ਮਨਮੋਹਨ ਵਾਰਿਸ ਦਾ ਅੱਜ ਹੈ ਜਨਮ ਦਿਨ, ਫੈਨਸ ਦੇ ਰਹੇ ਵਧਾਈ
ਪੰਜਾਬੀ ਗਾਇਕ ਮਨਮੋਹਨ ਵਾਰਿਸ (Manmohan Waris) ਦਾ ਅੱਜ ਜਨਮ ਦਿਨ (Birthday)ਹੈ । ਉਨ੍ਹਾਂ ਦੇ ਜਨਮ ਦਿਨ ‘ਤੇ ਫੈਨਸ ਦੇ ਵੱਲੋਂ ਵੀ ਵਧਾਈ ਦਿੱਤੀ ਜਾ ਰਹੀ ਹੈ ।ਮਨਮੋਹਨ ਵਾਰਿਸ ਦਾ ਜਨਮ ਤਿੰਨ ਅਗਸਤ ਨੂੰ ਪਿੰਡ ਹੱਲੂਵਾਲ ‘ਚ ਹੋਇਆ ਸੀ । ਜੱਟ ਸਿੱਖ ਪਰਿਵਾਰ ਦੇ ਨਾਲ ਸਬੰਧ ਰੱਖਣ ਵਾਲੇ ਮਨਮੋਹਨ ਵਾਰਿਸ ਗਾਇਕੀ ਨੂੰ ਗੌਡ ਗਿਫਟ ਮੰਨਦੇ ਹਨ । ਮਨਮੋਹਨ ਵਾਰਿਸ ਨੇ ਆਪਣੀ ਮੁੱਢਲੀ ਪੜ੍ਹਾਈ ਆਪਣੇ ਪਿੰਡ ਤੋਂ ਹੀ ਪੂਰੀ ਕੀਤੀ ਸੀ, ਜਿਸ ਤੋਂ ਬਾਅਦ ਉਨ੍ਹਾਂ ਨੇ ਆਪਣੀ ਉਚੇਰੀ ਸਿੱਖਿਆ ਚੰਡੀਗੜ੍ਹ ਤੋਂ ਹਾਸਲ ਕੀਤੀ ਸੀ ।
ਹੋਰ ਪੜ੍ਹੋ : ਸ਼ਰਧਾ ਕਪੂਰ ਨੂੰ ਏਅਰਪੋਰਟ ‘ਤੇ ਇੱਕ ਸ਼ਖਸ ਨੇ ਕੀਤਾ ਪ੍ਰਪੋਜ਼, ਵੀਡੀਓ ਹੋ ਰਿਹਾ ਵਾਇਰਲ
ਤਿੰਨੇ ਭਰਾ ਇੱਕ ਦੂਜੇ ਨੂੰ ਬਿਹਤਰ ਬਨਾਉਣ ਦੀ ਕਰਦੇ ਹਨ ਕੋਸ਼ਿਸ਼
ਮਨਮੋਹਨ ਵਾਰਿਸ ਦੇ ਨਾਲ-ਨਾਲ ਉਨ੍ਹਾਂ ਦੇ ਦੋਵੇਂ ਭਰਾ ਵੀ ਗਾਇਕੀ ਦੇ ਖੇਤਰ ‘ਚ ਕੰਮ ਕਰ ਰਹੇ ਹਨ । ਤਿੰਨੋਂ ਇੱਕ ਦੂਜੇ ਨੂੰ ਬਿਹਤਰ ਬਨਾਉਣ ਦੇ ਲਈ ਇੱਕ ਦੂਜੇ ਦੀ ਅਲੋਚਨਾ ਕਰਦੇ ਰਹਿੰਦੇ ਹਨ ।
ਮਨਮੋਹਨ ਵਾਰਿਸ ਨੇ ਦਿੱਤੇ ਕਈ ਹਿੱਟ ਗੀਤ
ਮਨਮੋਹਨ ਵਾਰਿਸ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ ।ਜਿਨ੍ਹਾਂ ਵਿੱਚੋਂ 'ਸਾਨੂੰ ਛੱਡ ਕੇ ਕਿੱਦਾਂ ਦਾ ਮਹਿਸੂਸ ਹੋ ਰਿਹਾ ਹੈ', 'ਕਿਤੇ ਕੱਲ੍ਹੀ ਬਹਿ ਕੇ ਸੋਚੀ ਨੀ' ਆਪਣੀ ਸਾਫ਼ ਸੁਥਰੀ ਗਾਇਕੀ ਲਈ ਮਨਮੋਹਨ ਵਾਰਸ ਮਸ਼ਹੂਰ ਹਨ ਅਤੇ ਉਨ੍ਹਾਂ ਨੇ ਇੱਕ ਤੋਂ ਬਾਅਦ ਇੱਕ ਹਿੱਟ ਗੀਤ ਪੰਜਾਬੀ ਮਿਊੁਜ਼ਿਕ ਇੰਡਸਟਰੀ ਨੂੰ ਦਿੱਤੇ ਹਨ ।
ਉਨ੍ਹਾਂ ਦੇ ਜਨਮ ਦੀ ਗੱਲ ਕੀਤੀ ਜਾਵੇ ਤਾਂ ਹੁਸ਼ਿਆਰਪੁਰ ਦੇ ਇੱਕ ਪਿੰਡ ਹੱਲੂਵਾਲ 'ਚ 3 ਅਗਸਤ 1967 'ਚ ਉਨ੍ਹਾਂ ਦਾ ਜਨਮ ਹੋਇਆ ਸੀ । ਉਨ੍ਹਾਂ ਨੇ ਮੁੱਢਲੀ ਪੜ੍ਹਾਈ ਆਪਣੇ ਪਿੰਡ ਤੋਂ ਹੀ ਪੂਰੀ ਕੀਤੀ ਅਤੇ ਉਚੇਰੀ ਸਿੱਖਿਆ ਲਈ ਉਹ ਚੰਡੀਗੜ੍ਹ ਆ ਗਏ ।
- PTC PUNJABI