ਚੋਟੀ ਦਾ ਕਬੱਡੀ ਖਿਡਾਈ ਵੀਰੀ ਢੈਪਈ ਕੋਮਾ ‘ਚ ਗਿਆ, ਵੱਢਣੀ ਪਈ ਲੱਤ, ਮਾਪੇ ਕਰ ਰਹੇ ਪੁੱਤਰ ਦੀ ਸੇਵਾ
ਚੋਟੀ ਦਾ ਕਬੱਡੀ ਖਿਡਾਰੀ ਵੀਰੀ ਢੈਪਈ (Veeri Dhaipai) ਕੋਮਾ ‘ਚ ਚਲਾ ਗਿਆ ਹੈ। ਪਿਛਲੇ ਇੱਕ ਸਾਲ ਤੋਂ ਉਹ ਮੰਜੇ ‘ਤੇ ਪਿਆ ਹੈ ਅਤੇ ਮਾਪੇ ਉਸ ਦੀ ਸੇਵਾ ਕਰ ਰਹੇ ਹਨ । ਜਿਹੜਾ ਪੁੱਤਰ ਬੁਢਾਪੇ ਵੇਲੇ ਉਨ੍ਹਾਂ ਦਾ ਸਹਾਰਾ ਬਣਨਾ ਸੀ ਉਹ ਮੰਜੇ ‘ਤੇ ਖੁਦ ਮਾਪਿਆਂ ਦੇ ਸਹਾਰੇ ਉੱਠਦਾ ਬੈਠਦਾ ਹੈ। ਕਿਸੇ ਵੇਲੇ ਕੱਬਡੀ ‘ਚ ਉਸ ਦੀ ਤੂਤੀ ਬੋਲਦੀ ਸੀ ਤੇ ਉਹ ਚੋਟੀ ਦਾ ਜਾਫੀ ਹੈ । ਪਰ ਹਾਲਾਤਾਂ ਨੂੰ ਉਸ ਨੂੰ ਇਸ ਮੁਕਾਮ ‘ਤੇ ਲਿਆ ਕੇ ਖੜ੍ਹੇ ਕਰ ਦਿੱਤਾ ਹੈ ਕਿ ਉਹ ਨਾਂ ਤਾਂ ਜਿਉਂਦਿਆਂ ‘ਚ ਹੈ ਅਤੇ ਨਾ ਹੀ ਮਰਿਆ ‘ਚ ।
ਹੋਰ ਪੜ੍ਹੋ : ਕਸ਼ਮੀਰ ਸਿੰਘ ਸੰਘਾ ਉਰਫ ਸੰਘਾ ਭਾਊ ਦੇ ਪੁੱਤਰ ਦੀ ਹੋਈ ਅੰਤਿਮ ਅਰਦਾਸ, ਇਲਾਕੇ ਦੀਆਂ ਕਈ ਹਸਤੀਆਂ ਹੋਈਆਂ ਸ਼ਾਮਿਲ
ਕਿਉਂਕਿ ਉਹ ਕੋਮਾ ‘ਚ ਚਲਾ ਗਿਆ ਹੈ। ਇੱਕ ਸਾਲ ਪਹਿਲਾਂ ਉਸ ‘ਤੇ ਪਿੰਡ ਦੇ ਹੀ ਮੁੰਡਿਆਂ ਨੇ ਹਮਲਾ ਕਰ ਦਿੱਤਾ ਸੀ ।ਜਿਸ ਤੋਂ ਬਾਅਦ ਵੀਰੀ ਢੈਪਈ ਕੋਮਾ ‘ਚ ਚਲਿਆ ਗਿਆ ਅਤੇ ਇਸ ਤੋਂ ਬਾਅਦ ਉਸ ਦੀ ਲੱਤ ਵੀ ਵੱਢਣੀ ਪਈ ।ਕੁਝ ਮੁੰਡਿਆਂ ਨੇ ਵੀਰੀ ਦੇ ਪਿੱਛੇ ਕਾਰ ਲਗਾ ਲਈ ਅਤੇ ਕਾਰ ਉਸ ਦੀ ਬਾਈਕ ‘ਚ ਮਾਰੀ । ਵੀਰੀ ਢੈਪਈ ਦੇ ਨਾਲ ਉਸ ਵੇਲੇ ਇੱਕ ਮੁੰਡਾ ਵੀ ਮੌਜੂਦ ਸੀ । ਜਿਸ ਦੀ ਬਾਂਹ ਟੁੱਟ ਗਈ ਸੀ ।
ਕਬੱਡੀ ਦੀ ਸ਼ੁਰੂਆਤ
ਵੀਰੀ ਢੈਪਈ ਨੂੰ ਬਚਪਨ ਤੋਂ ਹੀ ਕਬੱਡੀ ਖੇਡਣ ਦਾ ਸ਼ੌਂਕ ਸੀ ।ਮਾਪਿਆਂ ਦਾ ਰੋ ਰੋ ਕੇ ਬੁਰਾ ਹਾਲ ਹੈ। ਵੀਰੀ ਦੇ ਪਿਤਾ ਦਾ ਕਹਿਣਾ ਹੈ ਕਿ ਉਸ ਦੀ ਹਾਲਤ ਵੇਖੀ ਨਹੀਂ ਜਾਂਦੀ ।ਪਿਤਾ ਦਾ ਕਹਿਣਾ ਹੈ ਕਿ ਦਿਹਾੜੀਆਂ ਕਰ-ਕਰ ਕੇ ਉਸ ਨੂੰ ਪਾਲਿਆ ਹੈ ਅਤੇ ਹੁਣ ਜਦੋਂ ਉਹ ਕਮਾਉਣ ਦੀ ਵਾਰੀ ਆਈ ਤਾਂ ਲੋਕਾਂ ਨੇ ਉਸ ਨੂੰ ਬੈੱਡ ‘ਤੇ ਪਾ ਦਿੱਤਾ ਹੈ। ਹਮਲਾ ਕਰਨ ਵਾਲੇ ਕਹਿੰਦੇ ਸਨ ਕਿ ਵੀਰੀ ਨੂੰ ਖੇਡਣ ਨਹੀਂ ਦੇਣਾ ਅਤੇ ਈਰਖਾ ਦੇ ਕਾਰਨ ਉਸ ਦੀ ਅਜਿਹੀ ਹਾਲਤ ਕਰ ਦਿੱਤੀ ।
- PTC PUNJABI