ਮਰਹੂਮ ਗਾਇਕ ਰਾਜ ਬਰਾੜ ਦਾ ਅੱਜ ਹੈ ਜਨਮ ਦਿਨ, ਫੈਨਸ ਵੀ ਕਰ ਰਹੇ ਯਾਦ
ਮਰਹੂਮ ਗਾਇਕ ਰਾਜ ਬਰਾੜ (Raj Brar)ਦਾ ਅੱਜ ਜਨਮ ਦਿਨ ਹੈ। ਇਸ ਮੌਕੇ ‘ਤੇ ਫੈਨਸ ਵੀ ਉਨ੍ਹਾਂ ਨੂੰ ਯਾਦ ਕਰ ਰਹੇ ਹਨ । ਰਾਜ ਬਰਾੜ ਦੀ ਯਾਦ ‘ਚ ਅੱਜ ਉਨ੍ਹਾਂ ਦੇ ਪਰਿਵਾਰ ਵੱਲੋਂ ਸ੍ਰੀ ਅਖੰਡ ਪਾਠ ਸਾਹਿਬ ਦੇ ਪਾਠ ਰਖਵਾਏ ਗਏ ਹਨ ।ਜਿਸਦਾ ਅੱਜ ਭੋਗ ਪਾਇਆ ਜਾਵੇਗਾ ।ਰਾਜ ਬਰਾੜ ਦਾ ਜਨਮ 3ਜਨਵਰੀ 1972 ਨੂੰ ਹੋਇਆ ਸੀ । ਆਪਣੇ ਮਿਊਜ਼ਿਕ ਕਰੀਅਰ ਦੇ ਦੌਰਾਨ ਉਨ੍ਹਾਂ ਨੇ ਕਈ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦਿੱਤੇ ਹਨ । ਉਹ ਜਿੱਥੇ ਵਧੀਆ ਗਾਇਕ ਹਨ, ਉੱਥੇ ਹੀ ਬਿਹਤਰੀਨ ਗੀਤਕਾਰ ਵੀ ਸਨ । ਉਨ੍ਹਾਂ ਨੇ ਅਨੇਕਾਂ ਹੀ ਹਿੱਟ ਗੀਤ ਲਿਖੇ ਅਤੇ ਗਾਏ ਸਨ ।
ਹੋਰ ਪੜ੍ਹੋ : ਹਰਭਜਨ ਮਾਨ ਦੀ ਪਤਨੀ ਹਰਮਨ ਮਾਨ ਬਾਗਵਾਨੀ ਦਾ ਰੱਖਦੀ ਹੈ ਸ਼ੌਂਕ,ਵੇਖੋ ਵੀਡੀਓਹਰ ਗੀਤ ‘ਚ ਦਿੰਦੇ ਸਨ ਸਮਾਜ ਨੂੰ ਸੁਨੇਹਾ ਰਾਜ ਬਰਾੜ ਨੇ ਆਪਣੇ ਮਿਊਜ਼ਿਕ ਕਰੀਅਰ ਦੇ ਦੌਰਾਨ ਅਨੇਕਾਂ ਹੀ ਹਿੱਟ ਗੀਤ ਗਾਏ ਸਨ ਅਤੇ ਉਨ੍ਹਾਂ ਦੇ ਹਰ ਗੀਤ ‘ਚ ਕੋਈ ਨਾ ਕੋਈ ਸੁਨੇਹਾ ਦਿੱਤਾ ਜਾਂਦਾ ਸੀ ।ਜਿਸ ‘ਚ ‘ਸਰਪੰਚੀ’ ਗੀਤ ਵੀ ਸ਼ਾਮਿਲ ਹੈ । ਇਸ ਗੀਤ ‘ਚ ਉਨ੍ਹਾਂ ਨੇ ਸਮਾਜ ਨੂੰ ਭ੍ਰਿਸ਼ਟਾਚਾਰ ਵਿਰੁੱਧ ਇੱਕਜੁਟ ਹੋਣ ਦੇ ਨਾਲ ਨਾਲ ਇਸ ਤੋਂ ਹੋਣ ਵਾਲੇ ਨੁਕਸਾਨ ਬਾਰੇ ਦੱਸਿਆ ਸੀ ।
ਇਸ ਤੋਂ ਇਲਾਵਾ ਭ੍ਰਿਸ਼ਟ ਸਿਆਸਤਦਾਨਾਂ ‘ਤੇ ਵੀ ਤੰਜ਼ ਕੱਸਿਆ ਸੀ । ਇਸ ਦੇ ਨਾਲ ਹੀ ਕਿਸਾਨਾਂ ਦੇ ਮੁੱਦਿਆਂ ਨੂੰ ਵੀ ਉਨ੍ਹਾਂ ਨੇ ਆਪਣੇ ਗੀਤਾਂ ਰਾਹੀਂ ਉਘਾੜਨ ਦੀ ਕੋਸ਼ਿਸ਼ ਕੀਤੀ ਸੀ ਅਤੇ ਇਸ ਦੀ ਮਿਸਾਲ ਉਨ੍ਹਾਂ ਦਾ ਗੀਤ ‘ਪੁੱਤ ਵਰਗਾ ਫੋਰਡ ਟ੍ਰੈਕਟਰ’ ਇਸ ਗੀਤ ‘ਚ ਉਨ੍ਹਾਂ ਨੇ ਕਰਜ਼ਾਈ ਕਿਸਾਨ ਦੀਆਂ ਸਮੱਸਿਆਵਾਂ ਅਤੇ ਮਜ਼ਬੂਰੀਆਂ ਨੂੰ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਸੀ । ਇਸ ਤੋਂ ਇਲਾਵਾ ਉਨ੍ਹਾਂ ਨੇ ਕਈ ਪਾਰਟੀ ਸੌਂਗ ਵੀ ਗਾਏ ਜੋ ਅੱਜ ਵੀ ਬਹੁਤ ਮਕਬੂਲ ਹਨ ।
-