ਸੋਨਮ ਬਾਜਵਾ ਦਾ ਅੱਜ ਹੈ ਜਨਮ ਦਿਨ, ਜਨਮ ਦਿਨ ‘ਤੇ ਜਾਣੋ ਅਦਾਕਾਰਾ ਨਾਲ ਜੁੜੀਆਂ ਖ਼ਾਸ ਗੱਲਾਂ

ਅਦਾਕਾਰਾ ਸੋਨਮ ਬਾਜਵਾ ਦਾ ਅੱਜ ਜਨਮ ਦਿਨ ਹੈ ।ਇਸ ਮੌਕੇ ਤੇ ਫੈਨਸ ਵੀ ਉਨ੍ਹਾਂ ਨੂੰ ਜਨਮ ਦਿਨ ਦੀ ਵਧਾਈ ਦੇ ਰਹੇ ਹਨ । ਅੱਜ ਅਸੀਂ ਤੁਹਾਨੂੰ ਉਨ੍ਹਾਂ ਦੀ ਜ਼ਿੰਦਗੀ ਦੇ ਨਾਲ ਜੁੜੀਆਂ ਕੁਝ ਖ਼ਾਸ ਗੱਲਾਂ ਦੱਸਾਂਗੇ ।

Reported by: PTC Punjabi Desk | Edited by: Shaminder  |  August 16th 2023 09:59 AM |  Updated: August 16th 2023 09:59 AM

ਸੋਨਮ ਬਾਜਵਾ ਦਾ ਅੱਜ ਹੈ ਜਨਮ ਦਿਨ, ਜਨਮ ਦਿਨ ‘ਤੇ ਜਾਣੋ ਅਦਾਕਾਰਾ ਨਾਲ ਜੁੜੀਆਂ ਖ਼ਾਸ ਗੱਲਾਂ

ਅਦਾਕਾਰਾ ਸੋਨਮ ਬਾਜਵਾ (Sonam Bajwa) ਦਾ ਅੱਜ ਜਨਮ ਦਿਨ (Birthday) ਹੈ ।ਇਸ ਮੌਕੇ ਤੇ ਫੈਨਸ ਵੀ ਉਨ੍ਹਾਂ ਨੂੰ ਜਨਮ ਦਿਨ ਦੀ ਵਧਾਈ ਦੇ ਰਹੇ ਹਨ । ਅੱਜ ਅਸੀਂ ਤੁਹਾਨੂੰ ਉਨ੍ਹਾਂ ਦੀ ਜ਼ਿੰਦਗੀ ਦੇ ਨਾਲ ਜੁੜੀਆਂ ਕੁਝ ਖ਼ਾਸ ਗੱਲਾਂ ਦੱਸਾਂਗੇ । ਸੋਨਮ ਬਾਜਵਾ ਨੇ ਬਤੌਰ ਏਅਰ ਹੋਸਟੈੱਸ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ । ਜਿਸ ਤੋਂ ਬਾਅਦ ਉਨ੍ਹਾਂ ਨੇ ਕਈ ਬਿਊਟੀ ਕਾਂਟੈੱਸਟ ‘ਚ ਵੀ ਭਾਗ ਲਿਆ ਸੀ ।

ਹੋਰ ਪੜ੍ਹੋ :  ਮਰਹੂਮ ਸਰਦੂਲ ਸਿਕੰਦਰ ਦਾ ਪੁਰਾਣਾ ਵੀਡੀਓ ਹੋ ਰਿਹਾ ਵਾਇਰਲ, ਵੀਡੀਓ ‘ਚ ਕਹਿ ਰਹੇ ‘ਬੰਦਾ ਭਾਵੇਂ ਮਰ ਜਾਏ, ਪਰ ਉਸ ਦਾ ਜ਼ਮੀਰ ਨਹੀਂ ਮਰਨਾ ਚਾਹੀਦਾ’

ਇਸੇ ਤੋਂ ਬਾਅਦ ਉਨ੍ਹਾਂ ਨੂੰ ਮਾਡਲਿੰਗ ਦੇ ਖੇਤਰ ‘ਚ ਕੰਮ ਕਰਨ ਦਾ ਮੌਕਾ ਮਿਲਿਆ ਅਤੇ ਹੌਲੀ ਹੌਲੀ ਉਸ ਨੇ ਅਦਾਕਾਰੀ ਦੇ ਖੇਤਰ ‘ਚ ਵੀ ਕਦਮ ਰੱਖਿਆ ਅਤੇ ਇਸ ਖੇਤਰ ‘ਚ ਵੀ ਉਨ੍ਹਾਂ ਨੂੰ ਕਾਮਯਾਬੀ ਮਿਲੀ । ਦਿਲਜੀਤ ਦੋਸਾਂਝ ਦੇ ਨਾਲ ਉਨ੍ਹਾਂ ਨੇ ‘ਪੰਜਾਬ ੧੯੮੪’ ‘ਚ ਜੀਤੀ ਨਾਂਅ ਦੀ ਇੱਕ ਸਧਾਰਣ ਕੁੜੀ ਦਾ ਕਿਰਦਾਰ ਨਿਭਾਇਆ ਸੀ ।ਜੋ ਕਿ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਸੀ । ਇਸ ਤੋਂ ਬਾਅਦ ਉਨ੍ਹਾਂ ਨੇ ਕਦੇ ਵੀ ਪਿੱਛੇ ਮੁੜ ਕੇ ਨਹੀਂ ਵੇਖਿਆ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਫ਼ਿਲਮਾਂ ‘ਚ ਕੰਮ ਕੀਤਾ । 

ਰੰਗ ਭੇਦ ਦਾ ਹੋਈ ਸ਼ਿਕਾਰ 

ਹਾਲ ਹੀ ‘ਚ ਸੋਨਮ ਬਾਜਵਾ ਨੇ ਇੱਕ ਇੰਟਰਵਿਊ ਦੌਰਾਨ ਕਿਹਾ ਸੀ ਕਿ ਉਨ੍ਹਾਂ ਨੂੰ ਸਾਂਵਲੇ ਰੰਗ ਦੇ ਕਾਰਨ ਕਈ ਵਾਰ ਉਨ੍ਹਾਂ ਦੇ ਨਾਲ ਭੇਦਭਾਵ ਵੀ ਹੋਇਆ ਸੀ । ਪਰ ਜਿਹੜੇ ਰਿਸ਼ਤੇਦਾਰ ਉਨ੍ਹਾਂ ਦੇ ਨਾਲ ਰੰਗ ਕਰਕੇ ਭੇਦਭਾਵ ਕਰਦੇ ਸੀ । ਹੁਣ ਉਹੀ ਉਸ ਨੂੰ ਫੋਨ ਕਰਕੇ ਉਸ ਦਾ ਹਾਲ ਚਾਲ ਪੁੱਛਦੇ ਹਨ ।

ਸੋਨਮ ਬਾਜਵਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਹਾਲ ਹੀ ‘ਚ ਉਨ੍ਹਾਂ ਨੇ ਗਿੱਪੀ ਗਰੇਵਾਲ ਦੇ ਨਾਲ ਫ਼ਿਲਮ ‘ਕੈਰੀ ਆਨ ਜੱਟਾ-੩’ ‘ਚ ਕੰਮ ਕੀਤਾ ਹੈ । ਇਸ ਫ਼ਿਲਮ ਨੇ ਕਮਾਈ ਦੇ ਸਾਰੇ ਰਿਕਾਰਡ ਤੋੜ ਦਿੱਤੇ ਹਨ । ਇਸ ਤੋਂ ਇਲਾਵਾ ਫ਼ਿਲਮ ‘ਗੁੱਡੀਆਂ ਪਟੋਲੇ’, ‘ਅੜਬ ਮੁਟਿਆਰਾਂ’ ਸਣੇ ਕਈ ਫ਼ਿਲਮਾਂ ‘ਚ ਆਪਣੀ ਬਿਹਤਰੀਨ ਅਦਾਕਾਰੀ ਦੇ ਨਾਲ ਦਰਸ਼ਕਾਂ ਦੇ ਦਿਲਾਂ ‘ਤੇ ਰਾਜ ਕੀਤਾ ਹੈ । 

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network