇ ਗੀਤਾਂ ਵਿੱਚ Dadiya'n Naniya'n - ਦਾਦੀਆਂ ਨਾਨੀਆਂ - The Kidd, Suhagan - ਸੁਹਾਗਣ - The Kidd, Jang - ਜੰਗ - The Kidd, Qayanat - ਕਾਇਨਾਤ - Opi Music, Akhan - ਅੱਖਾਂ - Mxrci, Pippal Pattiyan - ਪਿੱਪਲ ਪੱਤੀਆਂ - The kidd, Sau Sau Gallan - ਸੌ ਸੌ ਗੱਲਾਂ - Mxrci, Door Door - ਦੂਰ ਦੂਰ - The Kidd, Sone da Sareer - ਸੋਨੇ ਦਾ ਸਰੀਰ - The Kidd...। 

ਹੋਰ ਪੜ੍ਹੋ: Aarya 3: ਅਦਾਕਾਰਾ ਸੁਸ਼ਮਿਤਾ ਸੇਨ ਨੇ ਵਖਰੇ ਅੰਦਾਜ਼ 'ਚ ਸੀਰੀਜ਼ 'Aarya 3' ਦੀ ਰਿਲੀਜ਼ ਡੇਟ ਦਾ ਕੀਤਾ ਐਲਾਨ, ਜਾਣੋ ਕਦੋਂ ਹੋਵੇਗੀ ਰਿਲੀਜ਼

ਨਿਮਰਤ ਖਹਿਰਾ ਦੀ ਇਹ ਐਲਬਮ 9 ਅਕਤੂਬਰ ਨੂੰ ਰਿਲੀਜ਼ ਹੋਵੇਗੀ। ਜਿਸਦਾ ਪ੍ਰਸ਼ੰਸਕਾਂ ਨੂੰ ਵੀ ਬੇਸਬਰੀ ਨਾਲ ਇੰਤਜ਼ਾਰ ਹੈ।ਵਰਕਫਰੰਟ ਦੀ ਗੱਲ ਕਰਿਏ ਤਾਂ ਨਿਮਰਤ ਨੂੰ ਆਖਰੀ ਵਾਰ ਫਿਲਮ ਜੋੜੀ ਵਿੱਚ ਵੇਖਿਆ ਗਿਆ ਸੀ। ਇਸ ਫਿਲਮ ਵਿੱਚ ਉਹ ਗਾਇਕ ਦਿਲਜੀਤ ਨਾਲ ਸਕ੍ਰੀਨ ਸ਼ੇਅਰ ਕਰਦੇ ਹੋਏ ਵਿਖਾਈ ਦਿੱਤੀ ਸੀ।

- PTC PUNJABI


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network