ਅੰਮ੍ਰਿਤ ਮਾਨ ਦਾ ਅੱਜ ਹੈ ਜਨਮ ਦਿਨ, ਜਨਮ ਦਿਨ ‘ਤੇ ਜਾਣੋ ਕਿਵੇਂ ਗੀਤਕਾਰ ਤੋਂ ਬਣੇ ਗਾਇਕ
ਅੰਮ੍ਰਿਤ ਮਾਨ ਦਾ ਅੱਜ ਜਨਮ ਦਿਨ ਹੈ। ਇਸ ਮੌਕੇ ‘ਤੇ ਉਨ੍ਹਾਂ ਦੇ ਫੈਨਸ ਵੀ ਉਨ੍ਹਾਂ ਨੂੰ ਵਧਾਈ ਦੇ ਰਹੇ ਹਨ ।ਅੰਮ੍ਰਿਤ ਮਾਨ ਬਠਿੰਡਾ ਦੀ ਗੋੋਨਿਆਣਾ ਮੰਡੀ ਦੇ ਰਹਿਣ ਵਾਲੇ ਹਨ । ਉਨ੍ਹਾਂ ਨੇ ਇੰਜੀਅਰਰਿੰਗ ‘ਚ ਡਿਗਰੀ ਕੀਤੀ ਹੋਈ ਹੈ, ਪਰ ਅੰਮ੍ਰਿਤ ਮਾਨ ਹਮੇਸ਼ਾ ਹੀ ਮਨੋਰੰਜਨ ਜਗਤ ‘ਚ ਆਪਣੀ ਪਛਾਣ ਬਨਾਉਣਾ ਚਾਹੁੰਦੇ ਸਨ ਅਤੇ ਆਪਣੀ ਇਸ ਖੁਆਹਿਸ਼ ਨੂੰ ਪੂਰਾ ਕਰਨ ਦੇ ਲਈ ਉਹ ਕਾਲਜ ਸਮੇਂ ਦੇ ਦੌਰਾਨ ਆਪਣੇ ਹੁਨਰ ਦਾ ਪ੍ਰਦਰਸ਼ਨ ਕਰਦੇ ਰਹਿੰਦੇ ਸਨ । ਉਨ੍ਹਾਂ ਦਾ ਅਸਲੀ ਨਾਂਅ ਅੰਮ੍ਰਿਤਪਾਲ ਸਿੰਘ ਮਾਨ ਹੈ ਅਤੇ ਬਠਿੰਡਾ ਦੇ ਗੋਨਿਆਣਾ ਮੰਡੀ ਦੇ ਜੰਮਪਲ ਹਨ ।ਉਨ੍ਹਾਂ ਦਾ ਇੱਕ ਛੋਟਾ ਭਰਾ ਲਵਜੀਤ ਮਾਨ ਅਤੇ ਪਿਤਾ ਹਨ ।
ਹੋਰ ਪੜ੍ਹੋ : ਗੁਰੁ ਅਰਜਨ ਦੇਵ ਜੀ ਦਾ ਅੱਜ ਹੈ ਸ਼ਹੀਦੀ ਪੁਰਬ, ਅਦਾਕਾਰ ਦਰਸ਼ਨ ਔਲਖ ਨੇ ਗੁਰੁ ਸਾਹਿਬ ਦੀ ਸ਼ਹਾਦਤ ਨੂੰ ਕੀਤਾ ਕੋਟਿ ਕੋਟਿ ਪ੍ਰਣਾਮ
ਜਦੋਂਕਿ ਮਾਤਾ ਦਾ ਦਿਹਾਂਤ ਕੁਝ ਸਾਲ ਪਹਿਲਾਂ ਹੋ ਚੁੱਕਿਆ ਹੈ।ਉਹ ੨੦੧੪ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤ ਇੰਡਸਟਰੀ ਨੂੰ ਦੇ ਰਹੇ ਹਨ । ਉਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਬਤੌਰ ਗੀਤਕਾਰ ਕੀਤੀ ਸੀ ।ਉਨ੍ਹਾਂ ਦੇ ਲਿਖੇ ਗੀਤ ਦਿਲਜੀਤ ਦੋਸਾਂਝ ਵਰਗੇ ਕਈ ਵੱਡੇ ਗਾਇਕਾਂ ਨੇ ਗਾਏ ਹਨ ।
ਜਦੋਂ ਉਨ੍ਹਾਂ ਦੇ ਗੀਤਾਂ ਨੂੰ ਹੋਰਨਾਂ ਗਾਇਕਾਂ ਦੀ ਆਵਾਜ਼ ‘ਚ ਏਨਾਂ ਵਧੀਆ ਰਿਸਪਾਂਸ ਮਿਲਿਆ ਤਾਂ ਉਨ੍ਹਾਂ ਨੇ ਖੁਦ ਦੀ ਆਵਾਜ਼ ‘ਚ ਰਿਲੀਜ਼ ਕੀਤੇ । ਜਿਸ ਨੂੰ ਸਰੋਤਿਆਂ ਵੱਲੋੋਂ ਪਸੰਦ ਕੀਤਾ ਗਿਆ । ਉਹ ਆਪਣੇ ਗੀਤ ‘ਦੇਸੀ ਦਾ ਡਰੰਮ’ ਦੇ ਨਾਲ ਇੰਡਸਟਰੀ ‘ਚ ਚਰਚਾ ‘ਚ ਆਏ ਸਨ ।
ਅਦਾਕਾਰੀ ‘ਚ ਵੀ ਦਿਖਾਇਆ ਹੁਨਰ
ਅੰਮ੍ਰਿਤ ਮਾਨ ਜਿੱਥੇ ਕਾਮਯਾਬ ਗੀਤਕਾਰ, ਗਾਇਕ ਹਨ । ਉੱਥੇ ਹੀ ਵਧੀਆ ਅਦਾਕਾਰ ਵੀ ਹਨ । ਹੁਣ ਤੱਕ ਉਹ ਕਈ ਫ਼ਿਲਮਾਂ ‘ਚ ਵੀ ਕੰੰਮ ਕਰ ਚੁੱਕੇ ਹਨ । ਜਿਸ ‘ਚ ਦੋ ਦੂਣੀ ਪੰਜ, ਲੌਂਗ ਲਾਚੀ, ਬੱਬਰ ਸਣੇ ਕਈ ਫ਼ਿਲਮਾਂ ‘ਚ ਕੰਮ ਕਰ ਚੁੱਕੇ ਹਨ ।ਅੰਮ੍ਰਿਤ ਮਾਨ ਦੇ ਲਿਖੇ ਗਾਣੇ ਦਿਲਜੀਤ ਦੋਸਾਂਝ, ਗਿੱਪੀ ਗਰੇਵਾਲ, ਐਮੀ ਵਿਰਕ, ਨਛੱਤਰ ਗਿੱਲ ਸਣੇ ਕਈ ਵੱਡੇ ਗਾਇਕਾਂ ਨੇ ਗਾਏ ਹਨ ।
- PTC PUNJABI