ਸਤਿੰਦਰ ਸਰਤਾਜ ਦਾ ਅੱਜ ਹੈ ਜਨਮ ਦਿਨ, ਜਨਮ ਦਿਨ ‘ਤੇ ਜਾਣੋ ਗਾਇਕ ਦੀ ਨਿੱਜੀ ਜ਼ਿੰਦਗੀ ਤੇ ਕਰੀਅਰ ਬਾਰੇ
ਸੁਰਾਂ ਦੇ ਸਰਤਾਜ ਸਤਿੰਦਰ ਸਰਤਾਜ (Satinder Sartaaj) ਦਾ ਅੱਜ ਜਨਮ ਦਿਨ (Birthday) ਹੈ। ਇਸ ਮੌਕੇ ‘ਤੇ ਅਸੀਂ ਉਨ੍ਹਾਂ ਦੀ ਜ਼ਿੰਦਗੀ ਤੇ ਕਰੀਅਰ ਦੇ ਨਾਲ ਜੁੜੀਆਂ ਖ਼ਾਸ ਗੱਲਾਂ ਦੱਸਾਂਗੇ । ਸਤਿੰਦਰ ਸਰਤਾਜ ਨੂੰ ਆਪਣੀ ਬਿਹਤਰੀਨ ਅਤੇ ਸਾਫ਼ ਸੁਥਰੀ ਗਾਇਕੀ ਦੇ ਲਈ ਜਾਣੇ ਜਾਂਦੇ ਹਨ । ਹੁਣ ਤੱਕ ਉਨ੍ਹਾਂ ਨੇ ਅਨੇਕਾਂ ਹੀ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦਿੱਤੇ ਹਨ ।
ਹੋਰ ਪੜ੍ਹੋ : ਸਿੱਧੂ ਮੂਸੇਵਾਲਾ ਦਾ ਨਵਾਂ ਗੀਤ ‘ਅਟੈਚ’ ਹੋਇਆ ਰਿਲੀਜ਼, ਫੈਨਸ ਨੂੰ ਆ ਰਿਹਾ ਪਸੰਦ
ਸਤਿੰਦਰ ਸਰਤਾਜ ਦਾ ਜਨਮ ਹੁਸ਼ਿਆਰਪੁਰ ਦੇ ਪਿੰਡ ਬਜਰਾਵਰ ‘ਚ ਹੋਇਆ ਸੀ ਅਤੇ ਇੱਥੋਂ ਹੀ ਉਨ੍ਹਾਂ ਨੇ ਆਪਣੀ ਮੁੱਢਲੀ ਸਿੱਖਿਆ ਹਾਸਲ ਕੀਤੀ । ਇਸ ਤੋਂ ਬਾਅਦ ਉਨ੍ਹਾਂ ਨੇ ਮਿਊਜ਼ਿਕ ਵਿਦ ਆਨਰ ‘ਤੇ ਸੰਗੀਤ ‘ਚ ਪੰਜ ਸਾਲ ਦਾ ਡਿਪਲੋਮਾ ਅਤੇ ਇਸ ਤੋਂ ਬਾਅਦ ਡਿਗਰੀ ਵੀ ਕੀਤੀ। ਉਨ੍ਹਾਂ ਨੇ ਸੰਗੀਤ ‘ਚ ਡਾਕਟਰੇਟ ਵੀ ਕੀਤੀ ਹੈ ਅਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ‘ਚ ਪੜ੍ਹਾਉਂਦੇ ਵੀ ਰਹੇ ਹਨ । ਉਨ੍ਹਾਂ ਨੇ ਗੌਰੀ ਦੇ ਨਾਲ ੨੦੧੦ ‘ਚ ਵਿਆਹ ਕਰਵਾਇਆ ਹੈ।
ਵਧੀਆ ਗਾਇਕ ਹੋਣ ਦੇ ਨਾਲ–ਨਾਲ ਵਧੀਆ ਲੇਖਣੀ ਦੇ ਮਾਲਕ
ਸਤਿੰਦਰ ਸਰਤਾਜ ਜਿੱਥੇ ਵਧੀਆ ਗਾਇਕ ਹਨ, ਉੱਥੇ ਹੀ ਵਧੀਆ ਲੇਖਣੀ ਦੇ ਵੀ ਮਾਲਕ ਹਨ । ਉਹ ਵਧੀਆ ਸ਼ੇਅਰੋ ਸ਼ਾਇਰੀ ਦੇ ਲਈ ਵੀ ਜਾਣੇ ਜਾਂਦੇ ਹਨ ।ਉਹਨਾਂ ਨੇ ਗਾਇਕੀ ਦੇ ਨਾਲ-ਨਾਲ ਅਦਾਕਾਰੀ ਦੇ ਖੇਤਰ ‘ਚ ਵੀ ਮੱਲਾਂ ਮਾਰੀਆਂ ਹਨ । ਹੁਣ ਤੱਕ ਉਹ ਕਈ ਫ਼ਿਲਮਾਂ ‘ਚ ਕੰਮ ਕਰ ਚੁੱਕੇ ਹਨ । ਜੋ ਕਿ ਵੱਡੇ ਪਰਦੇ ‘ਤੇ ਹਿੱਟ ਸਾਬਿਤ ਹੋਈਆਂ ਹਨ ।
ਆਪਣੇ ਨਿਮਰ ਸੁਭਾਅ ਦੇ ਲਈ ਪ੍ਰਸਿੱਧ
ਸਤਿੰਦਰ ਸਰਤਾਜ ਆਪਣੇ ਨਿਮਰਤਾ ਤੇ ਹਲੀਮੀ ਦੇ ਲਈ ਜਾਣੇ ਜਾਂਦੇ ਹਨ । ਪੰਜਾਬੀ ਇੰਡਸਟਰੀ ਦੇ ਸਿਰਮੌਰ ਗਾਇਕਾਂ ‘ਚ ਉਨ੍ਹਾਂ ਦਾ ਨਾਮ ਸ਼ਾਮਿਲ ਹਨ, ਪਰ ਇਸਦੇ ਬਾਵਜੂਦ ਹੰਕਾਰ ਉਨ੍ਹਾਂ ਦੇ ਕੋਲ ਫਟਕਦਾ ਵੀ ਨਹੀਂ ਹੈ।
- PTC PUNJABI