ETS ਦੇ ਰਿਹਾ ਹੈ ਪਹਿਲੀ ਵਾਰ TOEFL ਦਾ ਪੇਪਰ ਦੇ ਰਹੇ ਵਿਦਿਆਰਥੀਆਂ ਲਈ ਸਟੱਡੀ ਮਟੀਰੀਅਲ ਦੀ ਸੁਵਿਧਾ

ਐਜੂਕੇਸ਼ਨਲ ਟੈਸਟਿੰਗ ਸਰਵਿਸ (ETS) ਨੇ 26 ਜੁਲਾਈ, 2023 ਨੂੰ ਇੱਕ ਨਵੀਂ AI ਸੰਚਾਲਿਤ ਐਪਲੀਕੇਸ਼ਨ ‘TOEFL GO!’ ਲਾਂਚ ਕੀਤੀ ਹੈ। ਇਸ ਨਾਲ ਵਿਦਿਆਰਥੀਆਂ ਨੂੰ ਨਵੇਂ ਅੱਪਡੇਟ ਕੀਤੇ TOEFL iBT ਟੈਸਟ ਦੀ ਤਿਆਰੀ ਵਿੱਚ ਮਦਦ ਮਿਲੇਗੀ। ਐਪ ਮੋਬਾਈਲ ਅਤੇ ਡੈਸਕਟੌਪ ਦੋਵਾਂ ਡਿਵਾਈਸਾਂ ਲਈ ਮੁਫਤ ਵਿੱਚ ਉਪਲਬਧ ਹੈ, ਜਿਸ ਨਾਲ ਟੈਸਟ ਦੇਣ ਵਾਲੇ ਉਮੀਦਵਾਰ ਆਸਾਨੀ ਨਾਲ ਤਿਆਰੀ ਕਰ ਸਕਦੇ ਹਨ। ਪਹਿਲੀ ਵਾਰ TOEFL ਦਾ ਪੇਪਰ ਦੇ ਰਹੇ ਵਿਦਿਆਰਥੀਆਂ ਲਈ ਸਟੱਡੀ ਮਟੀਰੀਅਲ ਉਪਲਬਧ ਕਰਵਾਇਆ ਗਿਆ ਹੈ।

Reported by: PTC Punjabi Desk | Edited by: Pushp Raj  |  November 20th 2023 06:53 PM |  Updated: November 20th 2023 06:53 PM

ETS ਦੇ ਰਿਹਾ ਹੈ ਪਹਿਲੀ ਵਾਰ TOEFL ਦਾ ਪੇਪਰ ਦੇ ਰਹੇ ਵਿਦਿਆਰਥੀਆਂ ਲਈ ਸਟੱਡੀ ਮਟੀਰੀਅਲ ਦੀ ਸੁਵਿਧਾ

ETS Provide TOEFL Study Material:  ਐਜੂਕੇਸ਼ਨਲ ਟੈਸਟਿੰਗ ਸਰਵਿਸ (ETS) ਨੇ 26 ਜੁਲਾਈ, 2023 ਨੂੰ ਇੱਕ ਨਵੀਂ AI ਸੰਚਾਲਿਤ ਐਪਲੀਕੇਸ਼ਨ ‘TOEFL GO!’ ਲਾਂਚ ਕੀਤੀ ਹੈ। ਇਸ ਨਾਲ ਵਿਦਿਆਰਥੀਆਂ ਨੂੰ ਨਵੇਂ ਅੱਪਡੇਟ ਕੀਤੇ TOEFL iBT ਟੈਸਟ ਦੀ ਤਿਆਰੀ ਵਿੱਚ ਮਦਦ ਮਿਲੇਗੀ। ਐਪ ਮੋਬਾਈਲ ਅਤੇ ਡੈਸਕਟੌਪ ਦੋਵਾਂ ਡਿਵਾਈਸਾਂ ਲਈ ਮੁਫਤ ਵਿੱਚ ਉਪਲਬਧ ਹੈ, ਜਿਸ ਨਾਲ ਟੈਸਟ ਦੇਣ ਵਾਲੇ ਉਮੀਦਵਾਰ ਆਸਾਨੀ ਨਾਲ ਤਿਆਰੀ ਕਰ ਸਕਦੇ ਹਨ। ਪਹਿਲੀ ਵਾਰ TOEFL ਦਾ ਪੇਪਰ ਦੇ ਰਹੇ ਵਿਦਿਆਰਥੀਆਂ ਲਈ ਸਟੱਡੀ ਮਟੀਰੀਅਲ ਉਪਲਬਧ ਕਰਵਾਇਆ ਗਿਆ ਹੈ। 

ਜੋ ਵਿਦਿਆਰਥੀ ਅੰਗ੍ਰੇਜ਼ੀ ਬੋਲਣ ਵਾਲੇ ਦੇਸ਼ਾਂ ਵਿੱਚ ਜਾ ਕੇ ਸਿੱਖਿਆ ਪ੍ਰਾਪਤ ਕਰਨਾ ਚਾਹੁੰਦੇ ਹਨ, ਉਨ੍ਹਾਂ ਲਈ ਅੰਗ੍ਰੇਜ਼ੀ ਭਾਸ਼ਾ ਦੀ ਅਸੈਸਮੈਂਟ ਐਪਲੀਕੇਸ਼ਨ ਦਾ ਇੱਕ ਮਹੱਤਵਪੂਰਨ ਹਿੱਸਾ ਹੁੰਦੀ ਹੈ।ਇੱਥੇ TOEFL ਬਿਨੈਕਾਰਾਂ ਦੀ ਮਦਦ ਕਰਦਾ ਹੈ। TOEFL iBT ਟੈਸਟ, ਜੋ ਕਿ ETS ਵੱਲੋਂ ਚਲਾਇਆ ਜਾਂਦਾ ਹੈ, ਸਟੱਡੀ, ਵਰਕ ਅਤੇ ਇਮੀਗ੍ਰੇਸ਼ਨ ਲਈ ਵਿਸ਼ਵ ਪੱਧਰ 'ਤੇ ਮਾਨਤਾ ਪ੍ਰਾਪਤ ਅੰਗ੍ਰੇਜ਼ੀ ਭਾਸ਼ਾ ਦੀ ਮੁਹਾਰਤ ਦਾ ਟੈਸਟ ਹੈ। ਇਹ ਟੈਸਟ 160 ਤੋਂ ਵੱਧ ਦੇਸ਼ਾਂ ਵਿੱਚ ਸਵੀਕਾਰ ਕੀਤਾ ਜਾਂਦਾ ਹੈ ਅਤੇ ਕੈਨੇਡਾ, ਸੰਯੁਕਤ ਰਾਜ, ਯੂਨਾਈਟਿਡ ਕਿੰਗਡਮ, ਆਇਰਲੈਂਡ, ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਵਰਗੇ ਦੇਸ਼ਾਂ ਵਿੱਚ ਇਸ ਦੀ 100% ਸਵੀਕ੍ਰਿਤੀ ਦਰ ਹੈ।

ਟੈਸਟ ਵੱਖ-ਵੱਖ ਫਾਰਮੈਟਾਂ ਵਿੱਚ ਆਉਂਦਾ ਹੈ: TOEFL iBT (ਜੋ ਕਿ ਇੱਕ ਟੈਸਟ ਸੈਂਟਰ ਵਿੱਚ ਕੰਪਿਊਟਰ ਉੱਤੇ ਲਿਆ ਜਾਂਦਾ ਹੈ), TOEFL iBT® (ਹੋਮ ਐਡੀਸ਼ਨ  ਜਿਸ ਵਿੱਚ ਤੁਸੀਂ ਘੜ ਤੋਂ ਕੜੀ ਸੁਰੱਖਿਆ ਵਿੱਚ ਪੇਪਰ ਦਿੰਦੇ ਹੋ), ਅਤੇ TOEFL iBT® ਪੇਪਰ ਐਡੀਸ਼ਨ (ਜਿਸ ਵਿੱਚ ਟੈਸਟ ਸੈਂਟਰ ਉੱਤੇ ਪੇਪਰ ਰਾਹੀਂ ਟੈਸਟ ਲਿਆ ਜਾਂਦਾ ਹੈ, ਸਪੀਕਿੰਗ ਸੈਕਸ਼ਨ ਘਰ ਤੋਂ ਕੀਤਾ ਜਾਂਦਾ ਹੈ।)

ਟੈਸਟ ਦੀ ਤਿਆਰੀ ਲਈ ਵਧੀਆ ਸਟੱਡੀ ਮਟੀਰੀਅਲ

ਤੁਸੀਂ ਜੋ ਵੀ TOEFL iBT ਫਾਰਮੈਟ ਚੁਣਦੇ ਹੋ, ਸਟੱਡੀ ਮਟੀਰੀਅਲ ਉਸ ਮੁਤਾਬਿਕ ਹੀ ਹੁੰਦਾ ਹੈ। ਤੁਸੀਂ ਇਸ ਟੈਸਟ ਨੂੰ ਸਮਝਣ ਅਤੇ ਆਤਮ ਵਿਸ਼ਵਾਸ ਵਧਾਉਣ ਲਈ TOEFL ਵੈੱਬਸਾਈਟ ਦੀ ਵਰਤੋਂ ਕਰ ਸਕਦੇ ਹੋ। TOEFL ਵੈੱਬਸਾਈਟ ਕਈ ਤਰ੍ਹਾਂ ਦੀ ਜ਼ਰੂਰੀ ਸਮੱਗਰੀ ਦੀ ਪੇਸ਼ਕਸ਼ ਕਰਦੀ ਹੈ। "ਇਨਸਾਈਡਰਜ਼ ਗਾਈਡ" ਇੱਕ 6-ਹਫ਼ਤੇ ਦਾ ਔਨਲਾਈਨ ਕੋਰਸ ਹੈ ਜਿਸ ਵਿੱਚ ਵੀਡੀਓ ਅਤੇ ਕਵਿਜ਼ ਸ਼ਾਮਲ ਹਨ। "ਟੈਸਟ ਪ੍ਰੈਪ ਪਲੈਨਰ" ਇੱਕ 8-ਹਫ਼ਤੇ ਦਾ ਸਟੱਡੀ ਏਜੰਡਾ ਪੇਸ਼ ਕਰਦਾ ਹੈ, ਅਤੇ "ਫ੍ਰੀ ਪ੍ਰੈਕਟਿਸ ਟੈਸਟ" ਇੱਕ ਅਸਲ ਟੈਸਟ ਦਾ ਅਨੁਭਵ ਦਿੰਦਾ ਹੈ। ਰੀਡਿੰਗ, ਲਿਸਨਿੰਗ, ਸਪੀਕਿੰਗ ਅਤੇ ਰਾਈਟਿੰਗ ਸੈਕਸ਼ਨ ਲਈ ਲਈ ਵਿਅਕਤੀਗਤ ਪ੍ਰੈਕਟਿਸ ਸੈੱਟ ਵੀ ਉਪਲਬਧ ਹਨ।

TOEFL ਦੀ ਤਿਆਰੀ ਲਈ ਖਾਸ ਟਿਪਸ

TOEFL iBT 'ਤੇ ਵਧੀਆ ਸਕੋਰ ਪ੍ਰਾਪਤ ਕਰਨ ਨਾਲ ਤੁਸੀਂ ਦੁਨੀਆ ਭਰ ਦੇ ਉੱਚ ਪੱਧਰੀ ਕਾਲਜਾਂ ਵਿੱਚ ਜਾਣ ਅਤੇ ਇਮੀਗ੍ਰੇਸ਼ਨ ਦੀ ਪ੍ਰਕਿਰਿਆ ਨੂੰ ਆਸਾਨ ਬਣਾ ਸਕਦੇ ਹੋ। ਤਿਆਰੀ ਦੀ ਸ਼ੁਰੂਆਥ ਟੈਸਟ ਫਾਰਮੈਟ ਨਾਲ ਆਪਣੇ ਆਪ ਨੂੰ ਜਾਣੂ ਕਰਵਾ ਕੇ ਕਰੋ। ਆਪਣੇ ਚੁਣੇ ਹੋਏ ਅਦਾਰਿਆਂ ਦੇ ਦਾਖਲੇ ਦੇ ਮਾਪਦੰਡ ਦੇ ਅਧਾਰ 'ਤੇ ਇੱਕ ਸਪਸ਼ਟ ਟੀਚਾ ਸੈਟ ਕਰੋ। ਇਸ ਟੈਸਟ ਦੀ ਤਿਆਰੀ ਲਈ ਤੁਹਾਨੂੰ ਘਟੋ ਘੱਟ 2 ਮਹੀਨੇ ਲੱਗ ਸਕਦੇ ਹਨ। 

 ਹੋਰ ਪੜ੍ਹੋ:  ETS ਨੇ ਲਾਂਚ ਕੀਤੀ AI ਸੰਚਾਲਿਤ TOEFL Go ਐਪ, ਟੈਸਟ ਦੀ ਤਿਆਰੀ ਹੋਵੇਗੀ ਹੋਰ ਵੀ ਆਸਾਨ

ਹਾਲਾਂਕਿ, ਜੇਕਰ ਤੁਸੀਂ ਬੇਸਿਕ English skills ਤੋਂ ਸ਼ੁਰੂ ਕਰਦੇ ਹੋ, ਤਾਂ ਪੂਰੀ ਤਿਆਰੀ ਲਈ 3 ਤੋਂ 6 ਮਹੀਨੇ ਤੱਕ ਦਾ ਸਮਾਂ ਨਿਰਧਾਰਤ ਕਰੋ। ਆਪਣੇ ਚੁਣੇ ਹੋਏ ਪ੍ਰੋਗਰਾਮ ਦੀ ਐਪਲੀਕੇਸ਼ਨ ਦੀ ਆਖਰੀ ਮਿਤੀ ਤੋਂ 6-10 ਹਫ਼ਤੇ ਪਹਿਲਾਂ ਆਪਣੇ ਟੈਸਟ ਨੂੰ ਤੈਅ ਕਰੋ। ਲਗਾਤਾਰ ਪ੍ਰੈਕਟਿਸ ਕਰਨਾ ਨਾਲ ਹੀ ਸਫਲਤਾ ਮਿਲੇਗੀ। ਇਸ ਨਾਲ ਤੁਹਾਨੂੰ ਟੈਸਟ ਦੀ ਸਹੀ ਸਮਝ ਮਿਲੇਗੀ ਤੇ ਤੁਹਾਨੂੰ ਆਪਣੇ Skills ਨੂੰ ਵਧਾਉਣ ਵਿੱਚ ਮਦਦ ਮਿਲੇਗੀ। TOEFL ਵਿੱਚ ਗਲਤ ਜਵਾਬਾਂ ਦੇ ਨੰਬਰ ਨਹੀਂ ਕੱਟੇ ਜਾਂਦੇ, ਇਸ ਲਈ ਟੈਸਟ ਦੌਰਾਨ ਸਾਰੇ ਸਵਾਲਾਂ ਦੇ ਜਵਾਬ ਦਿਓ। ਸਵਾਲਾਂ ਦਾ ਸਹੀ ਜਵਾਬ ਦੇਣ ਲਈ elimination method ਦੀ ਵਰਤੋਂ ਕੀਤੀ ਜਾ ਸਕਦੀ ਹੈ।

 

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network