ਅੱਜ ਹੈ ਸਿੱਧੂ ਮੂਸੇਵਾਲਾ ਦਾ ਜਨਮ ਦਿਨ, ਮਾਂ ਚਰਨ ਕੌਰ ਨੇ ਭਾਵੁਕ ਪੋਸਟ ਸਾਂਝੀ ਕਰਦੇ ਹੋਏ ਇਨਸਾਫ਼ ਲਈ ਕੀਤੀ ਅਰਦਾਸ
ਅੱਜ ਮਰਹੂਮ ਗਾਇਕ ਸਿੱਧੂ ਮੂਸੇਵਾਲਾ (Sidhu Moose Wala) ਦਾ ਜਨਮ ਦਿਨ (Birthday) ਹੈ। ਇਸ ਮੌਕੇ ‘ਤੇ ਫੈਨਸ ਵੀ ਗਾਇਕ ਨੂੰ ਯਾਦ ਕਰਕੇ ਭਾਵੁਕ ਹੋ ਰਹੇ ਹਨ । ਇਸ ਮੌਕੇ ਸਿੱਧੂ ਮੂਸੇਵਾਲਾ ਦੀ ਮਾਂ ਨੇ ਵੀ ਭਾਵੁਕ ਪੋਸਟ ਪੁੱਤ ਦੇ ਲਈ ਸਾਂਝੀ ਕੀਤੀ ਹੈ। ਮਾਤਾ ਚਰਨ ਕੌਰ ਨੇ ਪੁੱਤਰ ਦੀ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ‘ਸ਼ੁਭ ਪੁੱਤ ਦੋ ਸਾਲ ਹੋ ਗਏ ਆ।ਮੈਂ ਤੁਹਾਨੂੰ ਆਪਣੀ ਬੁੱਕਲ ‘ਚ ਲੈ ਕੇ ਪਿਆਰ ਕਰਦਿਆਂ ਜਨਮ ਦਿਨ ਦੀ ਵਧਾਈ ਨਹੀਂ ਦਿੱਤੀ ।ਹਾਲਾਤ ਇਸ ਤਰ੍ਹਾਂ ਹੋ ਨਿੱਬੜਣਗੇ ਮੈਂ ਕਦੇ ਨਹੀਂ ਸੀ ਸੋਚਿਆ।ਮੈਂ ਬੇਸ਼ੱਕ ਤੁਹਾਨੂੰ ਸਰੀਰਕ ਰੂਪ ‘ਚ ਨਹੀਂ ਵੇਖ ਸਕਦੀ । ਪਰ ਮੈਂ ਮਨ ਦੀਆਂ ਅੱਖਾਂ ਨਾਲ ਹਰ ਸਮੇਂ ਤੁਹਾਨੂੰ ਦੇਖਦੀ ਹਾਂ। ਤੁਹਾਡੇ ਨਿੱਕੇ ਵੀਰ ਵਿੱਚ ਵੀ ਤੁਹਾਨੂੰ ਮਹਿਸੂਸ ਕਰਦੀ ਹਾਂ।ਬੇਟਾ ਅੱਜ ਤੁਹਾਡੇ ਜਨਮ ਦਿਨ ‘ਤੇ ਅਕਾਲ ਪੁਰਖ ਅੱਗੇ ਇਨਸਾਫ਼ ਦੀ ਸੁਣਵਾਈ ਲਦ ਹੋਵੇ। ਇਹੀ ਅਰਦਾਸ ਹੈ’।
ਹੋਰ ਪੜ੍ਹੋ : ਸਿੱਧੂ ਮੂਸੇਵਾਲਾ ਦੇ ਜਨਮ ਦਿਨ ‘ਤੇ ਲਗਾਇਆ ਜਾਵੇਗਾ ਕੈਂਸਰ ਚੈਕਅੱਪ ਕੈਂਪ
ਫੈਨਸ ਨੇ ਦਿੱਤੇ ਰਿਐਕਸ਼ਨ
ਸਿੱਧੂ ਮੂਸੇਵਾਲਾ ਦੀ ਮਾਂ ਦੇ ਵੱਲੋਂ ਸਾਂਝੀ ਕੀਤੀ ਗਈ ਇਸ ਭਾਵੁਕ ਪੋਸਟ ‘ਤੇ ਫੈਨਸ ਦੇ ਵੱਲੋਂ ਵੀ ਰਿਐਕਸ਼ਨ ਆ ਰਹੇ ਹਨ ।ਇੱਕ ਫੈਨ ਨੇ ਲਿਖਿਆ ‘ਅੱਜ ਵੀਰਾ ੩੧ ਸਾਲਾਂ ਦਾ ਹੋ ਗਿਆ । ਸਾਡੇ ਲਈ ਤੂੰ ਅੱਜ ਵੀ ਜਿਉਂਦਾ ਏ ਜੱਟਾ…।ਅੱਖਾਂ ਬੰਦ ਕਰਕੇ ਤੈਨੂੰ ਮਹਿਸੂਸ ਕੀਤਾ ਤਾ ਓਹੀ ਚੜਿਆ ਖੜਿਆ ਰੁਤਬਾ ਤੇ ਭੋਲਾ ਜਿਹਾ ਚਿਹਰਾ,ਕਾਲਾ ਪਰਨਾ ਤੇ ਤੇਰਾ ਨੀਵੀਂ ਪਾ ਕੇ ਹੱਸਣਾ ਦਿਖਾਈ ਦਿੰਦਾ ।
ਅੱਖਾਂ ਪਾਣੀ ਨਾਲ ਭਰ ਜਾਦੀਆਂ ਹਜੇ ਵੀ ਯਕੀਨ ਨੀ ਹੁੰਦਾ ਕੇ ਤੂੰ ਧੋਖਾ ਦੇ ਗਿਆ….ਸਾਰੇ ਮਨ ਦੇ ਚਾਅ ਹੀ ਮਾਰ ਗਿਆ ਤੂੰ ਤੇ ਕੀ ਕਹਾਂ ਅੱਜ ਦੇ ਦਿਨ ਖੁਸ਼ ਹੋਵਾ ਕੇ ਚੁੱਪ ਹੋਵਾ ਸਮਝੋ ਬਾਹਰ ਐ ਗੱਲ।ਅੱਜ ਵੀਰਾ ੩੧ ਸਾਲਾਂ ਦਾ ਹੋ ਗਿਆ… ਸਾਡੇ ਲਈ ਤੂੰ ਅੱਜ ਵੀ ਜਿਓਂਦਾ ਆ ਜੱਟਾ’। ਇੱਕ ਹੋਰ ਨੇ ਲਿਖਿਆ ‘ਵੱਡਾ ਬਾਈ ਲਵ ਯੂ ਹੈਪੀ ਬਰਥਡੇ ਹਮੇਸ਼ਾ ਦਿਲਾਂ ‘ਚ ਭਰਾ’।ਇੱਕ ਹੋਰ ਸੋਸ਼ਲ ਮੀਡੀਆ ਯੂਜ਼ਰ ਨੇ ਲਿਖਿਆ 'ਹੈਪੀ ਬਰਥਡੇ ਸਿੱਧੂ ਮੂਸੇਵਾਲਾ ।ਤੂੰ ਰਹਿੰਦੀ ਦੁਨੀਆ ਤੱਕ ਸਾਨੂੰ ਯਾਦ ਰਹੇਗਾ ਯਾਦ ਰਹੇਗਾ’। ਇਸ ਤੋਂ ਇਲਾਵਾ ਹੋਰ ਵੀ ਕਈ ਯੂਜ਼ਰਸ ਨੇ ਕਮੈਂਟਸ ਕੀਤੇ ਹਨ ।
- PTC PUNJABI