ਅਦਾਕਾਰ ਸਰਦਾਰ ਸੋਹੀ ਦਾ ਅੱਜ ਹੈ ਜਨਮ ਦਿਨ, ਫੈਨਸ ਵੀ ਅਦਾਕਾਰ ਨੂੰ ਦੇ ਰਹੇ ਵਧਾਈ

ਅਦਾਕਾਰ ਸਰਦਾਰ ਸੋਹੀ ਦਾ ਅੱਜ ਜਨਮ ਦਿਨ ਹੈ । ਉਨ੍ਹਾਂ ਦੇ ਜਨਮ ਦਿਨ ‘ਤੇ ਫੈਨਸ ਵੀ ਅਦਾਕਾਰ ਨੂੰ ਵਧਾਈ ਦੇ ਰਹੇ ਹਨ । ਸਰਦਾਰ ਸੋਹੀ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਫ਼ਿਲਮਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਰਹੇ ਹਨ ।

Reported by: PTC Punjabi Desk | Edited by: Shaminder  |  November 20th 2023 10:17 AM |  Updated: November 20th 2023 10:17 AM

ਅਦਾਕਾਰ ਸਰਦਾਰ ਸੋਹੀ ਦਾ ਅੱਜ ਹੈ ਜਨਮ ਦਿਨ, ਫੈਨਸ ਵੀ ਅਦਾਕਾਰ ਨੂੰ ਦੇ ਰਹੇ ਵਧਾਈ

ਅਦਾਕਾਰ ਸਰਦਾਰ ਸੋਹੀ (Sardar Sohi) ਦਾ ਅੱਜ ਜਨਮ ਦਿਨ ਹੈ । ਉਨ੍ਹਾਂ ਦੇ ਜਨਮ ਦਿਨ ‘ਤੇ ਫੈਨਸ ਵੀ ਅਦਾਕਾਰ ਨੂੰ ਵਧਾਈ ਦੇ ਰਹੇ ਹਨ । ਸਰਦਾਰ ਸੋਹੀ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਫ਼ਿਲਮਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਰਹੇ ਹਨ ।ਫ਼ਿਲਮਾਂ ‘ਚ ਆਉਣ ਤੋਂ ਪਹਿਲਾਂ ਉਹ ਥਿਏਟਰ ਕਰਦੇ ਸਨ ਅਤੇ ਇੱਥੋਂ ਹੀ ਉਨ੍ਹਾਂ ਨੂੰ ਫ਼ਿਲਮਾਂ ‘ਚ ਕੰਮ ਕਰਨ ਦਾ ਮੌਕਾ ਮਿਲਿਆ ।ਉਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਫ਼ਿਲਮ ‘ਲੌਂਗ ਦਾ ਲਿਸ਼ਕਾਰਾ’ ਦੇ ਨਾਲ ਕੀਤੀ ਸੀ ਜੋ ਕਿ 1986 ‘ਚ ਰਿਲੀਜ਼ ਹੋਈ ਸੀ ।

ਹੋਰ ਪੜ੍ਹੋ : ਨਿਸ਼ਾ ਬਾਨੋ ਸਾਗ ਬਣਾਉਂਦੀ ਆਈ ਨਜ਼ਰ, ਵੀਡੀਓ ਫੈਨਸ ਦੇ ਨਾਲ ਕੀਤਾ ਸਾਂਝਾ

ਕਈ ਹਿੰਦੀ ਸੀਰੀਅਲ ‘ਚ ਕੀਤਾ ਕੰਮ 

 ਸਰਦਾਰ ਸੋਹੀ ਨੇ ਜਿੱਥੇ ਪੰਜਾਬੀ ਫ਼ਿਲਮਾਂ ‘ਚ ਕੰਮ ਕੀਤਾ ਹੈ। ਉੱਥੇ ਹੀ ਕਈ ਹਿੰਦੀ ਸੀਰੀਅਲ ‘ਚ ਵੀ ਉਹ ਕੰਮ ਕਰ ਚੁੱਕੇ ਹਨ । ਦੂਰਦਰਸ਼ਨ ‘ਤੇ ਪ੍ਰਸਾਰਿਤ ਹੋਣ ਵਾਲੇ ਕਈ ਸੀਰੀਅਲ ‘ਚ ਉਹ ਕੰਮ ਕਰ ਚੁੱਕੇ ਹਨ । ਫ਼ਿਲਮਾਂ ‘ਚ ਉਨ੍ਹਾਂ ਨੇ ਹਰ ਤਰ੍ਹਾਂ ਦੇ ਕਿਰਦਾਰ ਨਿਭਾ ਕੇ ਦਰਸ਼ਕਾਂ ਦਾ ਦਿਲ ਜਿੱਤਿਆ ਹੈ ।

ਭਾਵੇਂ ਉਹ ਖਲਨਾਇਕ, ਨਾਇਕ ਜਾਂ ਫਿਰ ਹਲਕੀ ਫੁਲਕੀ ਕਾਮੇਡੀ ਹੋਵੇ । ਹਰ ਤਰ੍ਹਾਂ ਦੇ ਕਿਰਦਾਰਾਂ ‘ਚ ਉਹ ਫਿੱਟ ਬੈਠਦੇ ਹਨ ।ਆਪਣੀ ਬਿਹਤਰੀਨ ਅਦਾਕਾਰੀ ਦੀ ਬਦੌਲਤ ਉਹ ਕਈ ਅਵਾਰਡ ਵੀ ਆਪਣੇ ਨਾਂਅ ਕਰ ਚੁੱਕੇ ਹਨ ।

ਉਨ੍ਹਾਂ ਨੂੰ ਇੰਡਸਟਰੀ ‘ਚ ਸਰਦਾਰ ਸੋਹੀ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ । ਪਰ ਉਨ੍ਹਾਂ ਦਾ ਅਸਲ ਨਾਮ ਪਰਮਜੀਤ ਸਿੰਘ ਸੋਹੀ ਹੈ । ਉਨ੍ਹਾਂ ਨੇ ਨਿਰਮਲ ਰਿਸ਼ੀ ਸਣੇ ਕਈ ਵੱਡੇ ਕਲਾਕਾਰਾਂ ਦੇ ਨਾਲ ਕੰਮ ਕੀਤਾ ਹੈ । 

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network