ਸੁਰਿੰਦਰ ਛਿੰਦਾ ਜੀ ਦੀ ਅੱਜ ਹੈ ਬਰਸੀ, ਬਰਸੀ ਮੌਕੇ ਗਾਇਕ ਨੂੰ ਸਮਰਪਿਤ ਗੀਤ ‘ਕਿੱਥੇ ਤੁਰ ਗਿਆ ਯਾਰਾ’ ਹੋਵੇਗਾ ਰਿਲੀਜ਼
ਸੁਰਿੰਦਰ ਛਿੰਦਾ (Surinder Shinda) ਦੀ ਅੱਜ ਬਰਸੀ ਮਨਾਈ ਜਾ ਰਹੀ ਹੈ। ਇਸ ਮੌਕੇ ‘ਤੇ ਗਾਇਕ ਦੀ ਯਾਦ ‘ਚ ਗੀਤ ‘ਕਿੱਥੇ ਤੁਰ ਗਿਆ ਯਾਰਾ’ ਰਿਲੀਜ਼ ਹੋਣ ਜਾ ਰਿਹਾ ਹੈ। ਇਸ ਗੀਤ ਨੂੰ ਅੱਜ ਯਾਨੀ ਕਿ 26 ਜੁਲਾਈ ਨੂੰ ਚੰਡੀਗੜ੍ਹ ਦੇ ਕਲਾ ਭਵਨ ‘ਚ ਰਿਲੀਜ਼ ਕੀਤਾ ਜਾਵੇਗਾ ।ਇਸ ਮੌਕੇ ਪੰਜਾਬੀ ਇੰਡਸਟਰੀ ਦੀਆਂ ਕਈ ਸਿਰਮੌਰ ਹਸਤੀਆਂ ਵੀ ਮੌਜੂਦ ਰਹਿਣਗੀਆਂ । ਜਿਸ ‘ਚ ਪਦਮ ਸ਼੍ਰੀ ਹੰਸ ਰਾਜ ਹੰਸ,ਗੁੱਗੂ ਗਿੱਲ, ਪਾਲੀ ਦੇਤਵਾਲੀਆ ਸਣੇ ਕਈ ਹਸਤੀਆਂ ਸ਼ਾਮਿਲ ਹਨ ।
ਹੋਰ ਪੜ੍ਹੋ : ਸੁਰਿੰਦਰ ਛਿੰਦਾ ਦੀ ਅੱਜ ਹੈ ਬਰਸੀ, ਜਾਣੋ ਸੁਰਿੰਦਰਪਾਲ ਸਿੰਘ ਤੋਂ ਕਿਵੇਂ ਬਣੇ ਸੁਰਿੰਦਰ ਛਿੰਦਾ
ਦੱਸ ਦਈਏ ਕਿਮਰਹੂਮ ਗਾਇਕ ਸੁਰਿੰਦਰ ਛਿੰਦਾ ਦੀ ਅੱਜ ਬਰਸੀ ਮਨਾਈ ਜਾ ਰਹੀ ਹੈ। ਇਸ ਮੌਕੇ ‘ਤੇ ਫੈਨਸ ਵੀ ਉਨ੍ਹਾਂ ਨੂੰ ਯਾਦ ਕਰ ਰਹੇ ਹਨ ਅਤੇ ਸ਼ਰਧਾਂਜਲੀ ਦੇ ਰਹੇ ਹਨ । ਸੁਰਿੰਦਰ ਛਿੰਦਾ ਅਜਿਹੇ ਗਾਇਕ ਸਨ, ਜਿਨ੍ਹਾਂ ਨੇ ਆਪਣੀ ਬਾਕਮਾਲ ਗਾਇਕੀ ਦੇ ਨਾਲ ਹਮੇਸ਼ਾ ਹੀ ਸਰੋਤਿਆਂ ਦੇ ਦਿਲਾਂ ਨੂੰ ਟੁੰਬਿਆ ਸੀ । ੨੦ ਜੁਲਾਈ ੧੯੫੩ ਨੂੰ ਲੁਧਿਆਣਾ ਦੇ ਪਿੰਡ ਛੋਟੀ ਇਆਲੀ ‘ਚ ਪੈਦਾ ਹੋਏ ਸੁਰਿੰਦਰ ਛਿੰਦਾ ਦਾ ਨਾਂਅ ਮਾਪਿਆਂ ਨੇ ਸੁਰਿੰਦਰਪਾਲ ਸਿੰਘ ਰੱਖਿਆ ਸੀ ।
ਪਰ ਗਾਇਕੀ ਦੇ ਖੇਤਰ ‘ਚ ਆਉਣ ਤੋਂ ਬਾਅਦ ਉਹ ਸੁਰਿੰਦਰ ਛਿੰਦਾ ਨਾਂਅ ਨਾਲ ਮਸ਼ਹੂਰ ਹੋ ਗਏ । ਉਨ੍ਹਾਂ ਨੇ ਆਪਣੀ ਸੰਗੀਤਕ ਸਿੱਖਿਆ ਜਸਵੰਤ ਸਿੰਘ ਭੰਵਰਾ ਤੋਂ ਲਈ ਸੀ ਅਤੇ ਇਸ ਤੋਂ ਬਾਅਦ ਉਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਕਲੀਆਂ ਗਾਉਣ ਤੋਂ ਕੀਤੀ ਸੀ ।
- PTC PUNJABI