ਵੀਤ ਬਲਜੀਤ ਦਾ ਅੱਜ ਹੈ ਜਨਮ ਦਿਨ, ਜਾਣੋ ਕਿਵੇਂ ਗੀਤਕਾਰ ਤੋਂ ਬਣੇ ਗਾਇਕ
ਗਾਇਕ ਵੀਤ ਬਲਜੀਤ (Veet Baljit) ਦਾ ਅੱਜ ਜਨਮ ਦਿਨ (Birthday) ਹੈ। ਅੱਜ ਉਨ੍ਹਾਂ ਦੇ ਜਨਮ ਦਿਨ ‘ਤੇ ਫੈਨਸ ਵੀ ਉਨ੍ਹਾਂ ਨੂੰ ਵਧਾਈ ਦੇ ਰਹੇ ਹਨ ।ਵੀਤ ਬਲਜੀਤ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਬਤੌਰ ਗੀਤਕਾਰ ਕੀਤੀ ਸੀ । ਜਿਸ ਤੋਂ ਬਾਅਦ ਉਨ੍ਹਾਂ ਨੇ ਗਾਇਕੀ ਦੇ ਖੇਤਰ ‘ਚ ਵੀ ਕਦਮ ਰੱਖਿਆ ਅਤੇ ਹੁਣ ਉਹ ਕਾਮਯਾਬ ਗੀਤਕਾਰ ਹੋਣ ਦੇ ਨਾਲ ਨਾਲ ਕਾਮਯਾਬ ਗਾਇਕ ਵੀ ਹਨ ।
ਹੋਰ ਪੜ੍ਹੋ : ਅਨਮੋਲ ਗਗਨ ਮਾਨ ਦੀ ਮਹਿੰਦੀ ਸੈਰੇਮਨੀ ਦੀਆਂ ਤਸਵੀਰਾਂ ਵਾਇਰਲ, ਜਾਣੋ ਕੌਣ ਹੈ ਜਿਸ ਨਾਲ ਹੋਣ ਜਾ ਰਿਹਾ ਵਿਆਹ
ਗੀਤਕਾਰ ਦੇ ਤੌਰ ‘ਤੇ ਕੀਤੀ ਕਰੀਅਰ ਦੀ ਸ਼ੁਰੂਆਤ
ਵੀਤ ਬਲਜੀਤ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਬਤੌਰ ਗੀਤਕਾਰ ਕੀਤੀ ਸੀ । ਉਨ੍ਹਾਂ ਦੇ ਲਿਖੇ ਗੀਤ ਦਿਲਜੀਤ ਦੋਸਾਂਝ, ਗਿੱਪੀ ਗਰੇਵਾਲ, ਐਮੀ ਵਿਰਕ ਸਣੇ ਕਈ ਵੱਡੇ ਗਾਇਕਾਂ ਨੇ ਗਾਏ ਹਨ । ਹੁਣ ਤੱਕ ਉਹ ਵੱਡੀ ਗਿਣਤੀ ‘ਚ ਗੀਤ ਲਿਖ ਚੁੱਕੇ ਹਨ । ਵੀਤ ਬਲਜੀਤ ਆਪਣੇ ਇੱਕ ਗੀਤ ਦੇ ਲਈ ਮੋਟੀ ਰਕਮ ਚਾਰਜ ਕਰਦੇ ਹਨ । ਪਰ ਕਈ ਵਾਰ ਜੇ ਉਨ੍ਹਾਂ ਨੂੰ ਲੱਗਦਾ ਹੈ ਕਿ ਕੋਈ ਗਾਇਕ ਏਨੇਂ ਪੈਸੇ ਨਹੀਂ ਦੇ ਸਕਦਾ ਤਾਂ ਉਹ ਕਈ ਵਾਰ ਮੁਫ਼ਤ ਹੀ ਗੀਤ ਦੇ ਦਿੰਦੇ ਹਨ ।
ਵੀਤ ਬਲਜੀਤ ਦੇ ਹਿੱਟ ਗੀਤ
ਵੀਤ ਬਲਜੀਤ ਨੇ ਖੁਦ ਵੀ ਕਈ ਹਿੱਟ ਗੀਤ ਗਾਏ ਹਨ । ਜਿਸ ‘ਚ ਭੈਣ ਨਾਨਕੀ, ਮੁੰਡਾ ਕੋਹਿਨੂਰ, ਕੁੜਤਾ, ਲੈਂਡ ਕਰੂਜ਼ਰ, ਬਾਪੂ ਸਣੇ ਕਈ ਹਿੱਟ ਗੀਤ ਗਾਏ ਹਨ ।
ਵੀਤ ਬਲਜੀਤ ਦੀ ਨਿੱਜੀ ਜ਼ਿੰਦਗੀ
ਵੀਤ ਬਲਜੀਤ ਦੀ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਉਨ੍ਹਾਂ ਦਾ ਵਿਆਹ ਹੋ ਚੁੱਕਿਆ ਹੈ ਅਤੇ ਉਹ ਇੱਕ ਬੇਟੇ ਦੇ ਪਿਤਾ ਹਨ । ਸੋਸ਼ਲ ਮੀਡੀਆ ‘ਤੇ ਉਹ ਅਕਸਰ ਆਪਣੀ ਪਤਨੀ ਤੇ ਬੱਚੇ ਦੇ ਨਾਲ ਤਸਵੀਰਾਂ ਅਤੇ ਵੀਡੀਓਜ਼ ਸਾਂਝੀਆਂ ਕਰਦੇ ਰਹਿੰਦੇ ਹਨ ।
- PTC PUNJABI